ਕਮਿਸ਼ਨਰ ਨਗਰ ਨਿਗਮ ਵੱਲੋਂ ਡੱਬੀ ਬਾਜ਼ਾਰ ਦੇ ਨਵੀਨੀਕਰਨ ਦੇ ਚੱਲ ਰਹੇ ਕੰਮਾਂ ਦੀ ਅਚਨਚੇਤ ਚੈਕਿੰਗ
ਹੁਸ਼ਿਆਰਪੁਰ - ਕਮਿਸ਼ਨਰ ਨਗਰ ਹੁਸ਼ਿਆਰਪੁਰ ਡਾ. ਅਮਨਦੀਪ ਕੌਰ ਵੱਲੋਂ ਨਗਰ ਨਗਰ ਦੀ ਹੱਦ ਵਿਚ ਸਥਿਤ ਡੱਬੀ ਬਾਜ਼ਾਰ ਦੇ ਨਵੀਨੀਕਰਨ ਦੇ ਚੱਲ ਰਹੇ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਗਈ। ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਾਜ਼ਾਰ ਕਾਫੀ ਪੁਰਾਣਾ ਹੋਣ ਦੇ ਨਾਲ-ਨਾਲ ਪਲਾਸਟਿਕ ਇਨਲੇ ਵਰਕ ਦੇ ਕੰਮਾਂ ਲਈ ਪ੍ਰਸਿੱਧ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਕੰਮ ਤਹਿਤ ਐਂਟਰੀ ਪੁਆਇੰਟ, ਪਾਰਕਿੰਗ, ਲਾਲ ਪੱਥਰ ਫਲੋਰਿੰਗ, ਸਾਈਨ ਬੋਰਡ, ਬੈਠਣ ਵਾਲੇ ਬੈਂਚ, ਸੁੰਦਰਤਾ ਲਈ ਗਮਲੇ-ਪੌਦੇ ਅਤੇ ਲਾਈਟ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।

ਕਮਿਸ਼ਨਰ ਨਗਰ ਨਿਗਮ ਨੇ ਆਏ ਸਬੰਧਤ ਇੰਜੀਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 3 ਮਹੀਨੇ ਅੰਦਰ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ ਅਤੇ ਕੰਮਾਂ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਹ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਕੰਮ ’ਤੇ 48.58 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਉਨ੍ਹਾਂ ਨਾਲ ਸਕੱਤਰ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਐਸ.ਈ ਸਤੀਸ਼ ਕੁਮਾਰ ਸੈਣੀ, ਨਿਗਮ ਇੰਜੀਨੀਅਰ ਹਰਪ੍ਰੀਤ ਸਿੰਘ, ਸਹਾਇਕ ਨਿਗਮ ਇੰਜੀਨੀਅਰ ਹਰਦੀਪ ਕੁਮਾਰ ਅਤੇ ਜੂਨੀਅਰ ਇੰਜੀਨੀਅਰ ਸਿਮਰਜੀਤ ਸਿੰਘ ਵੀ ਮੌਜੂਦ ਸਨ।