ਪੰਜਾਬ ਦੀਆਂ 13 ਹੀ ਲੋਕ ਸਭਾ ਸੀਟਾਂ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ---- ਸੁਖਵਿੰਦਰ ਸਿੰਘ ਮੁੱਗੋਵਾਲ

ਮਾਹਿਲਪੁਰ, (8 ਅਪ੍ਰੈਲ ) ਸਰਦਾਰ ਸੁਖਵਿੰਦਰ ਸਿੰਘ ਮੁੱਗੋਵਾਲ ਸਾਬਕਾ ਸਰਪੰਚ ਪਿੰਡ ਮੁੱਗੋਵਾਲ ਜੁਆਇੰਟ ਸੈਕਟਰੀ ਕਿਸਾਨ ਵਿੰਗ ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ 13 ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲਜਿੱਤਣਗੇ।

ਮਾਹਿਲਪੁਰ, (8 ਅਪ੍ਰੈਲ ) ਸਰਦਾਰ ਸੁਖਵਿੰਦਰ ਸਿੰਘ ਮੁੱਗੋਵਾਲ ਸਾਬਕਾ ਸਰਪੰਚ ਪਿੰਡ ਮੁੱਗੋਵਾਲ ਜੁਆਇੰਟ ਸੈਕਟਰੀ ਕਿਸਾਨ ਵਿੰਗ ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ 13 ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲਜਿੱਤਣਗੇ। 
ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਪਾਰਟੀ ਵਰਕਰ ਅਤੇ ਵੋਟਰ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਪੰਜਾਬ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਤੋਂ ਪੰਜਾਬ ਦਾ ਹਰ ਵਰਗ ਖੁਸ਼ ਹੈ। ਆਮ ਆਦਮੀ ਦੇ ਵਰਕਰ ਵੀ ਮਿਹਨਤ ਕਰਕੇ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੇ ਹਨ। ਵੱਖ ਵੱਖ ਪਾਰਟੀਆਂ ਦੇ ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ ਆ ਰਹੇ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਸਰਕਾਰ ਵੱਲੋਂ ਚੱਕਿਆ ਜਾਵੇਗਾ ਅਤੇ ਅਤੇ ਉਹਨਾਂ ਨੂੰ ਪੇਮੈਂਟ ਦੀ ਅਦਾਇਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ। ਉਹਨਾਂ ਕਿਹਾ ਕਿ ਮੰਡੀਆਂ ਵਿੱਚ  ਵਾਸ਼ਰੂਮ, ਬਾਰਦਾਨਾ ਅਤੇ ਹੋਰ ਲੋੜੀਦੀਆਂ ਸਭ ਮੁਸ਼ਕਿਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਕਿਸਾਨ ਆਪਣੀਆਂ ਸਮੱਸਿਆਵਾਂ ਨੂੰ ਪਾਰਟੀ ਵਰਕਰਾਂ ਦੇ ਧਿਆਨ ਵਿੱਚ ਲਿਆਣ ਤਾਂ ਕਿ ਸਰਕਾਰ ਉਹਨਾਂ ਦਾ ਜਲਦੀ ਹੱਲ ਕੱਢ ਸਕੇ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਦੇ ਨਾਲ ਕਣਕ ਦੇ ਸੀਜਨ ਦੌਰਾਨ ਮੰਡੀਆਂ ਦਾ ਦੌਰਾ ਵੀ ਕਰਨਗੇ ਤਾਂ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਕੇ ਉਹਨਾਂ ਦੇ ਹੱਲ ਕੱਢੇ ਜਾ ਸਕਣ। ਉਹਨਾਂ ਕਿਹਾ ਕਿ ਕੰਢੀ ਕੈਨਾਲ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਖੇਤਾਂ ਨੂੰ ਪਾਈਪ ਲਾਈਨ ਪੈ ਚੁੱਕੀ ਹੈ ਅਤੇ ਝੋਨੇ ਤੇ ਮੱਕੀ ਦੇ ਸੀਜਨ ਦੌਰਾਨ ਖੇਤਾਂ ਨੂੰ ਪੂਰਾ ਪਾਣੀ ਮਿਲੇਗਾ। ਉਹਨਾਂ ਕਿਹਾ ਕਿ ਖੇਤੀ ਸੈਕਟਰ ਅਤੇ ਪੰਜਾਬ ਵਿੱਚ ਵੱਖ-ਵੱਖ ਵਰਗਾਂ ਨੂੰ ਜੋ ਮੁਫਤ ਬਿਜਲੀ ਦੀ ਜੋ ਸਹੂਲਤ ਦਿੱਤੀ ਜਾ ਰਹੀ ਹੈ ਉਸ ਨਾਲ ਸਮੁੱਚੇ ਪੰਜਾਬ ਵਾਸੀ ਸਰਕਾਰ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਆਪਣੀ ਕੋਈ ਵੀ ਸਮੱਸਿਆ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਧਿਆਨ ਵਿੱਚ ਲਿਆਉਣ ਤਾਂ ਕਿ ਉਹਨਾਂ ਦਾ ਹੱਲ ਕਰਕੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ। ਵਰਨਣਯੋਗ ਹੈ ਕਿ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਮੁਗੋਵਾਲ ਜਿੱਥੇ ਇੱਕ ਉੱਘੇ ਸਮਾਜ ਸੇਵਕ ਹਨ ਉਸ ਦੇ ਨਾਲ ਨਾਲ ਉਹ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਹੋਏ ਪਾਰਟੀ ਨੂੰ ਮਜਬੂਤ ਬਣਾ ਰਹੇ ਹਨ।