ਪੜ੍ਹਾਈ ਕਰਨ ਨਿਊਜੀਲੈਂਡ ਗਏ ਰਾਮਪੁਰ ਬਿਲੜੋਂ ਦੇ ਨੋਜਵਾਨ ਮਨਦੀਪ ਸਿੰਘ ਦੀ ਹੋਈ ਮੌਤ

ਗੜ੍ਹਸ਼ੰਕਰ - ਤਹਿਸੀਲ ਗੜ੍ਹਸ਼ੰਕਰ ਦੇ ਪੈਂਦੇ ਪਿੰਡ ਰਾਮਪੁਰ ਬਿਲੜੋਂ ਦਾ ਨੋਜਵਾਨ ਜੋ ਇਸ ਵੇਲੇ ਨਿਊਜੀਲੈਂਡ ਵਿਖੇ ਰੋਜੀ ਰੋਟੀ ਕਮਾਉਣ ਦੀ ਖਾਤਰ ਗਿਆ ਸੀ ਦੀ ਬੀਤੇ ਕੱਲ੍ਹ ਮੌਤ ਦੀ ਖਬਰ ਨੇ ਪਿੰਡ ਮਾਤਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਿਰਤਕ ਨੋਜਵਾਨ ਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਦੱਸਿਆ ਕਿ ਉਹਨਾਂ ਦਾ ਪੁੱਤਰ ਮਨਦੀਪ ਸਿੰਘ ਜੋ ਕਿ 2013 ਵਿੱਚ ਪੜ੍ਹਾਈ ਦੇ ਤੌਰ ਤੇ ਵਿਦਿਆਰਥੀ ਵਿਜੇ ਤੇ ਨਿਊਜੀਲੈਂਡ ਗਿਆ ਸੀ।

ਮਨਦੀਪ ਸਿੰਘ ਨੇ ਪੜ੍ਹਾਈ ਦੇ ਨਾਲ ਨਾਲ ਸਖਤ ਮਿਹਨਤ ਵੀ ਕੀਤੀ ਤੇ 10 ਸਾਲਾਂ ਪਿਛੋਂ ਮਨਦੀਪ ਸਿੰਘ ਨਿਊਜ਼ੀਲੈਂਡ ਵਿਚ ਪੱਕਾ ਹੋ ਗਿਆ ਤੇ ਪੀ ਆਰ ਹਾਸਲ ਕੀਤੀ। ਉਹਨਾਂ ਹੋਰ ਦੱਸਿਆ ਕਿ ਪਿਛਲੇ ਦਿਨੀਂ ਗਰ ਬਾਥਰੂਮ ਵਿੱਚ ਨਹਾਉਣ ਸਮੇਂ ਮਨਦੀਪ ਸਿੰਘ ਦਾ ਪੈਰ ਸਲਿੱਪ ਕਰ ਗਿਆ ਤੇ ਉਹ ਡਿੱਗ ਗਿਆ। ਜਿਸ ਨਾਲ ਮਨਦੀਪ ਸਿੰਘ ਦੇ ੲਇਰ ਵਿੱਚ ਗਹਿਰੀ ਸੱਟ ਲੱਗ ਗਈ। ਉਸ ਦਿਨ ਤੋਂ ਬਾਅਦ ਮਨਦੀਪ ਸਿੰਘ ਦੀ ਸਿਹਤ ਲਗਾਤਾਰ ਵਿਗੜਦੀ ਰਹੀ, ਤਾਂ ਉਸਨੂੰ ਨਿਊਜੀਲੈਂਡ ਦੇ ਸ਼ਹਿਰ ਵੇਲਿੰਗਟਨ ਦੇ ਰੀਜਨਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮਨਦੀਪ ਸਿੰਘ ਦੇ ਡਿੱਗਣ ਨਾਲ ਸਿਰ ਵਿੱਚ ਜੋ ਸੱਟ ਲੱਗੀ ਸੀ ਉਸ ਨਾਲ ਮਨਦੀਪ ਸਿੰਘ ਦੇ ਸਿਰ ਵਿੱਚ ਕਲੌਟ ਬਣ ਗਿਆ। 
ਹੁਣ ਇਸ ਵਧੀਆ ਹਸਪਤਾਲ ਵਿੱਚ ਉਸਦੇ ਸਿਰ ਵਿੱਚ ਬਣੇ ਕਲੌਟ ਦਾ ਇਲਾਜ ਚੱਲ ਰਿਹਾ ਸੀ। ਪਰ 4 ਅਪ੍ਰੈਲ ਨੂੰ ਠੀਕ ਹੋਣ ਦੀ ਬਜਾਏ ਇਸ ਰੰਗਲੀ ਦੁਨੀਆਂ ਨੂੰ ਆਪਣੀ ਆਖਰੀ ਫਤਿਹ ਬੁਲਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਹਰਮੇਸ਼ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਅਚਾਨਕ ਇਲਾਜ ਦੌਰਾਨ ਹੋਈ ਮੌਤ ਪਿੰਡ ਤੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਹੈ। ਇਸ ਮੌਕੇ ਉਹਨਾਂ ਮੌਜੂਦਾ ਸਰਕਾਰ, ਹਲਕਾ ਵਿਧਾਇਕ ਜੋ ਮੌਜੂਦਾ ਸਰਕਾਰ ਵਿੱਚ ਡਿਪਟੀ ਸਪੀਕਰ ਦੇ ਅਹੁਦੇ ਤੇ ਹਨ ਤੇ ਸਥਾਨਕ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਮਿਰਤਕ ਦੀ ਲਾਸ਼ ਪਿੰਡ ਲਿਆਉਣ ਵਿੱਚ ਉਹਨਾਂ ਦੀ ਮੱਦਦ ਕੀਤੀ ਜਾਵੇ।