ਸਰਕਾਰੀ ਕਾਲਜ ਮੁਹਾਲੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ
ਐਸਏਐਸ ਨਗਰ, 6 ਅਪ੍ਰੈਲ - ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ 35ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ ਅਰਵਿੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਅਤੇ ਸਰਕਾਰੀ ਕਾਲਜ ਮਾਛੀਵਾੜਾ ਦੇ ਸੇਵਾਮੁਕਤ ਪ੍ਰਿੰਸੀਪਲ ਡਾ ਜਸਪਾਲ ਸਿੰਘ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਆਏ ਮਹਿਮਾਨ ਦਾ ਸੁਆਗਤ ਕੀਤਾ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ।

ਇਸ ਮੌਕੇ ਡਾ ਅਰਵਿੰਦ ਅਤੇ ਡਾ ਜਸਪਾਲ ਸਿੰਘ ਵਲੋਂ ਅਕਾਦਮਿਕ ਅਤੇ ਸਹਿ ਗਤੀਵਿਧੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਮਾਰੋਹ ਦੌਰਾਨ ਚੰਗੀ ਕਾਰਗੁਜਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ 28 ਰੋਲ ਆਫ ਆਨਰ, 87 ਕਾਲਜ ਕਲਰ, 205 ਮੈਰਿਟ ਸਰਟੀਫਿਕੇਟ ਅਤੇ 20 ਮੈਮੋਰੀਅਲ ਅਵਾਰਡ ਦਿੱਤੇ ਗਏ।
ਸਮਾਰੋਹ ਨੂੰ ਕਾਮਯਾਬ ਕਰਨ ਲਈ ਕਾਲਜ ਸਟਾਫ਼ ਮੈਂਬਰ ਪ੍ਰੋ ਸੁਨੀਤਾ ਮਿੱਤਲ, ਪ੍ਰੋ ਅਰਵਿੰਦ ਕੌਰ, ਡਾ ਮਨਦੀਪ ਕੌਰ, ਪ੍ਰੋ ਅਨੁਰੀਤ ਭੱਲਾ, ਪ੍ਰੋ ਮਨੀਸ਼ਾ ਮਹਾਜਨ, ਪ੍ਰੋ ਸਰਬਜੀਤ ਕੌਰ, ਪ੍ਰੋ ਰੋਹਿਤ ਬਰਾਚ ਅਤੇ ਹੋਰ ਸਾਰੇ ਅਧਿਆਪਕਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਮੰਚ ਸੰਚਾਲਨ ਡਾ ਅਮਨਦੀਪ ਕੌਰ ਅਤੇ ਪ੍ਰੋ ਪ੍ਰਦੀਪ ਰਤਨ ਵੱਲੋਂ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਸਮਾਰੋਹ ਦੇ ਕਨਵੀਨਰ ਪ੍ਰੋ ਗੁਣਜੀਤ ਕੌਰ ਨੇ ਆਏ ਮੁੱਖ ਮਹਿਮਾਨਾਂ, ਮਹਿਮਾਨਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।