ਨੌਜਵਾਨਾਂ ਲੜਕੇ ਲੜਕੀਆਂ ਨੂੰ ਖੂਨ ਵਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ- ਡਾ: ਅਜੇ ਬੱਗਾ

ਨਵਾਂਸ਼ਹਿਰ - ਅੱਜ ਖੂਨਦਾਨ ਸੇਵਾ ਨੂੰ ਸੁਰੱਖਿਅਤ ਖੂਨਦਾਨ ਸੇਵਾ ਬਣਾਉਣਾ ਵਧੇਰੇ ਜਰੂਰੀ ਹੋ ਗਿਆ ਹੈ। ਖੂਨਦਾਨੀ ਅਤੇ ਲੋੜਵੰਦਾਂ ਦਾ ਧਿਆਨ ਰੱਖ ਕੇ ਸਿਹਤ ਵਿਭਾਗ ਨੇ ਜੋ ਨਿਯਮ ਬਣਾਏ ਹੋਏ ਹਨ ਉਹ ਬਹੁਤ ਮਹੱਤਵਪੂਰਨ ਹਨ। ਉੱਕਤ ਵਿਚਾਰ ਸਥਾਨਕ ਬਾਬਾ ਵਜ਼ੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ ਐਸ ਐਸ ਵਲੰਟੀਅਰਾਂ ਨੂੰ ਖੂਨਦਾਨ ਸਬੰਧੀ ਜਾਣਕਾਰੀ ਦਿੰਦਿਆਂ ਡਾ: ਅਜੇ ਬੱਗਾ ਰਿਟਾ: ਸਿਵਲ ਸਰਜਨ ਤੇ ਬੀ.ਡੀ.ਸੀ ਬਲੱਡ ਸੈਂਟਰ ਦੇ ਬੀ.ਟੀ.ਓ ਨੇ ਪ੍ਰਗਟ ਕੀਤੇ।

ਨਵਾਂਸ਼ਹਿਰ - ਅੱਜ ਖੂਨਦਾਨ ਸੇਵਾ ਨੂੰ ਸੁਰੱਖਿਅਤ ਖੂਨਦਾਨ ਸੇਵਾ ਬਣਾਉਣਾ ਵਧੇਰੇ ਜਰੂਰੀ ਹੋ ਗਿਆ ਹੈ। ਖੂਨਦਾਨੀ ਅਤੇ ਲੋੜਵੰਦਾਂ ਦਾ ਧਿਆਨ ਰੱਖ ਕੇ ਸਿਹਤ ਵਿਭਾਗ ਨੇ ਜੋ ਨਿਯਮ ਬਣਾਏ ਹੋਏ ਹਨ ਉਹ ਬਹੁਤ ਮਹੱਤਵਪੂਰਨ ਹਨ। ਉੱਕਤ ਵਿਚਾਰ ਸਥਾਨਕ ਬਾਬਾ ਵਜ਼ੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ ਐਸ ਐਸ ਵਲੰਟੀਅਰਾਂ ਨੂੰ ਖੂਨਦਾਨ ਸਬੰਧੀ ਜਾਣਕਾਰੀ ਦਿੰਦਿਆਂ ਡਾ: ਅਜੇ ਬੱਗਾ ਰਿਟਾ: ਸਿਵਲ ਸਰਜਨ ਤੇ ਬੀ.ਡੀ.ਸੀ ਬਲੱਡ ਸੈਂਟਰ ਦੇ ਬੀ.ਟੀ.ਓ ਨੇ ਪ੍ਰਗਟ ਕੀਤੇ। ਉਹਨਾਂ ਖੂਨ ਸਬੰਧੀ ਬੁਨਿਆਦੀ ਜਾਣਕਾਰੀ ਦਿੰਦਿਆਂ ਆਖਿਆ  ਕਿ ਤੰਦਰੁਸਤ ਵਿਅਕਤੀ ਵਿੱਚ ਖੂਨ ਦੀ ਮਾਤਰਾ ਦੇ ਟੈਸਟ ਨੂੰ ਐਚ.ਬੀ ਕਹਿੰਦੇ ਹਨ ਤੇ ਇਹ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਹੀਂ ਹੋਣਾ ਚਾਹੀਦਾ- ਖ਼ੂਨ ਦਾ ਰੰਗ ਭਾਂਵੇ ਲਾਲ ਹੈ ਪਰ ਇਸ ਵਿੱਚ ਗਰੁੱਪਾਂ ਦਾ ਭੇਦ ਹੈ ਜੋਂ ਲੈਬ ਟੈਸਟ ਨਾਲ੍ਹ ਪਤਾ ਕੀਤਾ ਜਾ਼ਂਦਾ ਹੈ। ਖੂਨ ਦੇ ਗਰੁੱਪ ਦੀ ਹਰੇਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਦਾ ਡਾਕਟਰੀ ਲੋੜ ਤੋਂ ਬਿਨਾਂ  ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਹੋਰ ਦਸਤਾਵੇਜਾਂ ਲਇਕ ਵੀ ਲੋੜੀਂਦੀ ਹੁੰਦੀ ਹੈ। ਉਹਨਾਂ ਨੇ ਸਾਬਕਾ ਰਾਸ਼ਟਰਪਤੀ, ਪ੍ਰਸਿੱਧ ਵਿਗਿਆਨੀ ਡਾ: ਅਬਦੁੱਲ ਕਲਾਮ ਦੇ ਜੀਵਨ ਤੋਂ ਪ੍ਰੇਰਿਤ ਕਰਦੀਆਂ ਉਦਾਹਰਣਾਂ ਦੇ ਕੇ ਵਿਦਿਆਰਥੀਆਂ ਨੂੰ ਰੋਲ ਮਾਡਲ ਬਣਨ ਦੀ ਪ੍ਰੇਰਨਾ ਕੀਤੀ। ਉਹਨਾਂ  ਆਖਿਆ ਕਿ ਵਿਦਿਆਰਥੀ ਘਰ ਦਾ ਬਣਿਆਂ ਖਾਣਾ ਖਾ ਕੇ ਹੀ ਘਰੋਂ ਤੁਰਿਆ ਕਰਨ , ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ,ਦਾਲ੍ਹਾਂ, ਦਹੀਂ, ਲੱਸੀ, ਦੁੱਧ ਤੇ ਗੁੜ ਨੂੰ ਸ਼ਾਮਲ ਕਰਨ ਤਾਂ ਖੂਨ ਦੀ ਕਮੀਂ ਨਹੀਂ ਆਉਂਦੀ। ਉਹਨਾਂ ਫਾਸਟ ਫੂਡ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਪ੍ਰੇਰਨਾ ਕੀਤੀ। ਡਾ: ਬੱਗਾ ਨੇ ਦੱਸਿਆ ਕਿ ਤੰਦਰੁਸਤ ਵਿਅਕਤੀ ਦੇ ਖੂਨਦਾਨੀ ਬਣਨ ਲਈ ਉਮਰ 18 ਤੋਂ 65 ਸਾਲ ਵਿਚਕਾਰ ਹੋਣੀ ਚਾਹੀਦੀ ਹੈ  ਸਰੀਰ ਦਾ ਭਾਰ 45 ਕਿਲੋ ਤੋਂ ਘੱਟ ਨਹੀਂ ਹੋਣਾ ਚਾਹੀਦਾ  ਕੋਈ ਕਰੌਨਿਕ ਬਿਮਾਰੀ ਨਹੀਂ ਹੋਣੀ ਚਾਹੀਦੀ। ਬਲੱਡ ਪ੍ਰੈਸ਼ਰ ਨਾਰਮਲ ਹੋਣਾ ਚਾਹੀਦਾ ਹੈ। ਅਗਰ ਡਾਕਟਰੀ ਸ਼ਰਤਾਂ ਪੂਰੀਆਂ ਹੋਣ ਤਾਂ ਹਰ ਤਿੰਨ ਮਹੀਨੇ ਦੇ ਫਾਸਲੇ ਤੇ ਖੂਨਦਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਬੀ.ਡੀ.ਸੀ. ਬਲੱਡ ਸੈਂਟਰ ਵਲੋਂ  ਮੁਫ਼ਤ ਬਲੱਡ ਗਰੁਪਿੰਗ ਤੇ ਹੀਮੋਗਲੋਬਿਨ ਟੈਸਟ ਕੈਂਪ ਵੀ ਆਯੋਜਿਤ ਕੀਤਾ ਗਿਆ ਸੀ। ਮੈਨੇਜਰ  ਬਿਕਰਮਜੀਤ ਸਿੰਘ , ਮੁੱਖ ਅਧਿਆਪਕ  ਜਸਵੀਰ ਸਿੰਘ, ਸੁਖਜਿੰਦਰ ਸਿੰਘ, ਸੁਰਜੀਤ ਕੌਰ ਤੇ ਸੰਦੀਪ ਕੌਰ ਨੇ ਡਾ: ਅਜੇ ਬੱਗਾ ਨੂੰ ਸਨਮਾਨਿਤ ਕੀਤਾ।