ਇੱਕ ਸਾਲ ਤੱਕ ਦੇ ਬੱਚਿਆਂ ਦੇ ਲਿੰਗ ਅਨੁਪਾਤ ਵਿੱਚ ਜਿਲ੍ਹਾ ਆਇਆ ਪ੍ਰਥਮ- ਪ੍ਰਧਾਨ ਉਪਕਾਰ ਸੋਸਾਇਟੀ

ਨਵਾਂਸ਼ਹਿਰ - ਸਥਾਨਕ ਬਾਬਾ ਵਜੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ ਐਸ ਐਸ ਕੈਂਪ ਵਿੱਚ ਵੀ ਇਹ ਵਿਦਿਆਰਥੀਆਂ ਨੂੰ ਦੋ ਸਮਾਜਿਕ ਬੁਰਾਈਆਂ ਵਾਰੇ ਜਾਗਰੂਕਤਾ ਲੈਕਚਰ ਆਯੋਜਿਤ ਕੀਤਾ ਗਿਆ। ਅੱਜ ਦੇ ਬੁਲਾਰੇ ਉਪਕਾਰ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਨੇ ਕੰਨਿਆ ਭਰੂਣ ਹੱਤਿਆਂ ਅਤੇ ਨਸ਼ਿਆਂ ਦੀ ਮਾਰੂ ਬਿਮਾਰੀ ਤੋਂ ਜਾਗਰੂਕਤਾ ਵਿਚਾਰ ਰੱਖੇ। ਉਹਨਾਂ ਕਿਹਾ ਕਿ ਕੁਦਰਤ ਵਲੋਂ ਪੂਰੀ ਦੁਨੀਆਂ ਵਿੱਚ ਇੱਕ ਹਜ਼ਾਰ ਮੁੰਡਿਆਂ ਪਿੱਛੇ ਇੱਕ ਹਜ਼ਾਰ ਕੁੜੀਆਂ ਦੇ ਜਨਮ ਦਾ ਅਲੌਕਿਕ ਪ੍ਰਬੰਧ ਹੈ ਪਰ ਬਹੁਸੰਮਤੀ ਲੋਕਾਂ ਵਿੱਚ ਪੁੱਤਰ ਦੀ ਰੀਝ ਨੇ ਧੀਆਂ ਨੂੰ ਮਾਂ ਦੀ ਕੁੱਖ ਵਿੱਚ ਖ਼ਤਮ ਕਰਨ ਦੀ ਬੁਰਾਈ ਨੂੰ ਜਨਮ ਦਿੱਤਾ ਹੈ।

ਨਵਾਂਸ਼ਹਿਰ - ਸਥਾਨਕ ਬਾਬਾ ਵਜੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ ਐਸ ਐਸ ਕੈਂਪ ਵਿੱਚ ਵੀ ਇਹ ਵਿਦਿਆਰਥੀਆਂ ਨੂੰ ਦੋ ਸਮਾਜਿਕ ਬੁਰਾਈਆਂ ਵਾਰੇ ਜਾਗਰੂਕਤਾ ਲੈਕਚਰ ਆਯੋਜਿਤ ਕੀਤਾ ਗਿਆ। ਅੱਜ ਦੇ ਬੁਲਾਰੇ ਉਪਕਾਰ  ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਨੇ ਕੰਨਿਆ ਭਰੂਣ ਹੱਤਿਆਂ ਅਤੇ ਨਸ਼ਿਆਂ ਦੀ ਮਾਰੂ ਬਿਮਾਰੀ ਤੋਂ ਜਾਗਰੂਕਤਾ ਵਿਚਾਰ ਰੱਖੇ। ਉਹਨਾਂ ਕਿਹਾ ਕਿ ਕੁਦਰਤ ਵਲੋਂ ਪੂਰੀ ਦੁਨੀਆਂ ਵਿੱਚ ਇੱਕ ਹਜ਼ਾਰ ਮੁੰਡਿਆਂ ਪਿੱਛੇ ਇੱਕ ਹਜ਼ਾਰ ਕੁੜੀਆਂ ਦੇ ਜਨਮ ਦਾ ਅਲੌਕਿਕ ਪ੍ਰਬੰਧ ਹੈ ਪਰ ਬਹੁਸੰਮਤੀ ਲੋਕਾਂ ਵਿੱਚ ਪੁੱਤਰ ਦੀ ਰੀਝ ਨੇ ਧੀਆਂ ਨੂੰ ਮਾਂ ਦੀ ਕੁੱਖ ਵਿੱਚ ਖ਼ਤਮ ਕਰਨ ਦੀ ਬੁਰਾਈ ਨੂੰ ਜਨਮ ਦਿੱਤਾ ਹੈ। ਉਹਨਾਂ ਦੱਸਿਆ ਕਿ 19 ਸਾਲ ਪਹਿਲਾਂ ਜ਼ਿਲ੍ਹੇ ਵਿੱਚ ਕਰਵਾਏ ਸਰਵੇ ਵਿੱਚ ਪਤਾ ਲੱਗਾ ਸੀ ਕਿ ਇੱਕ ਹਜ਼ਾਰ ਲੜਕਿਆਂ ਮਗਰ 775 ਲੜਕੀਆਂ ਹੀ ਦਰਜ ਹੋਈਆਂ ਦੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਸੀ। ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਜਾਗਰੂਕਤਾ ਯਤਨਾਂ ਨਾਲ੍ਹ ਤਾਜੇ ਆਰ.ਟੀ.ਆਈ ਅੰਕੜਿਆਂ ਅਨੁਸਾਰ ਇੱਕ ਹਜ਼ਾਰ ਲੜਕਿਆਂ ਪਿੱਛੇ 953 ਲੜਕੀਆਂ ਦੀ ਗਿਣਤੀ ਨਾਲ੍ਹ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਰਿਹਾ ਹੈ। ਹੁਣ ਸਮੇਂ ਦੀ ਮੰਗ ਹੈ ਕਿ ਧੀਦੇ ਜਨਮ ਤੇ ਵਧਾਈਆਂ ਅਤੇ ਲੋਹੜੀਆਂ ਪਾਉਣ ਦੇ ਰਿਵਾਜ ਇੱਕਸਾਰ ਕੀਤੇ ਜਾਣ।  ਧੀਆਂ ਹਰ ਖੇਤਰ ਵਿੱਚ ਅੱਗੇ ਹਨ ਬਰਾਬਰ ਮੌਕੇ ਦੇ ਕੇ ਵੇਖਿਆ ਜਾਵੇ ਕਿ ਸਮਾਜ ਕਿਵੇਂ ਵਧਦਾ ਹੈ। ਇਸ ਮੌਕੇ ਨਸ਼ਿਆਂ ਦੀ ਸਮਾਜਿਕ ਬੁਰਾਈ ਦੇ ਨੁਕਸਾਨਾਂ ਵਾਰੇ ਵਿਚਾਰ ਸਾਂਝੇ ਕੀਤੇ ਗਏ ਦੱਸਿਆ  ਗਿਆ ਕਿ ਭਾਰਤ ਵਿੱਚ ਰੋਜਾਨਾਂ ਕਰੀਬ ਇੱਕ ਹਜ਼ਾਰ ਵਿਅਕਤੀ ਨਸ਼ਿਆਂ ਦੀ ਭੇਟ ਚੜ੍ਹ ਜਾਂਦੇ ਹਨ। ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਇਹ ਜੀਵਨ ਜੀਉਣ ਲਈ ਖੂਬਸੂਰਤ ਹੈ। ਕੁਦਰਤ ਦੇ ਖਜਾਨਿਆਂ , ਜੁਆਨੀ ਦੇ ਰੰਗਾਂ ਅਤੇ ਵਿਗਿਆਨਕ ਕਾਢਾਂ ਦੇ ਸੁੱਖ ਲੈਣ ਲਈ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਨਸ਼ਿਆਂ ਨੂੰ ਹਮੇਸ਼ਾ ਇਨਕਾਰ ਕਰਨ ਨਾਲ੍ਹ ਹੀ ਬਚਾਅ ਹੈ ਸਕਦਾ ਹੈ। ਇਸ ਮੌਕੇ ਮੈਨਜਰ ਬਿਕਰਮਜੀਤ ਸਿੰਘ, ਮੁੱਖ ਅਧਿਆਪਕ ਜਸਬੀਰ ਸਿੰਘ , ਸੁਖਜਿੰਦਰ ਸਿੰਘ , ਪ੍ਰੋਗਰਾਮ ਅਫਸਰ ਸੁਰਜੀਤ ਕੌਰ ਤੇ ਸੰਦੀਪ ਕੌਰ ਆਦਿ ਹਾਜ਼ਰ ਸਨ।