ਗੜ੍ਹਸ਼ੰਕਰ-ਨੰਗਲ ਰੋਡ ਤੇ ਹੋਏ ਹਾਦਸੇ ਵਿੱਚ 19 ਸਾਲਾ ਨੋਜਵਾਨ ਦੀ ਹੋਈ ਮੌਤ

ਗੜ੍ਹਸ਼ੰਕਰ - ਗੜ੍ਹਸ਼ੰਕਰ ਨੰਗਲ ਰੋਡ ਤੇ ਸਥਿਤ ਪਿੰਡ ਗੜ੍ਹੀ ਨਜਦੀਕ ਹੋਏ ਇਕ ਸਨਕ ਹਾਦਸੇ ਵਿੱਚ ਇਕ ਨੋਜਵਾਨ ਦੀ ਦਰਦਨਾਕ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਹਰਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ (19 ਸਾਲ) ਵਾਸੀ ਸ਼ਾਹਪੁਰ ਥਾਣਾ ਗੜ੍ਹਸ਼ੰਕਰ ਆਪਣੇ ਚਾਚੇ ਦੇ ਲੜਕੇ ਨਰਿੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸ਼ਾਹਪੁਰ ਥਾਣਾ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ।

ਗੜ੍ਹਸ਼ੰਕਰ - ਗੜ੍ਹਸ਼ੰਕਰ ਨੰਗਲ ਰੋਡ ਤੇ ਸਥਿਤ ਪਿੰਡ ਗੜ੍ਹੀ ਨਜਦੀਕ ਹੋਏ ਇਕ ਸਨਕ ਹਾਦਸੇ ਵਿੱਚ ਇਕ ਨੋਜਵਾਨ ਦੀ ਦਰਦਨਾਕ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਹਰਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ (19 ਸਾਲ) ਵਾਸੀ ਸ਼ਾਹਪੁਰ ਥਾਣਾ ਗੜ੍ਹਸ਼ੰਕਰ ਆਪਣੇ ਚਾਚੇ ਦੇ ਲੜਕੇ ਨਰਿੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸ਼ਾਹਪੁਰ ਥਾਣਾ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਗੜ੍ਹੀ ਨਜਦੀਕ ਪਹੁੰਚੇ ਤਾਂ ਕਿਸੇ ਵਾਹਨ ਨਾਲ ਟਕਰਾਉਣ ਕਾਰਨ ਗੰਭੀਰ ਜਖਮੀ ਹੋ ਗਏ। ਮੌਕੇ ਤੇ ਲੋਕਾਂ ਵਲੋਂ ਤੁਰੰਤ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਹਰਮਨਜੀਤ ਸਿੰਘ ਦੀ ਮੌਤ ਹੋ ਗਈ। ਨਰਿੰਦਰਜੀਤ ਸਿੰਘ ਨੂੰ ਗੰਭੀਰ ਜਖਮੀ ਹਾਲਤ ਵਿਚ ਪਈ ਜੀ ਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਰਤਕ ਹਰਮਨਜੀਤ ਸਿੰਘ ਗੜ੍ਹਸ਼ੰਕਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦਾ ਸੀ।