ਪਿੰਡ ਪਿਪਲੀਵਾਲ ਦੇ ਹਰਕੀਰਤ ਨੇ ਪੰਜਵੀਂ ਜਮਾਤ ਦੇ ਨਤੀਜੇ ਵਿੱਚੋ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ
ਮਾਹਿਲਪੁਰ, (5 ਅਪ੍ਰੈਲ ) ਹਲਕਾ ਗੜ੍ਹਸ਼ੰਕਰ ਤੋਂ ਆਪ ਵਿਧਾਇਕ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਪਿਪਲੀਵਾਲ ਦੇ ਜੰਮਪਲ ਹਰਕੀਰਤ ਵਲੋਂ ਪੰਜਵੀਂ ਜਮਾਤ ਵਿੱਚੋਂ 500 ਵਿੱਚੋ 500 ਅੰਕ ਪ੍ਰਾਪਤ ਕਰਨ ਉਤੇ ਉਸਨੂੰ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿੱਚ ਸਨਮਾਨਿਤ ਕਰਦਿਆ ਕਿਹਾ ਕਿ ਹਰਕੀਰਤ ਦੀ ਅਗਲੀ ਪੜ੍ਹਾਈ ਦਾ ਸਾਰਾ ਖਰਚ ਉਹਨਾਂ ਦੀ ਭਲਾਈ ਸੰਸਥਾਂ ਵਲੋਂ ਕੀਤਾ ਜਾਵੇਗਾ।

ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਹਰਕੀਰਤ ਦੀ ਮਾਤਾ ਨੀਲਮ ਕੁਮਾਰੀ ਦੇ ਪਰਿਵਾਰਕ ਮੈਂਬਰਾਂ ਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਵਲੋਂ ਸਿੱਖਿਆ ਢਾਂਚੇ ਵਿੱਚ ਵਿਆਪਕ ਸੁਧਾਰ ਕਰਨ ਦੇ ਨਤੀਜੇ ਪੰਜਾਬ ਵਾਸੀਆਂ ਦੇ ਸਾਹਮਣੇ ਆ ਰਹੇ ਹਨ। ਜਿਕਰਯੋਗ ਹੈ ਕਿ ਹਰਕੀਰਤ ਦੇ ਪਿਤਾ ਦੀ ਉਦੋਂ ਮੌਤ ਹੋ ਗਈ ਸੀ ਜਦੋਂ ਇੱਕ ਸਾਲ ਦਾ ਸੀ। ਇਸ ਮੌਕੇ ਉਹਨਾਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ਉਤੇ ਸਿਖਿਆ ਵਿੱਚ ਕੀਤੇ ਜਾ ਰਹੇ ਸੁਧਾਰਾਂ ਦਾ ਲਾਭ ਉਠਾ ਕੇ ਉਚ ਦਰਜੇ ਦੀ ਸਿਖਿਆ ਹਾਸਲ ਕਰਕੇ ਜਿੰਦਗੀ ਵਿੱਚ ਆਪਣੇ ਨਾਮ ਦੇ ਨਾਲ ਨਾਲ ਮਾਪਿਆ ਤੇ ਪੰਜਾਬ ਦਾ ਨਾਮ ਵੀ ਦੁਨੀਆ ਵਿਚ ਰੋਸ਼ਨ ਕਰਨ।