ਖਾਲਸਾ ਕਾਲਜ ਮਾਹਿਲਪੁਰ ਦਾ ਨਤੀਜਾ ਸ਼ਾਨਦਾਰ

ਮਾਹਿਲਪੁਰ,1 ਅਪਰੈਲ:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਬੀਐਸਸੀ ਐਗਰੀਕਲਚਰ ਦੇ ਪੰਜਵੇਂ ਸਮੈਸਟਰ ਅਤੇ ਪੀਜੀਡੀਸੀ ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰ ਡਾ ਪਰਵਿੰਦਰ ਸਿੰਘ ਅਤੇ ਐਗਰੀਕਲਚਰ ਵਿਭਾਗ ਦੇ ਮੁਖੀ ਡਾ ਪ੍ਰਤਿਭਾ ਚੌਹਾਨ ਨੇ ਦੱਸਿਆ ਕਿ ਬੀਐਸਸੀ ਐਗਰੀਕਲਚਰ ਦੇ ਪੰਜਵਾਂ ਸਮੈਸਟਰ ਦੇ ਨਤੀਜੇ ਵਿੱਚ

ਮਾਹਿਲਪੁਰ,1 ਅਪਰੈਲ:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਬੀਐਸਸੀ ਐਗਰੀਕਲਚਰ ਦੇ ਪੰਜਵੇਂ ਸਮੈਸਟਰ ਅਤੇ ਪੀਜੀਡੀਸੀ ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰ ਡਾ ਪਰਵਿੰਦਰ ਸਿੰਘ ਅਤੇ ਐਗਰੀਕਲਚਰ ਵਿਭਾਗ ਦੇ ਮੁਖੀ ਡਾ ਪ੍ਰਤਿਭਾ ਚੌਹਾਨ ਨੇ ਦੱਸਿਆ ਕਿ ਬੀਐਸਸੀ ਐਗਰੀਕਲਚਰ ਦੇ ਪੰਜਵਾਂ ਸਮੈਸਟਰ ਦੇ ਨਤੀਜੇ ਵਿੱਚ ਸਿਧਾਰਥ ਰਾਜ ਨੇ 78.8 ਫੀਸਦੀ ਅੰਕਾਂ ਨਾਲ ਪਹਿਲਾ, ਕਨੂੰ ਪ੍ਰੀਆ ਨੇ 76.3 ਫੀਸਦੀ ਅੰਕਾਂ ਨਾਲ ਦੂਜਾ ਅਤੇ ਸਿਮਰਨ ਕੌਰ ਨੇ 75.9 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੀਜੀਡੀਸੀਏ ਦੇ ਪਹਿਲਾ ਸਮੈਸਟਰ ਦੇ ਨਤੀਜੇ ਵਿੱਚ ਵਿਦਿਆਰਥਣ ਨਮਰਤਾ ਨੇ 75 ਫੀਸਦੀ ਅੰਕਾਂ ਨਾਲ ਪਹਿਲਾ, ਰਜਨੀ ਦੇਵੀ ਨੇ 73 ਫੀਸਦੀ ਅੰਕਾਂ ਨਾਲ ਦੂਜਾ ਅਤੇ ਭਵਨਪ੍ਰੀਤ ਸਿੰਘ ਨੇ 71 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਸਮੇਤ ਦੋਹਾਂ ਵਿਭਾਗਾਂ ਦੇ ਅਧਿਆਪਕਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।