
ਕਾਲਜ ਵਿੱਚ ਸੱਤ ਦਿਨਾਂ ਐਨਐਸਐਸ ਕੈਂਪ ਆਰੰਭ
ਮਾਹਿਲਪੁਰ,1 ਅਪਰੈਲ:- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਐਨਐਸਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਡਾ ਬਲਵੀਰ ਕੌਰ ਅਤੇ ਡਾ ਰਜਿੰਦਰ ਪ੍ਰਸਾਦ ਦੀ ਦੇਖ ਰੇਖ ਮੇਰੀ ਮਾਟੀ ਮੇਰਾ ਦੇਸ਼ ਥੀਮ ਹੇਠਾਂ ਸੱਤ ਦਿਨਾਂ ਐਨਐਸਐਸ ਕੈਂਪ ਸ਼ੁਰੂ ਹੋ ਗਿਆ। ਇਸ ਮੌਕੇ ਐਨਐਸਐਸ ਦੇ ਵਲੰਟੀਅਰਾਂ ਨੇ ਕਾਲਜ ਦੀ ਸਫਾਈ ਅਤੇ ਕਾਲਜ ਵਿੱਚ ਵੱਖ-ਵੱਖ ਥਾਵਾਂ ਤੇ ਪੌਦੇ ਲਗਾਉਣ ਦਾ ਕਾਰਜ ਸ਼ੁਰੂ ਕੀਤਾ। ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮਾਹਿਲਪੁਰ,1 ਅਪਰੈਲ:- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਐਨਐਸਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਡਾ ਬਲਵੀਰ ਕੌਰ ਅਤੇ ਡਾ ਰਜਿੰਦਰ ਪ੍ਰਸਾਦ ਦੀ ਦੇਖ ਰੇਖ ਮੇਰੀ ਮਾਟੀ ਮੇਰਾ ਦੇਸ਼ ਥੀਮ ਹੇਠਾਂ ਸੱਤ ਦਿਨਾਂ ਐਨਐਸਐਸ ਕੈਂਪ ਸ਼ੁਰੂ ਹੋ ਗਿਆ। ਇਸ ਮੌਕੇ ਐਨਐਸਐਸ ਦੇ ਵਲੰਟੀਅਰਾਂ ਨੇ ਕਾਲਜ ਦੀ ਸਫਾਈ ਅਤੇ ਕਾਲਜ ਵਿੱਚ ਵੱਖ-ਵੱਖ ਥਾਵਾਂ ਤੇ ਪੌਦੇ ਲਗਾਉਣ ਦਾ ਕਾਰਜ ਸ਼ੁਰੂ ਕੀਤਾ। ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਵਿਦਿਆਰਥੀ ਜੀਵਨ ਅੰਦਰ ਐਨਐਸਐਸ ਦੀ ਭੂਮਿਕਾ ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੀ ਬਹੁਪੱਖੀ ਸ਼ਖਸ਼ੀਅਤ ਦੇ ਨਿਰਮਾਣ ਵਿੱਚ ਐਨਐਸਐਸ ਕੈਂਪਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਅਤੇ ਵਿਦਿਆਰਥੀ ਅਜਿਹੇ ਕੈਂਪਾਂ ਤੋਂ ਜਿੰਦਗੀ ਦਾ ਵੱਡਾ ਸਬਕ ਸਿੱਖਦੇ ਹਨ। ਇਸ ਮੌਕੇ ਯੂਨਿਟ ਇੰਚਾਰਜ ਡਾ ਬਲਵੀਰ ਕੌਰ ਨੇ ਐਨਐਸਐਸ ਦੀਆਂ ਆਉਣ ਵਾਲੇ ਦਿਨਾਂ ਵਿਚਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਵਿਦਿਆਰਥੀਆਂ ਨੇ ਕੈਂਪ ਦੀ ਹੋਰ ਸਫਲਤਾ ਲਈ ਆਪਣੇ ਸੁਝਾਅ ਸਾਂਝੇ ਕੀਤੇ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਬਲਜਿੰਦਰ ਮਾਨ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।
