ਜੀ ਐੱਨ ਏ ਯੂਨੀਵਰਸਿਟੀ ਦੀ 7ਵੀਂ ਸਾਲਾਨਾ ਅਥਲੈਟਿਕਸ ਮੀਟ ਦਾ ਹੋਇਆ ਸਫਲ ਅਯੋਜਨ
ਜੀ ਐੱਨ ਏ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ 7ਵੀਂ ਸਾਲਾਨਾ ਅਥਲੈਟਿਕ ਮੀਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਸਕੂਲਾਂ ਦੇ ਵਿਿਦਆਰਥੀਆਂ ਨੇ ਉਤਸ਼ਾਹ ਅਤੇ ਪੂਰੇ ਜੋਸ਼ ਨਾਲ ਭਾਗ ਲਿਆ। ਸੀਨੀਅਰ ਸਾਇਕਲਿਸਟ ਸ ਬਲਰਾਜ ਸਿੰਘ ਚੌਹਾਨ ਇਸ ਸਮੇਂ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਜਦਕਿ ਇਸ ਖੇਡ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਵੀ ਕੇ ਰਤਨ ਦੁਆਰਾ ਕੀਤੀ ਗਈ।
ਜੀ ਐੱਨ ਏ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ 7ਵੀਂ ਸਾਲਾਨਾ ਅਥਲੈਟਿਕ ਮੀਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਸਕੂਲਾਂ ਦੇ ਵਿਿਦਆਰਥੀਆਂ ਨੇ ਉਤਸ਼ਾਹ ਅਤੇ ਪੂਰੇ ਜੋਸ਼ ਨਾਲ ਭਾਗ ਲਿਆ। ਸੀਨੀਅਰ ਸਾਇਕਲਿਸਟ ਸ ਬਲਰਾਜ ਸਿੰਘ ਚੌਹਾਨ ਇਸ ਸਮੇਂ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਜਦਕਿ ਇਸ ਖੇਡ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਵੀ ਕੇ ਰਤਨ ਦੁਆਰਾ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਦੁਆਰਾ ਯੁਨੀਵਰਸਿਟੀ ਦੇ ਵੱਖ ਵੱਖ ਸਕੂਲਾਂ ਦੇ ਵਿਿਦਆਰਥੀਆਂ ਦੁੱਆਰਾ ਕੀਤੇ ਗਏ ਮਾਰਚ ਪਾਸਟ ਨੂੰ ਸਲਾਮੀ ਦਿੱਤੀ ਅਤੇ ਉਹਨਾਂ ਆਪਣੇ ਸੰਬੋਧਨ ਵਿੱਚ ਵਿਿਦਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਿਆ ਅੱਗੇ ਉਹਨਾਂ ਦੱਸਿਆ ਉਹ ਹੁਣ ਤੱਕ ਡੇਢ ਲੱਖ ਕਿੱਲੋ ਮੀਟਰ ਤੋਂ ਵੀ ਜਿਆਦਾ ਸਾਇਕਲ ਚਲਾ ਚੁੱਕੇ ਹਨ।
ਇਸ ਖੇਡ ਸਮਾਰੋਹ ਵਿੱਚ ਕਰਾਏ ਗਏ 100 ਮੀਟਰ, 200 ਮੀਟਰ, 400 ਮੀਟਰ , 4×100 ਮੀਟਰ, ਸ਼ੋਟ ਪੁਟ ਅਤੇ ਜੈਵਲਿਨ ਥ੍ਰੋ, ਰੱਸਾਕਸ਼ੀ ਦੇ ਮੁਕਬਲਿਆਂ ਵਿੱਚ ਯੂਨੀਵਰਸਿਟੀ ਕਰੀਬ 350 ਵਿਿਦਆਰਥੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ। ਇਸ ਤੋਂ ਇਲਾਵਾ ਸਟਾਫ ਵਾਸਤੇ ਰੱਸਾਕਸ਼ੀ ਅਤੇ ਮਿਉਜ਼ੀਕਲ ਚਿਅਰ ਦੇ ਮੁਕਾਬਲੇ ਵੀ ਕਰਾਏ ਗਏ।ਸਕੂਲ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੇ ਵਿਿਦਆਰਥੀ ਗੁਰਪ੍ਰੀਤ ਸਿੰਘ ਅਤੇ ਇਸੇ ਹੀ ਸਕੂਲ ਦੀ ਵਿਿਦਆਰਥਣ ਤਾਪਸੀ ਸੱਭ ਤੋਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਕਰਕੇ ਸਰਵੋਤਮ ਅਥਲੀਟ ਬਣੇ ਅਤੇ ਅਥਲੈਟਿਕ ਮੀਟ ਦੀ ਅੋਵਰ ਆਲ ਟ੍ਰਾਫੀ ਦਾ ਜੇਤੂ ਵੀ ਸਕੂਲ ਆਫ ਫਿਜ਼ੀਕਲ ਅੇਜੂਕੇਸ਼ਨ ਐਂਡ ਸਪੋਰਟਸ ਬਣਿਆ।
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਵੀ ਕੇ ਰਤਨ ਦੁਆਰਾ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਹਨਾਂ ਆਪਣੇ ਸੰਬੋਧਨ ਵਿੱਚ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਅਤੇ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਵਾਸਾ ਹੁੰਦਾ ਹੈ।ਸਕੂਲ ਆਫ ਫਿਜ਼ੀਕਲ ਅੇਜੂਕੇਸ਼ਨ ਐਂਡ ਸਪੋਰਟਸ ਮੁਖੀ ਡਾ ਪਰਮ ਪ੍ਰੀਤ ਵੱਲੋਂ ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਮੁੱਖ ਮਿਹਮਾਨਾਂ, ਯੁਨੀਵਰਸਿਟੀ ਸਟਾਫ, ਸਪੋਰਟਸ ਕੋਔਰਡੀਨੇਟਰ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਵੱਖ ਵੱਖ ਈਵੈਂਟਾਂ ਦਾ ਸੰਚਾਲਨ ਮੈਡਮ ਮਨਪ੍ਰੀਤ ਕੌਰ, ਮੈਡਮ ਨਵਦੀਪ ਕੌਰ ਅਤੇ ਸ਼੍ਰੀ ਵਿਜੇ ਕੁਮਾਰ ਵੱਲੋਂ ਬਾਖੂਬੀ ਕੀਤਾ ਗਿਆ। ਇਸ ਸਮੇਂ ਰਿਿਜਸਟਰਾਰ ਕੁਨਾਲ ਬੈਂਸ, ਡਾ. ਵਿਕਰਾਂਤ ਸ਼ਰਮਾਂ, ਡਾ ਸੀ. ਆਰ ਤ੍ਰੀਪਾਠੀ, ਡਾ. ਦਿਸ਼ਾ, ਪੀ.ਆਰ.ਓ ਗੁਰਮੀਤ ਸਿੰਘ, ਡਾ ਐਨਾ, ਡਾ ਸੌਰਵ, ਮੈਡਮ ਕਾਮਿਨੀ, ਪ੍ਰੋ ਸਾਹਿਲ, ਪ੍ਰੋ ਪਰਮਜੀਤ ਸਿੰਘ ਅਤੇ ਹੋਰ ਯੁਨੀਵਰਸਿਟੀ ਸਟਾਫ ਸ਼ਾਮਿਲ ਸੀ. ਡਾ ਦਿਨੇਸ਼ ਕੁਮਾਰ ਅਤੇ ਡਾ ਸੁਰੇਸ਼ ਕੁਮਾਰ ਨੇ ਮਂਚ ਸੰਚਾਲਨ ਦਾ ਕੰਮ ਬਿਹਤਰੀ ਨਾਲ ਨਿਭਾਇਆ।
