ਰੋਜਾਨਾ ਸਵੇਰ ਫੁੱਟਬਾਲ ਕਲੱਬ ਸੀਨੀਅਰ ਖਿਡਾਰੀ ਪਰਵੀਨ ਕੁਮਾਰ ਤੇ ਸਰਬਜੀਤ ਸਿੰਘ ਨੇ ਅਪਣੇ ਬੇਟੇ ਅਨੰਦ ਦਾ ਜਨਮ ਦਿਨ ਫੁੱਟਬਾਲ ਮੈਚ ਕਰਵਾ ਕੇ ਮਨਾਇਆ।

31ਮਾਰਚ, 2024 ਨਵਾਂਸ਼ਹਿਰ - ਰੋਜ਼ਾਨਾ ਸਵੇਰੇ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਜੀ ਦੀ ਅਗਵਾਈ ਵਿੱਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਸੀਨੀਅਰ ਖਿਡਾਰੀ ਪਰਵੀਨ ਕੁਮਾਰ ਤੋ ਸਰਬ ਜੀਤ ਸਿੰਘ ਨੇ ਆਪਣੇ ਬੇਟੇ ਅਨਹਦ ਦੇ ਜਨਮ ਦਿਨ ਤੇ ਫੁੱਟਬਾਲ ਮੈਚ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿੱਚ ਕਰਵਾਇਆ। ਇਸ ਸਬੰਧੀ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਅੱਜ ੲਿਹ ਮੇਚ ਅਵਤਾਰ ਸਿੰਘ ਇਲੈਵਨ ਅਤੇ ਧੀਰਜ ਕੁਮਾਰ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।

31ਮਾਰਚ, 2024 ਨਵਾਂਸ਼ਹਿਰ - ਰੋਜ਼ਾਨਾ ਸਵੇਰੇ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ  ਜੀ ਦੀ ਅਗਵਾਈ ਵਿੱਚ ਰੋਜ਼ਾਨਾ  ਸਵੇਰ ਫੁੱਟਬਾਲ ਕਲੱਬ ਦੇ ਸੀਨੀਅਰ  ਖਿਡਾਰੀ ਪਰਵੀਨ ਕੁਮਾਰ ਤੋ ਸਰਬ ਜੀਤ ਸਿੰਘ  ਨੇ ਆਪਣੇ ਬੇਟੇ ਅਨਹਦ ਦੇ ਜਨਮ ਦਿਨ ਤੇ ਫੁੱਟਬਾਲ ਮੈਚ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿੱਚ ਕਰਵਾਇਆ। ਇਸ ਸਬੰਧੀ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ  ਦੱਸਿਆ ਕਿ ਅੱਜ  ੲਿਹ ਮੇਚ ਅਵਤਾਰ ਸਿੰਘ  ਇਲੈਵਨ ਅਤੇ ਧੀਰਜ ਕੁਮਾਰ  ਇਲੈਵਨ ਦੀਆਂ ਟੀਮਾਂ ਵਿਚਕਾਰ  ਖੇਡਿਆ ਗਿਆ। ਜਿਸ ਦੇ ਪਹਿਲੇ ਹਾਫ਼ ਵਿੱਚ ਧੀਰਜ  ਇਲੈਵਨ ਦੀ ਟੀਮ ਦੇ ਖਿਡਾਰੀਆ  ਤਰਸੇਮ ਲਾਲ, ਰੋਵਿਨ ਵਾਈਸ ਪ੍ਰਧਾਨ, ਕਮਲਜੀਤ ਕਾਕੂ, ਸਰਬਜੀਤ ਸਿੰਘ, ਗੋਰਾ, ਮਿੰਟਾ ਗੁੱਜਰਪੁਰੀਆ, ਲਵਦੀਪ, ਅਜੇ ਕੁਮਾਰ ਪ੍ਰਧਾਨ  ਵਲੋਂ  ਪਾਸ ਬਣਾਉਂਦੇ ਹੋਏ  ਇੱਕ ਬਾਲ ਰੋਵਿਨ ਵਾਈਸ ਪ੍ਰਧਾਨ  ਨੂੰ ਪਾਇਆ ਤੇ ਉਸ ਨੇ ਕਟਿੰਗ ਕਰਦੇ ਹੋਏ ਵਧੀਆ ਖੇਡ ਦਾ ਪ੍ਰਦਰਸ਼ਨ  ਕਰਦਿਆ ਛੂਟ ਮਾਰ ਕੇ ਗੋਲ ਕੀਤਾ।                               
ਹੁਣ ਅਵਤਾਰ ਸਿੰਘ ਇਲੈਵਨ ਦੇ ਖਿਡਾਰੀਆ ਗੁਰਦੀਪ ਸਿੰਘ, ਹਰਜੱਸ ਜੱਸੀ, ਆਯੂਸ ਗੰਗੜ, ਮੰਜੂ ਬਾਲੀ, ਰਾਜਵੀਰ, ਵਰਿੰਦਰ ਸਿੰਘ ਰਾਹੁਲ ਚੋਪੜਾ, ਦਿਬੰਸ,   ਵਲੋ ਬਾਲ ਬਣਾਉਦਿਆ ਦੁਸਰੇ ਹਾਫ ਵਿੱਚ ਬਹੁਤ ਹੀ ਵਧੀਆ ਕੋਸੀਸ ਕੀਤੀ ਗਈ ਤੇ ਇੱਕ  ਬਾਲ ਨੰਦ ਲਾਲ ਨੂੰ ਪਾਇਆ ਤੇ ਉਸ ਨੇ ਬਹੁਤ ਵਧੀਆ ਛੂਟ ਲਗਾ ਕੇ ਗੋਲ ਕੀਤਾ। ਇਸ ਤੋ ਬਾਅਦ ਦੋਨਾ ਟੀਮਾ ਵਲੋ  ਸ਼ੂਟਿੰਗ ਕੀਤੀ ਗਈ ਪਰ ਨੰਦ ਲਾਲ,  ਤਰਸੇਮ ਲਾਲ, ਵਰਿੰਦਰ ਸਿੰਘ, ਸਰਬਜੀਤ ਸਿੰਘ   ਦੀ ਵਧੀਆ ਡਿਫੈਸ  ਕਰਕੇ ਕੋਈ ਵੀ ਗੋਲ ਨਹੀ ਕਰ ਸਕੇ।                                                                                  
ਹੁਣ  ਫਿਰ ਦੋਨਾਂ ਟੀਮਾਂ ਵਲੋਂ  ਹੋਰ ਗੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਟੀਮ ਗੋਲ ਨਹੀ ਕਰ ਸਕੀ। ਇਸ ਤਰਾ ਮੈਚ 1-1ਤੇ ਬਰਾਬਰ ਰਿਹਾ। ਮੈਚ ਦੇ ਆਖਰ ਵਿੱਚ  ਸਮੂਹ ਕਲੱਬ ਦੇ ਖਿਡਾਰੀਆ ਵਲੋਂ ਤਾੜੀਆ ਵਜਾ ਪਰਵੀਨ ਕੁਮਾਰ ਏ ਐਸ ਆਈ ਤੇ ਅਨਹਦ  ਨੂੰ ਜਨਮ ਦਿਨ ਦੀਆ ਵਧਾਈਆ ਦਿੱਤੀਆਂ ਗਈਆ ਤੇ ਉਹਨਾ   ਵਲੋ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ  ਰਿਫਰੈਸ਼ਮੈਂਟ ਦਿੱਤੀ।                                        
ਇਸ ਮੌਕੇ ਤਰਸੇਮ ਲਾਲ ਅਤੇ ਅਜੇ ਮਹਿਰਾ  ਜੀ ਨੇ ਆਰ ਕੇ ਆਰੀਆ ਕਾਲਜ ਦੇ ਪ੍ਰਿੰਸੀਪਲ ਸੰਜੀਵ ਡਾਬਰ ਅਤੇ ਆਰ ਕੇ ਆਰੀਆ ਕਾਲਜ ਸੋਸਾਇਟੀ ਪ੍ਰਧਾਨ ਵਿਨੋਦ ਭਾਰਦਵਾਜ ਜੀ ਦਾ ਆਪਣੀ ਕਲੱਬ ਵੱਲੋ ਉਨ੍ਹਾਂ ਦੇ ਭਰਪੂਰ ਸਹਿਜੋਗ ਲਈ ਧੰਨਵਾਦ ਕੀਤਾ। ਤਰਸੇਮ ਲਾਲ ਨੇ ਦੱਸਿਆ ਕਿ ਸਾਡੀ ਕਲੱਬ ਦੀ ਕੋਸਿਸ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਵਾਲੇ ਪਾਸੇ ਲੱਗ ਕੇ ਨਸ਼ਿਆਂ ਤੋਂ ਦੂਰ ਰਹਿ ਸਕਦੀ ਅਤੇ ਆਪਣੇ ਦੇਸ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੀ ਹੈ। ਇਸ ਮੌਕੇ  ਸਮੂਹ ਪ੍ਰਬੰਧਕਾਂ ਤੇ, ਰੋਜ਼ਾਨਾ ਸਵੇਰੇ ਫੁੱਟਬਾਲ ਕਲੱਬ ਦੇ, ਨਵੇਂ ਤੇ ਪੁਰਾਣੇ ਸਮੂਹ ਖਿਡਾਰੀਆ ਸਪੋਟਰਾ ,ਬੱਚਿਆਂ ਵਲੋ ਸੰਪੂਰਨ ਸਹਿਜੋਗ ਦਿੱਤਾ ਗਿਆ।