ਤਰਕਸ਼ੀਲ ਸੁਸਾਇਟੀ ਵਲੋਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੁਖਵਿੰਦਰ ਗੋਗਾ ਦੇ ਘਰ ਪਰਿਵਾਰਿਕ ਮਿਲਣੀ ਕੀਤੀ

ਨਵਾਂਸ਼ਹਿਰ - ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਜੋਨ ਨਵਾਂਸ਼ਹਿਰ ਦੀਆਂ ਸਾਰੀਆਂ ਇਕਾਈਆਂ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬੰਗਾ ਵਿਖੇ ਸੁਖਵਿੰਦਰ ਗੋਗਾ ਜੀ ਦੇ ਘਰ ਤਰਕਸ਼ੀਲ ਪਰਿਵਾਰਕ ਮਿਲਣੀ ਕੀਤੀ ਗਈ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੜੇ ਜੁਝਾਰੂ ਸਾਥੀ ਮੁਕੰਦ ਲਾਲ ਜੀ ਅਤੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਨਵਾਂਸ਼ਹਿਰ - ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਜੋਨ ਨਵਾਂਸ਼ਹਿਰ ਦੀਆਂ ਸਾਰੀਆਂ ਇਕਾਈਆਂ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬੰਗਾ ਵਿਖੇ ਸੁਖਵਿੰਦਰ ਗੋਗਾ ਜੀ ਦੇ ਘਰ ਤਰਕਸ਼ੀਲ ਪਰਿਵਾਰਕ ਮਿਲਣੀ ਕੀਤੀ ਗਈ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੜੇ ਜੁਝਾਰੂ ਸਾਥੀ ਮੁਕੰਦ ਲਾਲ ਜੀ ਅਤੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਰੂੜੀਵਾਦੀ ਰਸਮਾਂ ਰਿਵਾਜਾਂ ਨੂੰ ਤਿਆਗ ਕੇ ਬਦਲਵਾਂ ਤਰਕਸ਼ੀਲ ਸੱਭਿਆਚਾਰ ਕੀ ਹੋਵੇ , ਸੰਸਥਾ 'ਚ ਕੰਮ ਕਰਦਿਆਂ ਸਮਰਪਣ ਦੀ ਭਾਵਨਾ, ਤਰਕਸ਼ੀਲ ਪਰਿਵਾਰਾਂ ਵਿੱਚ ਆਪਸੀ ਤਾਲਮੇਲ ਕਾਇਮ ਰੱਖਣਾ, ਤਰਕਸ਼ੀਲ ਮਿਲਣੀਆਂ ਲਗਾਤਾਰ ਜਾਰੀ ਰੱਖਣੀਆਂ ਆਦਿ ਏਜੰਡਿਆਂ ਸੰਬੰਧੀ ਵਿਚਾਰਾ ਕੀਤੀਆਂ ਗਈਆ। ਵਿਚਾਰ ਪੇਸ਼ ਕਰਦੇ ਹੋਏ ਮੈਡਮ ਬਲਵਿੰਦਰ ਸਲੋਹ, ਸੰਤੋਸ਼ ਖਟਕੜ, ਰੂਬੀ ਬੰਗਾ, ਕਮਲਜੀਤ ਖਟਕੜ, ਸੁਮਨ ਸੂੰਨੀ, ਰਾਜਵਿੰਦਰ ਕੌਰ, ਪਰਮਜੀਤ ਕੌਰ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਜੀਵਨ ਸਾਥੀ ਤਰਕਸ਼ੀਲ ਵਿਚਾਰਾਂ ਵਾਲੇ ਹਨ। ਜਿਹੜੇ ਕਿ ਸਮਾਜ ਵਿੱਚੋਂ ਅੰਧਵਿਸ਼ਵਾਸ ਵਹਿਮ ਭਰਮ ਦੂਰ ਕਰਨ ਦਾ ਯਤਨ ਕਰਦੇ ਹਨ। ਉਹਨਾਂ ਕਿਹਾ ਕਿ ਭਾਵੇਂ ਪਹਿਲਾਂ ਅਸੀਂ ਤਰਕਸ਼ੀਲ ਸੁਸਾਇਟੀ ਸੰਬੰਧੀ ਜਾਣਕਾਰੀ ਨਹੀਂ ਰੱਖਦੇ ਸੀ। ਪਰ ਇਹਨਾਂ ਨਾਲ ਜੁੜਨ ਪਿੱਛੋਂ ਸਾਨੂੰ ਹੌਲੀ ਹੌਲੀ ਸਮਝ ਲੱਗ ਗਈ ਕਿ ਜਾਦੂ ਟੂਣੇ, ਧਾਗੇ ਤਵੀਤ, ਭੂਤਾਂ ਪਰੇਤਾਂ ਕੋਈ ਅਸਲੀਅਤ ਵਿੱਚ ਨਹੀਂ ਹਨ। ਇਹ ਸਭ ਵਹਿਮ ਹਨ। ਮਾਸਟਰ ਰਾਜ ਕੁਮਾਰ, ਮਾਸਟਰ ਨਰੇਸ਼, ਸੁਖਵਿੰਦਰ ਲੰਗੇਰੀ, ਮਾਸਟਰ ਪਰਮਜੀਤ ਖਮਾਚੋਂ, ਮਾਸਟਰ ਰਾਮ ਪਾਲ ਰਾਹੋਂ ਆਦਿ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਖੁਸ਼ੀ ਗਮੀ ਦੇ ਸਮਾਗਮਾਂ ਮੌਕੇ ਪੁਰਾਣੇ ਰੂੜੀਵਾਦੀ ਰਸਮਾਂ ਰਿਵਾਜਾਂ ਨੂੰ ਛੱਡ ਦੇਣਾ ਚਾਹੀਦਾ ਹੈ। ਜੋਨ ਮੁੱਖੀ ਸੱਤਪਾਲ ਸਲੋਹ, ਸੂਬਾ ਕਮੇਟੀ ਮੈਂਬਰ ਜੋਗਿੰਦਰ ਕੁੱਲੇਵਾਲ, ਮੀਡੀਆ ਮੁਖੀ ਮਾ.ਜਗਦੀਸ਼, ਵਿੱਤ ਮੁਖੀ ਸੁਖਵਿੰਦਰ ਗੋਗਾ ਆਦਿ ਆਗੂਆਂ ਨੇ ਕਿਹਾ ਕਿ ਪਰਿਵਾਰਕ ਮਿਲਣੀਆਂ ਨਾਲ ਤਰਕਸ਼ੀਲ ਪਰਿਵਾਰਾਂ ਵਿੱਚ ਆਪਸੀ ਤਾਲਮੇਲ ਵਧੇਗਾ, ਵਿਚਾਰਾਂ ਦਾ ਅਦਾਨ ਪ੍ਰਦਾਨ ਹੋਵੇਗਾ, ਪਰਿਵਾਰਿਕ ਮੈਂਬਰਾਂ ਨੂੰ ਸੁਸਾਇਟੀ ਦੇ ਕੰਮ ਕਾਰ ਵਾਰੇ ਜਾਣਕਾਰੀ ਮਿਲੇਗੀ ਅਤੇ ਵਿਚਾਰਧਾਰਿਕ ਤੌਰ ਤੇ ਪਰਪੱਕਤਾ ਹੋਵੇਗੀ। ਉਹਨਾਂ ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਅਤੇ ਹੋਰ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਸਾਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਬੇਟੀ ਨਰਿੰਦਰ ਕੌਰ ਖਟਕੜ ਨੇ ਅਗਾਂਹਵਧੂ ਵਿੱਚ ਤਰਕਸ਼ੀਲ ਸੁਸਾਇਟੀ ਦੇ ਕੰਮ ਕਾਰ ਦੀ ਤੁਲਨਾ ਕੀਤੀ।ਇਸ ਮੌਕੇ ਮਾਸਟਰ ਕੁਲਵਿੰਦਰ, ਬਲਜੀਤ ਸਤਨਾਮ, ਬੇਟੀ ਜੈਸਮੀਨ, ਰਾਜਵਿੰਦਰ ਕੌਰ ਦੁਸਾਂਝ, ਹਰਮਨਜੀਤ,ਰਹਿਮਤ, ਮੋਹਨ ਬੀਕਾ, ਬਲਜਿੰਦਰ ਸਹਿਬਾਜਪੁਰ, ਹਰਜਿੰਦਰ ਸੂੰਨੀ, ਬਲਜਿੰਦਰ ਤਾਜੋਵਾਲ, ਰਾਜਿੰਦਰ ਕੌਰ, ਗੁਰਬਖਸ਼ ਕੌਰ, ਨਿੰਦਰ ਮਾਈ ਦਿੱਤਾ ਆਦਿ ਹਾਜ਼ਰ ਸਨ।