ਨਸ਼ਾ ਕਰਨਾ ਮੌਤ ਨੂੰ ਬੁਲਾਵਾ ਦੇਣਾ ਹੈ: ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਰਹਿਪਾ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀ ਨਰਿੰਦਰਪਾਲ ਸਿੰਘ ਮਲ (ਰਿਟਾ ਜੇਈ) ਜੀ ਨੇ ਕੀਤੀ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਰਹਿਪਾ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀ ਨਰਿੰਦਰਪਾਲ ਸਿੰਘ ਮਲ (ਰਿਟਾ ਜੇਈ) ਜੀ ਨੇ ਕੀਤੀ।               
ਇਸ ਮੋਕੇ ਤੇ ਪ੍ਰੋਜੇਕਟ ਡਇਰੈਕਟਰ ਸ਼੍ਰੀ ਚਮਨ ਸਿੰਘ ਜੀ ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਜੰਜਾਲ ਵਿੱਚ ਫਸੇ ਹੋਏ ਹਨ। ਉਹਨਾਂ ਨੇ ਕਿਹਾ ਕਿ ਨਸ਼ਾ ਇਕ ਮਾਨਸਿਕ ਬਿਮਾਰੀ ਹੈ| ਅੱਜ ਦੇ ਸਮੇਂ ਵਿੱਚ ਛੋਟੀਆਂ ਸਮੱਸਿਆ ਕਾਰਨ ਵੀ ਨੌਜਵਾਨ ਨਸ਼ਿਆ ਦੇ ਜੰਜਾਲ ਵਿੱਚ ਫਸ ਰਹੇ ਹਨ ਜਦ ਕਿ ਨਸ਼ਾ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਗਲਤ ਚੀਜਾਂ ਦਾ ਸੇਵਨ ਕਰਦੇ ਹਨ। ਉਨ੍ਹਾਂ ਨੇ ਨਸ਼ੇ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਜਿਵੇ ਕਿ ਕਾਲਾ ਪੀਲੀਆ, ਐਚਆਈਵੀ, ਲਿਵਰ ਦੇ ਰੋਗ, ਕੈਂਸਲਰ ਆਦਿ। ਉਨਾ ਨੇ ਕਿਹਾ ਕਿ ਸਮਾਜ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਕੇ  ਹੀ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਹੈ। ਸਾਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ| ਸਾਨੂੰ ਸੂਰਵੀਰਾਂ ਅਤੇ ਯੋਧਿਆਂ ਦੀਆਂ ਜੀਵਨੀਆਂ ਪੜ੍ਹਕੇ ਉਨਾਂ ਤੋਂ ਸੇਧ ਲੈਂਦੇ ਹੋਏ ਆਦਰਸ਼ਕ ਜੀਵਨ ਜਿਓਣਾ ਚਾਹੀਦਾ ਹੈ।
         ਕੈਂਪ ਦੌਰਾਨ ਸੰਬੋਧਨ ਹੁੰਦਿਆਂ ਸ਼੍ਰੀਮਤੀ ਕਮਲਜੀਤ ਕੌਰ (ਕਾਊਂਸਲਰ)  ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਸਬੰਧੀ ਵਿਚ ਜਾਣਕਾਰੀ ਦਿੱਤੀ ਕਿ ਅਸੀਂ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ਼ ਬਿਲਕੁੱਲ ਮੁਫ਼ਤ ਕਰਦੇ ਹਾਂ ਅਤੇ ਉਨਾਂ ਨਾਲ ਕਿਸੇ ਪ੍ਰਕਾਰ ਦੀ ਕੁੱਟਮਾਰ ਨਹੀਂ ਕੀਤੀ ਜਾਂਦੀ ਅਤੇ ਹਰ ਤਰਾਂ ਦਾ ਪਰਿਵਾਰਿਕ ਮਾਹੌਲ ਦਿੰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ੇ ਨੂੰ ਤਿਆਗਣ ਲਈ ਹਰ ਤਰਾਂ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਕੋਈ ਵੀ ਵਿਅਕਤੀ ਕੇਂਦਰ ਵਿਚ ਸਵੈ ਇੱਛਾ ਨਾਲ ਕੇਂਦਰ ਵਿਚ ਆ ਕੇ ਇਕ ਮਹੀਨੇ  ਲਈ ਦਾਖਿਲ ਰਹਿ ਕੇ ਆਪਣਾ ਨਸ਼ਾ ਤਿਆਗ ਸਕਦਾ ਹੈ| ਸਾਨੂੰ ਬੱਚਿਆਂ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਤੇ ਉਹਨਾਂ ਦੇ ਸਕੂਲ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਉਹ ਬੁਰੀ ਸੰਗਤ ਵਿੱਚ ਨਾ ਫਸਣ ਕਿਉਂਕਿ ਨਸ਼ਾ ਕਰਨ ਨਾਲ ਬੱਚਿਆਂ ਦਾ ਸ਼ਰੀਰਕ, ਬੌਧਿਕ ਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ| ਜਿਸ ਨਾਲ ਉਹ ਸਮਾਜ ਅਤੇ ਪਰਿਵਾਰ ਤੋਂ ਦੂਰ ਹੋ ਜਾਂਦੇ ਹਨ।
ਇਸ ਮੌਕੇ ਤੇ ਨਰਿੰਦਰਪਾਲ ਸਿੰਘ ਮਲ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਰੋਸਾ ਦਿਵਾਇਆ ਕਿ ਨਸ਼ਿਆਂ ਸਬੰਧੀ ਹੋਣ ਵਾਲੇ ਜਾਗਰੂਕਤਾ ਕੈਂਪ ਲਗਵਾਉਂਦੇ ਰਹਿਣਗੇ, ਜੇਕਰ ਕੋਈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫੱਸ ਚੁਕਿਆ ਹੈ| ਤਾਂ ਉਨਾਂ ਦਾ ਨਸ਼ਾ ਛੁਡਵਾਉਣ ਲਈ ਮਦਦ ਕਰਨਗੇ। ਉਨਾਂ ਨੇ ਆਈ ਹੋਈ ਟੀਮ ਦਾ  ਧੰਨਵਾਦ ਕੀਤਾ। ਇਸ ਮੌਕੇ ਤੇ ਰੇਖਾ ਰਾਣੀ(ਆਂਗਣਵਾੜੀ ਵਰਕਰ), ਜਸਵੀਰ ਕੌਰ(ਆਂਗਣਵਾੜੀ ਵਰਕਰ), ਰਨਜੀਤ ਕੌਰ, ਹਰਦੀਪ ਸਿੰਘ, ਨਰਿੰਦਰ ਪਾਲਵ, ਰਾਮ ਪਾਲ, ਤਰਲੋਕ ਚੰਦ, ਰਾਜ ਰਾਣੀ, ਦੇਬੋ, ਗੁਰਪ੍ਰੀਤ ਕੌਰ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।