
ਸੀਨੀਅਰ ਸੈਕੰਡਰੀ ਸਕੂਲ ਲੜਕੇ ਹਾਜੀਪੁਰ ਵਿਖੇ ਸੈਸ਼ਨ 2024-25 ਦੀ ਦਾਖਲਾ ਮੁਹਿੰਮ ਦਾ ਆਗਾਜ਼।
ਬਲਾਕ ਨੋਡਲ ਅਫ਼ਸਰ (ਬੀ.ਐਨ.ਓ.) ਸ.ਹਰਦਿਆਲ ਸਿੰਘ, ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸ੍ਰੀਮਤੀ ਹਰਜੀਤ ਕੌਰ ਦੀ ਯੋਗ ਅਗਵਾਈ ਹੇਠ ਸਮੂਹ ਸਟਾਫ਼ ਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਇੱਕ ਜ਼ਰੂਰੀ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਸਕੂਲ ਦਾਖਲਾ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਰੇ ਹੀ ਸਟਾਫ ਮੈਂਬਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਗਈ।
ਬਲਾਕ ਨੋਡਲ ਅਫ਼ਸਰ (ਬੀ.ਐਨ.ਓ.) ਸ.ਹਰਦਿਆਲ ਸਿੰਘ, ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸ੍ਰੀਮਤੀ ਹਰਜੀਤ ਕੌਰ ਦੀ ਯੋਗ ਅਗਵਾਈ ਹੇਠ ਸਮੂਹ ਸਟਾਫ਼ ਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਇੱਕ ਜ਼ਰੂਰੀ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਸਕੂਲ ਦਾਖਲਾ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਰੇ ਹੀ ਸਟਾਫ ਮੈਂਬਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਕੋ-ਇਕ ਅਜਿਹਾ ਪੇਂਡੂ ਸਕੂਲ ਹੈ, ਜਿੱਥੇ ਮੈਡੀਕਲ,ਨਾਨ- ਮੈਡੀਕਲ,ਕਮਰਸ, ਵੋਕੇਸ਼ਨਲ ਅਤੇ ਹੈਲਥ ਅਤੇ ਕੇਅਰ ਸਟਰੀਮਾ ਬਾਖ਼ੂਬੀ ਚਲ ਰਹੀਆਂ ਹਨ। ਲੱਗਭੱਗ ਇਲਾਕੇ ਦੇ 45 ਪਿੰਡਾ ਦੀ ਪ੍ਰਤੀਨਿਧਤਾ ਕਰਦਾ ਹੋਇਆ ਸਕੂਲ ਸ੍ਰੀ ਸੰਜੀਵ ਕੁਮਾਰ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਸੈਸ਼ਨ 2023-24 ਦੀਆਂ ਪ੍ਰੀਖਿਆਵਾਂ ਚਲ ਰਹੀਆਂ ਹਨ, ਜਿਸ ਵਿੱਚ ਬਾਰਵੀਂ ਜਮਾਤ ਦੀਆਂ ਸਾਰੀਆਂ ਸਟਰੀਮਾ ਦੇ 376 ਵਿਦਿਆਰਥੀ ਭਾਗ ਲੈ ਰਹੇ ਹਨ।ਜਿਸ ਦਾ ਸਿਹਰਾ ਵੱਖ-ਵੱਖ ਸਟਰੀਮਾ ਦੇ ਇੰਚਾਰਜ ਸਾਹਿਬਾਨ ਨੂੰ ਜਾਂਦਾ ਹੈ। ਇਹ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਅਜਿਹਾ ਸਕੂਲ ਹੈ ਜਿਸ ਵਿੱਚ ਗਿਆਰਵੀਂ ਅਤੇ ਬਾਰਵੀਂ ਦੇ ਏ ਤੋਂ ਐਫ਼ ਤੱਕ ਸੈਕਸ਼ਨ ਹਨ। ਨਵੇਂ ਸੈਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ ਚਲ ਰਹੀਆਂ ਹਨ ਅਤੇ ਇਸ ਵਾਰ ਵਿਦਿਆਰਥੀਆਂ ਦੇ ਬੈਠਣ ਲਈ ਸਮਾਰਟ ਕਲਾਸ ਰੂਮਾਂ ਦੀ ਤਿਆਰੀ ਕੀਤੀ ਜਾ ਰਹੀ ਹੈ।ਇਲਾਕੇ ਦੀਆਂ ਸਮੂਹ ਪੰਚਾਇਤਾਂ ਤੇ ਸਮਾਜਿਕ ਸੰਗਠਨਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ, ਕਿ ਕੰਡੀ ਖੇਤਰ ਦੇ ਇਸ ਸਕੂਲ ਨੂੰ 'ਸਕੂਲ ਆਫ ਐਮੀਨੈਸ' ਦਾ ਦਰਜਾ ਦਿੱਤਾ ਜਾਵੇ।
