ਜਿਲ੍ਹਾ ਸੰਘਰਸ਼ ਕਮੇਟੀ ਵਲੋਂ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੇ ਦੁੱਖ ਪ੍ਰਗਟ ਕੀਤਾ

ਹੁਸ਼ਿਆਰਪੁਰ - ਅੱਜ ਲੋਕਲ ਬਾਡੀ ਸੈਲ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੰਗਰੂਰ ਵਿਖੇ ਨਕਲੀ ਸ਼ਰਾਬ ਨਾਲ ਗਰੀਬ ਮਜ਼ਦੂਰਾਂ ਦੀ ਹੋਈ ਮੌਤ ਤੇ ਦੁਖ ਪ੍ਰਗਟ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਵਿੱਤ ਮੰਤਰੀ ਪੰਜਾਬ ਦੇ ਚੋਣ ਖੇਤਰ ਸੰਗਰੂਰ ਵਿੱਚ ਦਿੜਵਾ ਵਿਖੇ ਵੱਡੀ ਵਾਰਦਾਤ ਹੋਈ।

ਹੁਸ਼ਿਆਰਪੁਰ - ਅੱਜ ਲੋਕਲ ਬਾਡੀ ਸੈਲ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੰਗਰੂਰ ਵਿਖੇ ਨਕਲੀ ਸ਼ਰਾਬ ਨਾਲ ਗਰੀਬ ਮਜ਼ਦੂਰਾਂ ਦੀ ਹੋਈ ਮੌਤ ਤੇ ਦੁਖ ਪ੍ਰਗਟ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਵਿੱਤ ਮੰਤਰੀ ਪੰਜਾਬ ਦੇ ਚੋਣ ਖੇਤਰ ਸੰਗਰੂਰ ਵਿੱਚ ਦਿੜਵਾ ਵਿਖੇ ਵੱਡੀ ਵਾਰਦਾਤ ਹੋਈ। ਉਸ ਤਰ੍ਹਾਂ ਤਾਂ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਬਿਨ੍ਹਾਂ ਮਿਲੀ ਭੁਗਤ ਦੇ ਨਹੀਂ ਹੋ ਰਿਹਾ, ਇਸ ਦੇ ਲਈ ਸਰਕਾਰ ਅਤੇ ਏਜੰਸੀਆਂ ਜ਼ਿੰਮੇਦਾਰ ਹਨ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਬਕਾਰੀ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਅਸਫਲ ਸਿੱਧ ਹੋਏ ਹਨ। ਉਨਾਂ ਨੂੰ ਬਿਨ੍ਹਾਂ ਦੇਰੀ ਅਸਤੀਫਾ ਆਪਣੀ ਜ਼ਿੰਮੇਦਾਰੀ ਲੈਂਦੇ ਹੋਏ ਦੇਣਾ ਚਾਹੀਦਾ ਹੈ। ਵੈਸੇ ਵੀ ਨਸ਼ੇ ਤੇ 2 ਸਾਲਾਂ ਤੋਂ ਸਰਕਾਰ ਪਾੰਬਦੀ ਲਗਾਉਣ ਵਿੱਚ ਨਾਕਾਮ ਸਿੱਧ ਹੋ ਰਹੀ ਹੈ। ਆਪਣੀ ਨਾਕਾਮੀ ਨੂੰ ਦੇਖਦੇ ਹੋਏ ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੇ ਲਈ ਪੰਜਾਬ ਸਰਕਾਰ 10 ਲੱਖ ਰੁਪਏ ਮੁਆਵਜ਼ਾ ਘੋਸ਼ਿਤ ਕਰੇ ਕਿਉਂਕਿ ਸ਼ਰਾਬ ਪੀਣ ਦੇ ਕਾਰਨ ਪੰਜਾਬ ਦੇ ਖਜ਼ਾਨੇ ਵਿੱਚ ਵਾਧਾ ਹੋ ਰਿਹਾ ਹੈ। ਇਹੀ ਲੋਕ ਖਜ਼ਾਨੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਤੇ ਨਵਲ ਕਿਸ਼ੋਰ ਕਾਲੀਆ, ਨਿਰਮਲ ਸਿੰਘ, ਬਲਵਿੰਦਰ ਕੁਮਾਰ, ਹਰੀਮਿੱਤਰ, ਨੀਰਜ ਸ਼ਰਮਾ ਆਦਿ ਮੌਜੂਦ ਸਨ।