ਵੈਟਨਰੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਇਆ ਇਕ ਹਫ਼ਤੇ ਦਾ ਕੌਮੀ ਸੇਵਾ ਯੋਜਨਾ ਕੈਂਪ
ਲੁਧਿਆਣਾ 20 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇਕ ਹਫ਼ਤੇ ਦਾ ਕੌਮੀ ਸੇਵਾ ਯੋਜਨਾ ਕੈਂਪ ਆਰੰਭ ਕੀਤਾ ਗਿਆ। ਇਸ ਕੈਂਪ ਵਿਚ 80 ਵਲੰਟੀਅਰ ਹਿੱਸਾ ਲੈ ਰਹੇ ਹਨ। ਇਸ ਕੈਂਪ ਦਾ ਉਦੇਸ਼ ਵੋਟ ਦੀ ਮਹੱਤਤਾ ਸੰਬੰਧੀ ਜਾਗਰੂਕਤਾ ਦੇਣਾ ਹੈ ਅਤੇ ਸਮਾਜਿਕ ਤੌਰ ’ਤੇ ਵੋਟਾਂ ਪਾਉਣ ਦੀ ਲੋਕਤੰਤਰੀ ਅਤੇ ਸਮਾਜੀ ਜ਼ਿੰਮੇਵਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਕੈਂਪ ਵਿਚ ਹਿੱਸਾ ਲੈ ਰਹੇ ਵਲੰਟੀਅਰ ਇਕ ਚੰਗੇ ਨਾਗਰਿਕ ਦਾ ਫਰਜ਼ ਨਿਭਾਉਂਦਿਆਂ ਆਲੇ-ਦੁਆਲੇ ਦੀ ਸਫਾਈ ਕਰਨਗੇ ਅਤੇ ਯੂਨੀਵਰਸਿਟੀ ਦੀ ਅਗਰ ਨਗਰ ਨਾਲ ਲਗਦੀ ਦੀਵਾਰ ਨੂੰ ਰੰਗ ਵੀ ਕਰਨਗੇ।

ਇਸ ਕੈਂਪ ਵਿਚ ਯੂਨੀਵਰਸਿਟੀ ਦੇ ਲੁਧਿਆਣਾ ਵਿਖੇ ਸਥਿਤ ਕੈਂਪਸ ਦੇ ਕਾਲਜਾਂ ਦੇ ਵਿਦਿਆਰਥੀਆਂ ਹਿੱਸਾ ਲੈ ਰਹੇ ਹਨ। ਇਹ ਵਿਦਿਆਰਥੀ ਯੂਨੀਵਰਸਿਟੀ ਦੇ ਸਫਾਈ ਸੇਵਕਾਂ ਅਤੇ ਬਗੀਚਿਆਂ ਵਿਖੇ ਕਾਰਜਸ਼ੀਲ ਕਿਰਤੀਆਂ ਦਾ ਵੀ ਹੱਥ ਵੰਡਾਂਉਣਗੇ। ਇਸ ਕੈਂਪ ਦਾ ਉਦੇਸ਼ ਨਾਅਰਾ ਰੱਖਿਆ ਗਿਆ ਹੈ ‘ਜ਼ਿੰਮੇਵਾਰੀ ਨਾਲ ਵੋਟ ਦਿਓ ਅਤੇ ਵਿਕਸਿਤ ਰਾਸ਼ਟਰ ਲਈ ਨਾਗਰਿਕ ਦਾ ਫਰਜ਼ ਨਿਭਾਓ’।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਅਜਿਹੇ ਕੈਂਪ ਜਿਥੇ ਲੋਕਤੰਤਰੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਉਥੇ ਨਾਗਰਿਕਾਂ ਨੂੰ ਵੀ ਚੰਗੇ ਸ਼ਹਿਰੀ ਬਣਨ ਦੀ ਜਾਚ ਸਿਖਾਉਂਦੇ ਹਨ। ਡਾ. ਨਿਧੀ ਸ਼ਰਮਾ, ਕੌਮੀ ਸੇਵਾ ਯੋਜਨਾ ਸੰਯੋਜਕ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਪੋਸਟਰ ਬਨਾਉਣ ਦੇ ਮੁਕਾਬਲਾ ਵੀ ਕੈਂਪ ਦੇ ਨਾਅਰੇ ’ਤੇ ਕਰਵਾਇਆ ਗਿਆ।