
ਪੰਜਾਬ ਸਰਕਾਰ ਮੁਹੰਮਦ ਰਫ਼ੀ ਸਾਹਿਬ ਦੇ ਪਿੰਡ ਯਾਦਗਾਰ ਉਸਾਰੇ : ਰਾਜੀਵ ਬਾਂਸਲ
ਪਟਿਆਲਾ, 20 ਮਾਰਚ - ਪ੍ਰਸਿੱਧ ਸਮਾਜ ਸੇਵਕ, ਬਿਜ਼ਨਸਮੈਨ (ਐਮ. ਡੀ. ਹੋਟਲ ਬੌਂਬੇ ਰੈਜ਼ੀਡੈਂਸੀ ਪਟਿਆਲਾ), ਕਲਾ ਪ੍ਰੇਮੀ ਤੇ ਕਲਾਕਾਰਾਂ ਦੇ ਕਦਰਦਾਨ ਸ਼੍ਰੀ ਰਾਜੀਵ ਬਾਂਸਲ ਨੇ ਕਿਹਾ ਹੈ ਕਿ ਮਹਾਨ ਗਾਇਕ ਮੁਹੰਮਦ ਰਫ਼ੀ ਸਾਹਿਬ ਆਪਣੀ ਮਿਸਾਲ ਖ਼ੁਦ ਆਪ ਸਨ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਹਿੰਦੀ ਫ਼ਿਲਮ ਜਗਤ ਨੂੰ ਕੋਈ ਵੀ ਅਜਿਹਾ ਗਾਇਕ ਕਲਾਕਾਰ ਨਹੀਂ ਮਿਲਿਆ ਜੋ ਰਫ਼ੀ ਸਾਹਿਬ ਦੀ ਕਮੀ ਨੂੰ ਪੂਰਾ ਕਰ ਸਕਦਾ ਹੋਵੇ।
ਪਟਿਆਲਾ, 20 ਮਾਰਚ - ਪ੍ਰਸਿੱਧ ਸਮਾਜ ਸੇਵਕ, ਬਿਜ਼ਨਸਮੈਨ (ਐਮ. ਡੀ. ਹੋਟਲ ਬੌਂਬੇ ਰੈਜ਼ੀਡੈਂਸੀ ਪਟਿਆਲਾ), ਕਲਾ ਪ੍ਰੇਮੀ ਤੇ ਕਲਾਕਾਰਾਂ ਦੇ ਕਦਰਦਾਨ ਸ਼੍ਰੀ ਰਾਜੀਵ ਬਾਂਸਲ ਨੇ ਕਿਹਾ ਹੈ ਕਿ ਮਹਾਨ ਗਾਇਕ ਮੁਹੰਮਦ ਰਫ਼ੀ ਸਾਹਿਬ ਆਪਣੀ ਮਿਸਾਲ ਖ਼ੁਦ ਆਪ ਸਨ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਹਿੰਦੀ ਫ਼ਿਲਮ ਜਗਤ ਨੂੰ ਕੋਈ ਵੀ ਅਜਿਹਾ ਗਾਇਕ ਕਲਾਕਾਰ ਨਹੀਂ ਮਿਲਿਆ ਜੋ ਰਫ਼ੀ ਸਾਹਿਬ ਦੀ ਕਮੀ ਨੂੰ ਪੂਰਾ ਕਰ ਸਕਦਾ ਹੋਵੇ। ਇਹ ਸ਼ਬਦ ਉਨ੍ਹਾਂ ਉਸ ਵੇਲੇ ਪ੍ਰਗਟ ਕੀਤੇ ਜਦੋਂ ਉਨ੍ਹਾਂ ਨੂੰ ਸਮਾਜ ਸੇਵਾ ਦੇ ਨਾਲ-ਨਾਲ ਕਲਾ ਤੇ ਸੰਗੀਤ ਨਾਲ ਜੁੜੀਆਂ ਸੰਸਥਾਵਾਂ ਦੀ ਸਹਾਇਤਾ ਕਰਨ ਬਦਲੇ ਪ੍ਰਸਿੱਧ ਸੰਸਥਾ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕਲੱਬ ਪਟਿਆਲਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਸ਼੍ਰੀ ਬਾਂਸਲ ਨੇ ਕਲੱਬ ਵੱਲੋਂ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਵਿੱਚ ਪਿਛਲੇ ਲਗਭਗ 20 ਸਾਲਾਂ ਤੋਂ ਕਰਵਾਏ ਜਾ ਰਹੇ ਸਮਾਗਮਾਂ ਨੂੰ ਯਾਦਗਾਰੀ ਸਮਾਗਮ ਦਸਦਿਆਂ ਕਿਹਾ ਕਿ ਰਫ਼ੀ ਸਾਹਿਬ ਦੀ ਯਾਦ ਵਿੱਚ ਪਟਿਆਲਾ ਵਿੱਚ ਕਰਵਾਏ ਜਾਂਦੇ ਸਮਾਗਮਾਂ ਦਾ ਮੁੱਢ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕਲੱਬ ਨੇ ਹੀ ਬੰਨ੍ਹਿਆ ਸੀ ਤੇ ਇਸ ਸੰਸਥਾ ਵੱਲੋਂ ਕਰਵਾਏ ਗਏ ਪ੍ਰੋਗਰਾਮ ਪੂਰੇ ਉੱਤਰ ਭਾਰਤ ਵਿੱਚ ਬਹੁਤ ਚਰਚਿਤ ਰਹੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮੁਹੰਮਦ ਰਫ਼ੀ ਸਾਹਿਬ ਦੇ ਜੱਦੀ ਪਿੰਡ ਕੋਟਲਾ ਸੁਲਤਾਨ ਸਿੰਘ (ਨੇੜੇ ਮਜੀਠਾ-ਅੰਮ੍ਰਿਤਸਰ) ਵਿਖੇ ਸ਼ਾਨਦਾਰ ਯਾਦਗਾਰ ਉਸਾਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਰਫ਼ੀ ਸਾਹਿਬ ਨੇ ਪੰਜਾਬ ਦਾ ਨਾਂ ਵਿਸ਼ਵ ਭਰ ਵਿੱਚ ਚਮਕਾਇਆ ਤੇ ਫ਼ਿਲਮ ਸੰਗੀਤ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ। ਸਰਕਾਰ ਜੇ ਅਜਿਹਾ ਕਰਦੀ ਹੈ ਤਾਂ ਇਹ ਉਸ ਮਹਾਨ ਗਾਇਕ ਤੇ ਸੁਰਾਂ ਦੇ ਸ਼ਹਿਨਸ਼ਾਹ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ।
