ਨੇੜੇ ਡਾਕ ਘਰ, ਸੇਵਾ ਕੇਂਦਰ ਤੇ ਆਸ ਪਾਸ ਨਵਾਂਸ਼ਹਿਰ ਵਿਖੇ ਸਵੀਪ ਗਤੀਵਿਧੀਆ ਤਹਿਤ ਜਾਗਰੂਕ ਕੀਤਾ ਗਿਆ ।

18 ਮਾਰਚ , 2024 ਨਵਾਂਸ਼ਹਿਰ - ਜਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ. ਅਕਸਿਤਾ ਗੁਪਤਾ ਆਈ. ਏ.ਐਸ.ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਜੀ ਦੀਆ ਹਦਾਇਤਾ ਅਨੁਸਾਰ ਸਵੀਪ ਗਤੀਵਿਧੀਆ ਤਹਿਤ ਨੇੜੇ ਡਾਕ ਘਰ ਸੇਵਾ ਕੇਂਦਰ ਤੇ ਆਸ ਪਾਸ ਨਵਾਂਸ਼ਹਿਰ ਵਿਖੇ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ ਸਵੀਪ ਨੋਡਲ ਅਫਸਰ, ਪਰਦੀਪ ਸਿੰਘ, ਸੁਰਿੰਦਰ ਕੁਮਾਰ ਵਲੋ ਜਾਗਰੂਕ ਕੀਤਾ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦਿਆ  ਸਵੀਪ ਗਤੀਵਿਧੀਆ ਦੇ ਨੋਡਲ ਅਫਸਰ ਤਰਸੇਮ ਲਾਲ ਵਲੋ ਨੌਜਵਾਨ ਪੀੜੀ ਨੂੰ ਸਵੀਪ ਗਤੀਵਿਧੀਆ ਤਹਿਤ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ ।                                                                                        
ਉਹਨਾ ਨੇ ਕਿਹਾ ਕਿ ਨਵੇ ਵੋਟਰ ਆਪਣੀ ਵੋਟ ਜਰੂਰ ਬਣਾਉਣ ਤੋ ਬਾਅਦ  ਆਪਣੀ ਵੋਟ ਦਾ ਇਸਤੇਮਾਲ  ਬਿਨਾ ਕਿਸੇ ਲਾਲਚ ਦੇ ਪੂਰੀ ਇਮਾਨਦਾਰੀ ਨਾਲ ਕਰਨ। ਤਰਸੇਮ ਲਾਲ  ਨੇ ਕਿਹਾ ਕਿ ਸਾਰੇ ਵੋਟਰ ਬਣਨ  ਤਾਕਤਵਰ, ਸੁਚੇਤ;ਸੁਰੱਖਿਅਤ ਅਤੇ ਜਾਗਰੂਕ ।  ਉਹਨਾ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੋ  ਮੁਫਤ ਕਾਲ ਕੀਤਾ ਜਾ ਸਕਦਾ ਹੈ ।                                                     
ਉਹਨਾ ਨੇ ਕਿਹਾ ਕਿ ਆਪਣੀ ਅੱਖੀ ਆਪਣੀ ਵੋਟ ਦੀ ਤਸਦੀਕ ਕਰੋ।ਵੋਟਰ ਵੈਰੀਫਾਈਏਵਲ ਪੇਪਰ ਆਡਿਟ ਟਰੇਲ  (vvpat, ਇਲੈਕਟਰੋਨਿਕ ਵੋਟਿੰਗ ਮਸ਼ੀਨ ਨਾਲ ਜੁੜੀ ਇਕ ਮਸ਼ੀਨ ਹੈ,ਜਿਸ ਦੇ ਰਾਹੀ ਵੋਟਰ ਦੀ ਤਸਦੀਕ ਕਰ ਸਕਦੇ ਹਨ ।ਇਸ ਮਸ਼ੀਨ ਰਾਹੀ ਵੋਟਰ ਲਗਭਗ 7 ਸੈਕਿੰਡ ਲਈ ਉਸ ਉਮੀਦਵਾਰ ਦਾ ਲੜੀ ਨੰਬਰ, ਨਾਮ ਅਤੇ ਚੋਣ ਨਿਸ਼ਾਨ ਵੇਖ ਸਕਦੇ ਹਨ, ਜਿਨ੍ਹਾ ਨੂੰ ਉਹਨਾ ਨੇ ਵੋਟ ਪਾਈ ਹੈ ।                                         
ਤਰਸੇਮ ਲਾਲ  ਉਪਰੋਕਤ ਥਾਵਾ ਤੇ ਆਏ ਵੀਰਾ ਅਤੇ ਭੈਣਾ ਨੂੰ ਜਾਗਰੂਕ ਕਰਦਿਆ ਕਿਹਾ (1) ਵੋਟ ਪਾਓ -  ਈ . ਵੀ. ਐੱਮ. ਦੇ ਬੈਲਟ ਯੂਨਿਟ ਤੇ ਨੀਲਾ ਬਟਨ ਦਬਾਓ।  (2) ਤਸਦੀਕ ਕਰੋ -  ਵੀ .ਵੀ. ਪੀ. ਏ. ਟੀ. ਤੇ ਛਪੀ ਹੋਈ ਪਰਚੀ ਦੀ ਜਾਂਚ ਕਰੋ । (3)  ਤਸੱਲੀ ਕਰੋ ਕਿ ਤੁਸੀ ਆਪਣੇ ਪਸੰਦ ਦੇ ਉਮੀਦਵਾਰ ਨੂੰ ਹੀ ਵੋਟ ਪਾਈ ਹੈ । ਇਸ  ਮੌਕੇ ਜਿਲਾ ਮੈਨੇਜਰ ਸੇਵਾ ਕੇਂਦਰ ਸਰਬਜੀਤ ਸਿੰਘ, ਸਹਾਇਕ ਮੈਨੇਜਰ ਸੇਵਾ ਕੇਦਰ ਅਨਿਲ ਰਾਣਾ ਅਤੇ ਸੇਵਾ  ਕੇਦਰ ਦੇ ਸਮੂਹ ਕਰਮਚਾਰੀਆ ਅਤੇ ਬਲਵੀਰ ਸਿੰਘ, ਪਰਮਿੰਦਰ ਸਿੰਘ, ਅਵਿਨਾਸ਼ ਰਾਏ, ਮਨਜੀਤ ਸਿੰਘ ,ਵਿਜੇ ਕੁਮਾਰ   ਵਲੋ ਸੰਪੂਰਨ ਸਹਿਜੋਗ ਦਿੱਤਾ ਗਿਆ ।