108 ਸੰਤ ਬਾਬਾ ਸੀਤਲ ਦਾਸ ਜੀ ਦੀ ਸਾਲਾਨਾ ਬਰਸੀ ਤੇ ਧਾਰਮਿਕ ਸਮਾਗਮ ਕਰਵਾਇਆ

ਮਾਹਿਲਪੁਰ, (17 ਮਾਰਚ) - ਪਿੰਡ ਬੋਹਣ ਵਿਖੇ 108 ਸੰਤ ਬਾਬਾ ਸੀਤਲ ਦਾਸ ਮਹਾਰਾਜ ਜੀ ਦੀ ਸਾਲਾਨਾ ਬਰਸੀ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਸਰਵਣ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਅਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ ਗਿਆ।

ਮਾਹਿਲਪੁਰ, (17 ਮਾਰਚ) - ਪਿੰਡ ਬੋਹਣ ਵਿਖੇ 108 ਸੰਤ ਬਾਬਾ ਸੀਤਲ ਦਾਸ ਮਹਾਰਾਜ ਜੀ ਦੀ ਸਾਲਾਨਾ ਬਰਸੀ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਸਰਵਣ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਅਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਸਿੱਧ ਜੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ. ਸਿਵਲ ਹਸਪਤਾਲ ਮਾਹਿਲਪੁਰ ਦੇ ਸਹਿਯੋਗ ਸਦਕਾ ਡਾਕਟਰ ਪ੍ਰਭ ਹੀਰ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦੌਰਾਨ ਮਰੀਜ਼ਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈ ਦਿੱਤੀ ਗਈ। ਇਸ ਮੌਕੇ ਡਾਕਟਰੀ ਟੀਮ ਵਿੱਚ ਅਮਰਜੀਤ, ਸਨੀ, ਸੁਸ਼ੀਲ ਕੁਮਾਰ, ਬਲਵਿੰਦਰ ਸਿੰਘ ਅਤੇ ਮਨਪ੍ਰੀਤ ਸ਼ਾਮਿਲ ਸਨ। ਸਮਾਗਮ ਦੌਰਾਨ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ ਸਿਵਲ ਹਸਪਤਾਲ ਮਾਹਿਲਪੁਰ ਅਤੇ ਡਾਕਟਰੀ ਟੀਮ ਦੇ ਸਾਰੇ ਹੀ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।