ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਖੜੌਦੀ ਵਿਖੇ ਖੂਨਦਾਨ ਕੈਂਪ ਲਗਾਇਆ

ਮਾਹਿਲਪੁਰ, (17 ਮਾਰਚ )- ਪਿੰਡ ਖੜੌਦੀ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਬਲੱਡ ਬੈਂਕ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਅੱਜ ਪਿੰਡ ਖੜੌਦੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਖੂਨਦਾਨੀਆਂ ਵੱਲੋਂ 37 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਸੇਵਕ ਗਿੱਲ, ਰਵੀ ਖੜੌਦੀ,ਸਰਬਜੀਤ ਸਾਬੀ, ਨਰਿੰਦਰ ਨਿੰਦੂ, ਇੰਦਰਜੀਤ ਖੜੌਦੀ, ਚੇਤਨ ਪਰਾਸ਼ਰ, ਕਰਨ ਜੱਸਲ, ਅਜੇ ਖੜੋਦੀ, ਬਲਵੀਰ ਸਿੰਘ ਬਿੱਲਾ, ਪ੍ਰਤਾਪ ਰਾਏ, ਪੁਨੀਤ ਰਾਏ, ਸੰਦੀਪ ਮੋਨੂ ਆਦਿ ਹਾਜ਼ਰ ਸਨ।

ਮਾਹਿਲਪੁਰ, (17 ਮਾਰਚ )- ਪਿੰਡ ਖੜੌਦੀ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਬਲੱਡ ਬੈਂਕ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਅੱਜ ਪਿੰਡ ਖੜੌਦੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਖੂਨਦਾਨੀਆਂ ਵੱਲੋਂ 37 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਸੇਵਕ ਗਿੱਲ, ਰਵੀ ਖੜੌਦੀ,ਸਰਬਜੀਤ ਸਾਬੀ, ਨਰਿੰਦਰ ਨਿੰਦੂ, ਇੰਦਰਜੀਤ ਖੜੌਦੀ, ਚੇਤਨ ਪਰਾਸ਼ਰ, ਕਰਨ ਜੱਸਲ, ਅਜੇ ਖੜੋਦੀ, ਬਲਵੀਰ ਸਿੰਘ ਬਿੱਲਾ, ਪ੍ਰਤਾਪ ਰਾਏ, ਪੁਨੀਤ ਰਾਏ, ਸੰਦੀਪ ਮੋਨੂ ਆਦਿ ਹਾਜ਼ਰ ਸਨ। ਅੱਜ ਦੇ ਇਸ ਕੈਂਪ ਵਿੱਚ ਸਰਪੰਚ ਸ਼੍ਰੀਮਤੀ ਪੁਸ਼ਪਾ ਰਾਣੀ, ਰਾਮਦਾਸ ਬੈਂਸ, ਗੁਲਾਮ ਮੁਹੰਮਦ ਅਤੇ ਸੋਹਣ ਸਿੰਘ ਦਿਓ ਕਨੇਡੀਅਨ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਗੱਲਬਾਤ ਕਰਦਿਆਂ ਸੇਵਕ ਗਿੱਲ ਅਤੇ ਰਵੀ ਖੜੌਦੀ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਖੂਨਦਾਨੀਆਂ ਵੱਲੋਂ ਕੀਤੇ ਗਏ ਦਾਨ ਨਾਲ ਲੋੜ ਵੇਲੇ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਮੇਂ ਸਮੇਂ ਤੇ ਖੂਨ ਦਾਨ ਕਰਨ ਵਾਲਾ ਵਿਅਕਤੀ ਤੰਦਰੁਸਤ ਰਹਿੰਦਾ ਹੈ। ਉਹਨਾਂ ਅੱਜ ਦੇ ਇਸ ਖੂਨਦਾਨ ਕੈਂਪ ਵਿੱਚ ਜਿਨਾਂ ਵੀ ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।