''ਭਾਰਤ ਵਿਚ ਸੈਮੀਕੰਡਕਟਰ ਤਕਨਾਲੋਜੀ ਹੀ ਭਵਿੱਖ ਹੈ'': ਸ੍ਰੀ ਗੋਪਾਲ ਕ੍ਰਿਸ਼ਨ ਬਜਾਜ

ਚੰਡੀਗੜ੍ਹ: 13 ਮਾਰਚ, 2024: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਅੱਜ ਇੰਡੀਆ ਸੈਮੀਕੰਡਕਟਰ ਫੈਬ 2024 ਵਿੱਚ ਭਾਗ ਲਿਆ। ਪ੍ਰਧਾਨ ਮੰਤਰੀ ਸ਼੍ਰੀ. ਨਰੇਂਦਰ ਮੋਦੀ ਜੀ ਨੇ 13 ਮਾਰਚ, 2024 ਨੂੰ ਧੋਲੇਰਾ (ਗੁਜਰਾਤ), ਸਾਨੰਦ (ਗੁਜਰਾਤ) ਅਤੇ ਮੋਰੀਗਾਂਵ (ਅਸਾਮ) ਵਿਖੇ ਭਾਰਤ ਵਿੱਚ 3 ਸੈਮੀਕੰਡਕਟਰ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਿਆ। PEC ਭਾਈਚਾਰੇ ਨੇ ਔਨਲਾਈਨ ਮੋਡ ਵਿੱਚ ਦੇਸ਼ ਦੇ ਇਸ ਸੈਮੀਕੰਡਕਟਰ ਮਿਸ਼ਨ ਵਿੱਚ ਹਿੱਸਾ ਲਿਆ।

ਚੰਡੀਗੜ੍ਹ: 13 ਮਾਰਚ, 2024: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਅੱਜ ਇੰਡੀਆ ਸੈਮੀਕੰਡਕਟਰ ਫੈਬ 2024 ਵਿੱਚ ਭਾਗ ਲਿਆ। ਪ੍ਰਧਾਨ ਮੰਤਰੀ ਸ਼੍ਰੀ. ਨਰੇਂਦਰ ਮੋਦੀ ਜੀ ਨੇ 13 ਮਾਰਚ, 2024 ਨੂੰ ਧੋਲੇਰਾ (ਗੁਜਰਾਤ), ਸਾਨੰਦ (ਗੁਜਰਾਤ) ਅਤੇ ਮੋਰੀਗਾਂਵ (ਅਸਾਮ) ਵਿਖੇ ਭਾਰਤ ਵਿੱਚ 3 ਸੈਮੀਕੰਡਕਟਰ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਿਆ। PEC ਭਾਈਚਾਰੇ ਨੇ ਔਨਲਾਈਨ ਮੋਡ ਵਿੱਚ ਦੇਸ਼ ਦੇ ਇਸ ਸੈਮੀਕੰਡਕਟਰ ਮਿਸ਼ਨ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ, PEC ਦੀ ਸਪਾਂਸਰਡ ਰਿਸਰਚ ਐਂਡ ਇੰਡਸਟਰੀਅਲ ਕੰਸਲਟੈਂਸੀ (SRIC) ਨੇ ਸੈਨੇਟ ਹਾਲ ਵਿੱਚ ''ਭਾਰਤ ਵਿੱਚ ਸੈਮੀਕੰਡਕਟਰ ਤਕਨਾਲੋਜੀ ਦਾ ਭਵਿੱਖ'' ਵਿਸ਼ੇ 'ਤੇ ਇੱਕ ਸੈਮੀਨਾਰ ਵੀ ਕਰਵਾਇਆ। ਸਮਾਗਮ ਦੇ ਮੁੱਖ ਬੁਲਾਰੇ ਸ੍ਰੀ ਗੋਪਾਲ ਕ੍ਰਿਸ਼ਨ ਬਜਾਜ, ਸੀਨੀਅਰ ਮੈਂਬਰ, ਅਪਲਾਈਡ ਮਟੀਰੀਅਲ ਐਲਬਨੀ, ਦੇ ਨਾਲ ਹੀ ਡਾਇਰੈਕਟਰ, PEC, ਪ੍ਰੋ: (ਡਾ.) ਬਲਦੇਵ ਸੇਤੀਆ ਜੀ ਅਤੇ ਪ੍ਰੋ: ਅਰੁਣ ਕੁਮਾਰ ਸਿੰਘ (ਮੁਖੀ, SRIC), ਪ੍ਰੋ ਆਰ. ਐਸ. ਵਾਲਿਆ ਨੇ ਵੀ ਆਪਣੀ ਮੌਜੂਦਗੀ ਦੇ ਨਾਲ ਇਸ ਮੌਕੇ ਨੂੰ ਹੋਰ ਵੀ ਖਾਸ ਬਣਾ ਦਿੱਤਾ। ਉਹਨਾਂ ਦੇ ਨਾਲ ਹੀ, ਰਜਿਸਟਰਾਰ ਕਰਨਲ ਆਰ.ਐਮ. ਜੋਸ਼ੀ ਸਮੇਤ ਫੈਕਲਟੀ ਦੇ ਸਮੂਹ ਮੈਂਬਰ ਅਤੇ 70 ਤੋਂ ਵੱਧ ਵਿਦਿਆਰਥੀ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ 3 ਸੈਮੀਕੰਡਕਟਰਾਂ ਦਾ ਉਦਘਾਟਨ ਕੀਤਾ। ਸੈਮੀਕੰਡਕਟਰ ਹਰ ਉਸ ਇਲੈਕਟ੍ਰਾਨਿਕ ਡਿਵਾਈਸ ਲਈ ਇੱਕ ਬੁਨਿਆਦੀ ਉਦਯੋਗ ਹੈ, ਜੋ ਕਿ ਅਸੀਂ ਰੋਜ਼ਾਨਾ ਵਰਤਦੇ ਹਾਂ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਦੇਸ਼ ਵਿੱਚ ਸੈਮੀਕੰਡਕਟਰ ਦੀ ਤਰੱਕੀ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ਕਿ ਭਾਰਤ ਆਪਣੀ ਸੈਮੀਕੰਡਕਟਰ ਤਕਨਾਲੋਜੀ ਨੂੰ ਅੱਗੇ ਵਧਾ ਕੇ ਤਕਨੀਕੀ ਤਰੱਕੀ ਵੱਲ ਆਪਣਾ ਰਾਹ ਪੱਧਰਾ ਕਰ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ 'ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ, ''ਭਾਰਤ ਇੱਕ ਪ੍ਰਮੁੱਖ ਸੈਮੀਕੰਡਕਟਰ ਨਿਰਮਾਣ ਹੱਬ ਬਣਨ ਲਈ ਤਿਆਰ ਹੈ।''

ਪ੍ਰੋ. ਅਰੁਣ ਕੁਮਾਰ ਸਿੰਘ (ਮੁਖੀ, SRIC) ਨੇ PEC ਦੇ ਵਹਿੜੇ 'ਤੇ ਆਉਣ ਲਈ  ਰਿਸੋਰਸ ਪਰਸਨ ਅਤੇ ਸਨਮਾਨਿਤ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਸੈਮੀਨਾਰ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ। ਉਹਨਾਂ ਨੇ ਦੇਸ਼ ਦੇ ਖੋਜ ਅਤੇ ਇੰਨੋਵੇਸ਼ਨ ਦੇ ਖੇਤਰ ਵਿੱਚ ਸੈਮੀਕੰਡਕਟਰਾਂ ਦੀ ਲੋੜ 'ਤੇ ਚਾਨਣਾ ਪਾਇਆ। ਉਹਨਾਂ ਨੇ ਦੱਸਿਆ, ਕਿ ਸੈਮੀਕੰਡਕਟਰਾਂ ਨੇ ਇਲੈਕਟ੍ਰਾਨਿਕ ਉਪਕਰਨਾਂ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ 50 ਸਾਲਾਂ ਵਿੱਚ, ਸੈਮੀਕੰਡਕਟਰ ਤਕਨਾਲੋਜੀ ਨੇ ਇਲੈਕਟ੍ਰਾਨਿਕ ਉਪਕਰਣਾਂ ਨੂੰ ਛੋਟਾ, ਤੇਜ਼ ਅਤੇ ਵਧੇਰੇ ਭਰੋਸੇਮੰਦ ਬਣਾਇਆ ਹੈ। ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ, ਇਹ ਸੈਮੀਕੰਡਕਟਰ ਫੈਬ ਦੇਸ਼ ਦੀ ਤਕਨੀਕੀ ਤਰੱਕੀ ਦੀ ਗਤੀ ਨੂੰ ਤੇਜ਼ ਕਰਨ ਵੱਲ ਇੱਕ ਵੱਡਾ ਕਦਮ ਹੈ।

ਸ੍ਰੀ ਗੋਪਾਲ ਕ੍ਰਿਸ਼ਨ ਬਜਾਜ ਨੇ ਸੈਮੀਕੰਡਕਟਰਾਂ ਦੇ ਕੰਮਕਾਜ ਬਾਰੇ ਆਪਣੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਸੈਮੀਕੰਡਕਟਰ ਚਿਪਸ ਬਣਾਉਣ, ਸੈਮੀਕੰਡਕਟਰ ਵੈਲਯੂ ਚੇਨ, ਅਤੇ ਭਾਰਤ ਵਿੱਚ ਸੈਮੀਕੰਡਕਟਰਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ। ਉਹਨਾਂ ਨੇ ਆਪਣੀ ਜੀਵਨ-ਯਾਤਰਾ ਨਾਲ ਗੱਲਬਾਤ ਦੀ ਸ਼ੁਰੂਆਤ ਕੀਤੀ ਅਤੇ ਫਿਰ ਇੱਕ ਸੈਮੀਕੰਡਕਟਰ ਲੈਬ ਵਿੱਚ ਸੈਮੀਕੰਡਕਟਰ ਚਿਪਸ ਬਣਾਉਣ ਅਤੇ ਕੰਮ ਕਰਨ ਨੂੰ ਦਰਸਾਉਂਦੀ ਇੱਕ AV ਵੀ ਪ੍ਰਦਰਸ਼ਿਤ ਕੀਤੀ। ਉਹਨਾਂ ਨੇ ਸੀ ਟਰਾਂਜ਼ਿਸਟਰਾਂ ਅਤੇ ਲੋਜਿਕ ਡਿਵਾਈਸ ਲਈ ਤਕਨਾਲੋਜੀ ਨੋਡਾਂ ਦੇ ਵਿਕਾਸ ਦੇ ਰੁਝਾਨਾਂ ਨੂੰ ਵੀ ਸਾਂਝਾ ਕੀਤਾ। ਅਖੀਰ ਵਿੱਚ, ਉਹਨਾਂ ਨੇ ਕਿਹਾ ਕਿ, ''ਭਾਰਤ ਵਿਚ ਸੈਮੀਕੰਡਕਟਰ ਤਕਨਾਲੋਜੀ ਹੀ ਭਵਿੱਖ ਹੈ।''

ਡਾਇਰੈਕਟਰ, ਪ੍ਰੋ.(ਡਾ.) ਬਲਦੇਵ ਸੇਤੀਆ ਜੀ ਨੇ ਇਸ ਸਮਾਗਮ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੇਸ਼ ਦੇ ਸੈਮੀਕੰਡਕਟਰ ਮਿਸ਼ਨ ਵਿੱਚ ਇਸ ਪਹਿਲਕਦਮੀ ਲਈ ਪ੍ਰੋ: ਅਰੁਣ ਕੁਮਾਰ ਸਿੰਘ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ।
ਰਜਿਸਟਰਾਰ, ਕਰਨਲ ਆਰ.ਐਮ. ਜੋਸ਼ੀ ਨੇ ਦੇਸ਼ ਵਿੱਚ ਸੈਮੀਕੰਡਕਟਰਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ''ਵਿਕਸਤ ਭਾਰਤ @2047 ਦਾ ਵਿਜ਼ਨ ਦੇਸ਼ ਦੇ ਨੌਜਵਾਨਾਂ ਅਤੇ ਨੌਜਵਾਨ ਦਿਮਾਗਾਂ ਦੀ ਸ਼ਮੂਲੀਅਤ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।'' ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਪ੍ਰਤਿਭਾਸ਼ਾਲੀ ਭਾਰਤੀ ਦਿਮਾਗਾਂ ਦੇ ਸਮਰਪਣ, ਦ੍ਰਿੜ ਇਰਾਦੇ ਅਤੇ ਸਮਰੱਥਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ, ''ਭਾਰਤ ਆਪਣੇ ਲੋਕਾਂ ਅਤੇ ਆਪਣੀ ਕਾਰਜ-ਸ਼ਕਤੀ ਦੀ ਕਦਰ ਕਰਦਾ ਹੈ।'' ਇਸ ਸੈਮੀਕੰਡਕਟਰ ਉਦਯੋਗ ਵਿੱਚ ਇਸ ਮਿਸ਼ਨ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ।ਉਨ੍ਹਾਂ ਇਸ ਸੈਮੀਨਾਰ ਦੇ ਆਯੋਜਨ ਲਈ ਪ੍ਰੋ.ਅਰੁਣ ਕੁਮਾਰ ਸਿੰਘ ਦਾ ਧੰਨਵਾਦ ਵੀ ਕੀਤਾ।

ਸਮਾਗਮ ਦੀ ਸਮਾਪਤੀ ਸਾਰੇ ਆਏ ਹੋਏ ਮਹਿਮਾਨਾਂ ਦੇ ਧੰਨਵਾਦ ਦੇ ਨਾਲ ਹੋਈ।