
ਦਰਸ਼ਨ ਸਿੰਘ ‘ਆਸ਼ਟ' ਨੌਵੀਂ ਵਾਰ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਪਟਿਆਲਾ, 10 ਮਾਰਚ, ਅੱਜ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿਖੇ ਵਿਖੇ ਹੋਈ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਦੋ ਸਾਲਾ ਚੋਣ ਕੀਤੀ ਗਈ ਜਿਸ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ,ਸਾਹਿਤ ਅਕਾਡਮੀ ਬਾਲ ਸਾਹਿਤ ਐਵਾਰਡੀ ਅਤੇ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’(ਪੰਜਾਬੀ ਯੂਨੀਵਰਸਿਟੀ,ਪਟਿਆਲਾ) ਨੂੰ ਨੌਵੀਂ ਵਾਰੀ ਸਾਲ 2024—2025 ਲਈ ਸਰਬਸੰਮਤੀ ਨਾਲ ਸਭਾ ਦਾ ਮੁੜ ਪ੍ਰਧਾਨ ਚੁਣਿਆ ਗਿਆ।
ਪਟਿਆਲਾ, 10 ਮਾਰਚ, ਅੱਜ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿਖੇ ਵਿਖੇ ਹੋਈ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਦੋ ਸਾਲਾ ਚੋਣ ਕੀਤੀ ਗਈ ਜਿਸ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ,ਸਾਹਿਤ ਅਕਾਡਮੀ ਬਾਲ ਸਾਹਿਤ ਐਵਾਰਡੀ ਅਤੇ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’(ਪੰਜਾਬੀ ਯੂਨੀਵਰਸਿਟੀ,ਪਟਿਆਲਾ) ਨੂੰ ਨੌਵੀਂ ਵਾਰੀ ਸਾਲ 2024—2025 ਲਈ ਸਰਬਸੰਮਤੀ ਨਾਲ ਸਭਾ ਦਾ ਮੁੜ ਪ੍ਰਧਾਨ ਚੁਣਿਆ ਗਿਆ।
ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ,ਬਾਬੂ ਸਿੰਘ ਰੈਹਲ ਅਤੇ ਸੁਖਦੇਵ ਸਿੰਘ ਸ਼ਾਂਤ ਨੂੰ ਸਰਪ੍ਰਸਤ, ਦਵਿੰਦਰ ਪਟਿਆਲਵੀ ਨੂੰ ਜਨਰਲ ਸਕੱਤਰ ਅਤੇ ਬਲਬੀਰ ਸਿੰਘ ਦਿਲਦਾਰ ਨੂੰ ਵਿੱਤ ਸਕੱਤਰ ਵਜੋਂ ਚੁਣਿਆ ਗਿਆ। ਸੀਨੀਅਰ ਮੀਤ ਪ੍ਰਧਾਨ ਵਜੋਂ ਡਾ. ਹਰਪ੍ਰੀਤ ਸਿੰਘ ਰਾਣਾ ਅਤੇ ਸੁਰਿੰਦਰ ਕੌਰ ਬਾੜਾ ਨੂੰ ਚੁਣਿਆ ਗਿਆ ਜਦੋਂ ਕਿ ਮੀਤ ਪ੍ਰਧਾਨਾਂ ਵਿਚ ਡਾ. ਰਾਜਵੰਤ ਕੌਰ ਪੰਜਾਬੀ,ਰਘਬੀਰ ਸਿੰਘ ਮਹਿਮੀ, ਹਰੀ ਸਿੰਘ ਚਮਕ, ਇੰਜੀ. ਸਤਨਾਮ ਸਿੰਘ ਮੱਟੂ ਅਤੇ ਸ਼ਰਨਪ੍ਰੀਤ ਕੌਰ ਦੀ ਚੋਣ ਕੀਤੀ ਗਈ।ਸਭਾ ਦੇ ਸਲਾਹਕਾਰ ਦੇ ਅਹੁਦੇ ਲਈ ਸੁਖਦੇਵ ਸਿੰਘ ਚਹਿਲ, ਡਾ. ਤ੍ਰਿਲੋਕ ਸਿੰਘ ਆਨੰਦ,ਅਮਰ ਗਰਗ ਕਲਮਦਾਨ (ਧੂਰੀ),ਬਲਵਿੰਦਰ ਸਿੰਘ ਭੱਟੀ,ਡਾ ਅਰਵਿੰਦਰ ਕੌਰ ਕਾਕੜਾ,ਡਾ ਅਮਰ ਕੋਮਲ,ਜਸਵਿੰਦਰ ਸਿੰਘ,ਕੁਲਵੰਤ ਸਿੰਘ ਨਾਰੀਕੇ,ਕਰਮਵੀਰ ਸਿੰਘ ਸੂਰੀ,ਬਲਦੇਵ ਸਿੰਘ ਬਿੰਦਰਾ,ਹਰਬੰਸ ਸਿੰਘ ਮਾਨਕਪੁਰੀ,ਹਰਦੀਪ ਕੌਰ ਜੱਸੋਵਾਲ,ਦਲੀਪ ਸਿੰਘ ਅਤੇ ਡਾ ਸੰਤੋਖ ਸਿੰਘ ਸੁੱਖੀ ਨੂੰ ਥਾਪਿਆ ਗਿਆ।ਇਸੇ ਤਰ੍ਹਾਂ ਕ੍ਰਿਸ਼ਨ ਲਾਲ ਧੀਮਾਨ ਨੂੰ ਸਹਾਇਕ ਵਿੱਤ ਸਕੱਤਰ ਵਜੋਂ,ਗੋਪਾਲ ਸ਼ਰਮਾ ਮਰਦਾਂਹੇੜੀ ਨੂੰ ਸਕੱਤਰ,ਸਤੀਸ਼ ਵਿਦਰੋਹੀ ਅਤੇ ਚਰਨ ਪੁਆਧੀ ਉਪ ਸਕੱਤਰ ਚੁਣੇ ਗਏ।ਪ੍ਰਚਾਰ ਸਕੱਤਰ ਲਈ ਨਵਦੀਪ ਸਿੰਘ ਮੁੰਡੀ ਅਤੇ ਸਹਾਇਕ ਪ੍ਰਚਾਰ ਸਕੱਤਰ ਲਈ ਗੁਰਪ੍ਰੀਤ ਸਿੰਘ ਜਖਵਾਲੀ,ਹਰਦੀਪ ਸਭਰਵਾਲ ਅਤੇ ਸੁਖਵਿੰਦਰ ਸਿੰਘ ਚਹਿਲ ਦੀ ਚੋਣ ਕੀਤੀ ਗਈ। ਅਮਰਜੀਤ ਖਰੌੜ ਜੱਥੇਬੰਦਕ ਸਕੱਤਰ ਅਤੇ ਸਹਾਇਕ ਜੱਥੇਬੰਦਕ ਸਕੱਤਰ ਦੇ ਅਹੁਦੇ ਲਈ ਜੋਗਾ ਸਿੰਘ ਧਨੌਲਾ ਅਤੇ ਕੈਪਟਨ ਚਮਕੌਰ ਸਿੰਘ ਚਹਿਲ ਨੂੰ ਚੁਣਿਆ ਗਿਆ।ਐਡਵੋਕੇਟ ਦਲੀਪ ਸਿੰਘ ਵਾਸਨ ਨੂੰ ਸਭਾ ਦਾ ਕਾਨੂੰਨੀ ਸਲਾਹਕਾਰ ਥਾਪਿਆ ਗਿਆ ਹੈ।
ਇਸਤਰੀ—ਲੇਖਕ ਮੈਂਬਰਾਂ ਵਜੋਂ ਵੱਖ ਵੱਖ ਸਾਹਿਤਕ ਖੇਤਰਾਂ ਵਿਚ ਵਿਸ਼ੇਸ਼ ਦੇਣ ਲਈ ਸਤਨਾਮ ਕੌਰ ਚੌਹਾਨ,ਆਸ਼ਾ ਸ਼ਰਮਾ,ਕਮਲ ਸੇਖੋਂ,ਰਾਜਵਿੰਦਰ ਕੌਰ ਜਟਾਣਾ,ਕੁਲਦੀਪ ਕੌਰ ਧੰੰਜੂ,ਗੁਰਵਿੰਦਰ ਕੌਰ ਚੁਣੇ ਗਏ।ਕਾਰਜਕਾਰਨੀ ਮੈਂਬਰਾਂ ਵਿਚ ਜੱਗਾ ਰੰਗੂਵਾਲ,ਰਾਜ ਸਿੰਘ ਬਧੌਛੀ, ਗੁਰਦੀਪ ਸਿੰਘ ਸੱਗੂ,ਇੰਦਰਪਾਲ ਸਿੰਘ ਅਤੇ ਕਿਰਨਦੀਪ ਕੌਰ,ਸ਼ਰਵਣ ਕੁਮਾਰ ਵਰਮਾ,ਖ਼ੁਸ਼ਪ੍ਰੀਤ ਸਿੰਘ,ਸੁਖਵਿੰਦਰ ਸਿੰਘ ਅਤੇ ਰਾਜੇਸ਼ ਕੋਟੀਆ ਦੀ ਚੋਣ ਕੀਤੀ ਗਈ।ਜਦੋਂ ਕਿ ਯੁਵਾ ਲੇਖਕਾਂ ਦੇ ਪ੍ਰਤਿਨਿਧਾਂ ਵਜੋਂ ਪਰਬਲਦੀਪ ਸਿੰਘ,ਹਰਗੁਣਪ੍ਰੀਤ ਸਿੰਘ,ਕੁਲਦੀਪ ਪਟਿਆਲਵੀ ਅਤੇ ਪ੍ਰਭਲੀਨ ਕੌਰ ਚੁਣੇ ਗਏ।
