
ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ ਬਜਟ -ਇੰਦਰਜੀਤ ਸੰਧੂ
ਪਟਿਆਲਾ, 8 ਮਾਰਚ - ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ, ਇਕ ਹੋਰ ਮੀਲ ਪੱਥਰ ਗੱਡੇਗਾ ਤੇ ਪੰਜਾਬ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਦਾਨ ਕਰੇਗਾ ।
ਪਟਿਆਲਾ, 8 ਮਾਰਚ - ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ, ਇਕ ਹੋਰ ਮੀਲ ਪੱਥਰ ਗੱਡੇਗਾ ਤੇ ਪੰਜਾਬ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਦਾਨ ਕਰੇਗਾ ।
ਇਹ ਵਿਚਾਰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਅਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਇੱਕ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਆਖਿਆ ਕਿ ਸੂਬੇ ਦਾ ਬਜਟ ਪ੍ਗਤੀਸ਼ੀਲ, ਖੁਸ਼ਹਾਲ ਅਤੇ ਰੰਗਲੇ ਪੰਜਾਬ ਦੀ ਸਿਰਜਣਾ 'ਚ ਲਾਮਿਸਾਲ ਭੂਮਿਕਾ ਨਿਭਾਵੇਗਾ। ਲੋਕ ਪੱਖੀ ਸਰਕਾਰ ਦਾ ਇਹ ਲੋਕ ਪੱਖੀ ਬਜਟ ਹੈ ਜਿਸ 'ਚ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਅਤੇ ਸਿੱਖਿਆ,ਸਿਹਤ ਤੇ ਖੇਤੀਬਾੜੀ 'ਤੇ ਫੋਕਸ ਕੀਤਾ ਗਿਆ ਹੈ। ਮਾਨ ਸਰਕਾਰ ਦੇ ਇਸ ਬਜਟ 'ਚ ਸਿੱਖਿਆ ਜਗਤ ਨੂੰ ਪ੍ਫੁਲਿਤ ਕਰਨ ਲਈ 16,987 ਕਰੋੜ ਰੁਪਏ ਰਖੇ ਗਏ ਹਨ। ਉਨ੍ਹਾਂ ਬਜਟ ਨੂੰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਦਾ ਪ੍ਰਤੀਕ ਦਸਦਿਆਂ ਕਿਹਾ ਕਿ ਇਸ ਬਜਟ 'ਚ ਹਰੇਕ ਵਰਗ ਦਾ ਬਰਾਬਰ ਖਿਆਲ ਰੱਖਿਆ ਗਿਆ ਹੈ। ਇਹ ਬਜਟ ਕਿਸਾਨਾਂ ਦੀ ਆਮਦਨ ਵਿਚ ਵਾਧੇ ਦਾ ਰਾਹ ਪੱਧਰਾ ਕਰਨ ਵਿਚ ਵੀ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ 575 ਕਰੋੜ ਰੁਪਏ ਰਖੇ ਗਏ ਹਨ ਤੇ ਇਹ ਖੇਤੀ ਸੈਕਟਰ ਨੂੰ ਨਵੀਂ ਦਿਸ਼ਾ ਪ੍ਦਾਨ ਕਰੇਗਾ ।ਕਿਸਾਨਾਂ ਦੀ ਹਿਤੈਸ਼ੀ ਸਰਕਾਰ ਨੇ ਪਹਿਲੀ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ 40 ਕ੍ਰੋੜ ਦੀ ਗ੍ਰਾਂਟ ਰੱਖੀ ਹੈ।
