PEC ਦੇ ਪ੍ਰੋਫੈਸਰ ਨੇ ਰੇਵਾੜੀ ਇੰਸਟੀਚਿਊਟ ਦੇ ਡਾਇਰੈਕਟਰ ਵੱਜੋਂ ਸੰਭਾਲਿਆ ਅਹੁਦਾ, ਡਾ. ਸੇਤੀਆ ਨੇ ਦਿੱਤੀ ਦਿਲੋਂ ਮੁਬਾਰਕਬਾਦ

ਚੰਡੀਗੜ੍ਹ: 7 ਮਾਰਚ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਅੱਜ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ, ਕਿ ਕਾਲਜ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੇ ਫੈਕਲਟੀ ਮੈਂਬਰ ਪ੍ਰੋ: ਜਗਦੀਸ਼ ਕੁਮਾਰ ਜੀ ਨੇ ਰਾਓ ਬੀਰੇਂਦਰ ਸਿੰਘ ਸਟੇਟ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰੇਵਾੜੀ, ਹਰਿਆਣਾ ਸਰਕਾਰ; ਵਿੱਚ ਅੱਜ 7 ਮਾਰਚ, 2024 ਨੂੰ ਅਧਿਕਾਰਤ ਤੌਰ 'ਤੇ ਇੰਸਟੀਚਿਊਟ ਦੇ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।

ਪਾਵਰ ਇਲੈਕਟ੍ਰਾਨਿਕਸ ਅਤੇ ਕੰਟਰੋਲ ਇੰਜਨੀਅਰਿੰਗ ਦੇ ਖੋਜ ਖੇਤਰਾਂ ਵਿੱਚ ਕੰਮ ਕਰਦੇ ਹੋਏ, ਪਿਛਲੇ 20 ਤੋਂ ਵੱਧ ਸਾਲਾਂ ਤੋਂ (2003 ਤੋਂ) ਉਹ PEC ਵਿੱਚ, ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਸਨ। ਆਪਣੇ ਸ਼ਾਂਤ ਸੁਭਾਅ, ਆਪਣੇ ਵਿਦਿਆਰਥੀਆਂ ਦੇ ਨਾਲ-ਨਾਲ ਸਾਥੀਆਂ ਨੂੰ ਵੀ ਸੁਣਨ ਦੀ ਯੋਗਤਾ ਰੱਖਣ ਵਾਲੇ, ਨਿਰੀਖਣ ਦੇ ਹੁਨਰ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਖੇਤਰ ਦੇ ਡੂੰਘੇ ਅਧਿਐਨ ਦੇ ਮਾਲਕ, ਪ੍ਰੋ ਜਗਦੀਸ਼ ਕੁਮਾਰ ਜੀ ਦੀ ਇੱਕ ਡਾਇਰੈਕਟਰ ਦੇ ਤੌਰ ਇਸ ਪ੍ਰਾਪਤੀ ਅਤੇ ਤਰੱਕੀ ਦੇ ਅਸਲ ਹੱਕਦਾਰ ਹਨ।

PEC ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਨੇ ਉਹਨਾਂ ਦੀ ਇਸ ਸਫਲਤਾ ਅਤੇ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰੋ ਜਗਦੀਸ਼ ਕੁਮਾਰ ਜੀ ਨੂੰ ਆਪਣੇ ਕਰੀਅਰ ਦੇ ਆਉਣ ਵਾਲੇ ਸਾਲਾਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੇ ਦਿਲ ਵਿਚ PEC ਦੀ ਯਾਦ ਨੂੰ ਬਰਕ਼ਰਾਰ ਰੱਖਦੇ ਹੋਏ, ਡਾਇਰੈਕਟਰ ਸਾਹਿਬ ਵੱਲੋਂ ਉਹਨਾਂ ਨੂੰ ਪਿਆਰ ਅਤੇ ਧੰਨਵਾਦ ਵੱਜੋਂ ਇੱਕ ਚਿੰਨ੍ਹ ਵੀ ਭੇਂਟ ਕੀਤਾ ਗਿਆ।
ਇਸ ਦੇ ਨਾਲ, ਸੰਸਥਾ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਨੇ ਵੀ 6 ਮਾਰਚ, 2024 ਨੂੰ ਇੱਕ ਰੇਲੀਵਿੰਗ ਪਾਰਟੀ-ਕਮ-ਗੇਟ-ਟੂਗੈਦਰ (ਮਿਲਣੀ) ਦੇ ਨਾਲ ਉਨ੍ਹਾਂ ਦਾ ਸਨਮਾਨ ਕੀਤਾ।
ਸਮੂਹ PEC ਪਰਿਵਾਰ ਉਹਨਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਸਾਰਿਆਂ ਨੇ ਉਹਨਾਂ ਨੂੰ ਇਸ ਨਵੀਂ ਜੁਆਇਨਿੰਗ ਦੇ ਨਾਲ ਹੀ ਉਹਨਾਂ ਦੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਵੀ ਕੀਤੀ।