ਕੁਲਜੀਤ ਸਿੰਘ ਸਰਹਾਲ ਵਲੋਂ ਬੰਗਾ ਸ਼ਹਿਰ ਵਿਚ 1-25 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ
ਨਵਾਂਸ਼ਹਿਰ - ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਬੰਗਾ ਸ਼ਹਿਰ ਵਿਖੇ 1-25 ਕਰੋੜ ਦੇ ਵੱਖ-ਵੱਖ ਵਿਕਾਸ ਕਾਰਜ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆ ਹਲਕਾ ਬੰਗਾ ਦੇ ਇੰਚਾਰਜ ਤੇ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਪੰਜਾਬ ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ ਕਰੋੜਾਂ ਰੁਪਏ ਦੇ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ।

ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਰੋਡ, ਰੇਲਵੇ ਰੋਡ ਅਤੇ ਸੋਤਰਾਂ ਰੋਡ ਦੀ ਹਾਲਤ ਬਹੁਤ ਹੀ ਜਿਆਦਾ ਖਰਾਬ ਸੀ, ਜਿਹਨਾਂ ਨੂੰ ਦਰੁਸਤ ਕਰਵਾਉਣ ਲਈ ਇਹ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਪਿੰਡਾਂ, ਸ਼ਹਿਰਾਂ ਵਿੱਚ ਹਰ ਵਿਕਾਸ ਕਾਰਜ ਲਈ ਪਹਿਲਕਦਮੀ ਕਰ ਰਹੀ ਹੈ। ਜੋ ਕਿ ਸਾਡੀ ਸਰਕਾਰ ਦਾ ਸੰਕਲਪ ਵੀ ਹੈ। ਜਲਦੀ ਹੀ ਬਾਕੀ ਅਧੂਰੇ ਰਹਿੰਦੇ ਕਾਰਜ ਵੀ ਸੰਪੂਰਨ ਕਰਕੇ ਜਨਤਾ ਸਪੁਰਦ ਕੀਤੇ ਜਾਣਗੇ।
ਉਹਨਾਂ ਹੋਰ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਤੇ ਸ਼ਹਿਰ ਦਾ ਸਿਵਲ ਹਸਪਤਾਲ ਸਬ ਡਵੀਜ਼ਨ ਪੱਧਰ ਦਾ ਬਣਾਇਆ ਜਾਵੇਗਾ। ਫਾਈਰ ਬਿਰਗੇਡ ਦੀ ਗੱਡੀ ਦੀ ਸਹੂਲਤ ਵੀ ਸ਼ਹਿਰ ਵਾਸੀਆਂ ਨੂੰ ਜਲਦੀ ਹੀ ਮਿਲ ਜਾਏਗੀ ਜੋ ਕਿ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਨੂੰ ਇਸ ਵਿਕਾਸ ਕਾਰਜਾਂ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਈ. ਓ. ਸਿਮਰਨਜੀਤ ਸਿੰਘ ਢੀਂਡਸਾ, ਐਸ.ਓ.ਅਜੈ ਪਾਲ ਜੀ ਵਰਮਾ, ਐਮ. ਸੀ. ਨਰਿੰਦਰ ਰੱਤੂ, ਐਮ.ਸੀ. ਮੀਨੂ ਅਰੋੜਾ, ਐਮ.ਸੀ. ਸੁਰਿੰਦਰ ਘਈ, ਬਲਾਕ ਪ੍ਰਧਾਨ ਸਾਗਰ ਅਰੋੜਾ, ਬਲਾਕ ਪ੍ਰਧਾਨ ਅਮਰਦੀਪ ਬੰਗਾ, ਬ੍ਰਿਜ ਭੂਸ਼ਨ ਵਾਲੀਆ, ਜਸਵਿੰਦਰ ਸਿੰਘ ਜੱਸਾ ਕਲੇਰਾਂ, ਕੁਲਵੀਰ ਪਾਬਲਾ, ਬਲਵੀਰ ਪਾਬਲਾ, ਬਲਿਹਾਰ ਮਾਨ, ਪਲਵਿੰਦਰ ਮਾਨ, ਮਨਜੀਤ ਰਾਏ, ਅਤੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਹਾਜ਼ਰ ਸਨ।