ਕੇਂਦਰੀ ਜੇਲ੍ਹ ’ਚ ਪੰਜਾਬ ਪ੍ਰੀਜ਼ਨ ਉਲੰਪਿਕ ਖੇਡਾਂ ਸ਼ੁਰੂ ਸੱਤ ਜੇਲ੍ਹਾਂ ਵੱਖ ਵੱਖ ਖੇਡਾਂ 'ਚ ਲੈ ਰਹੀਆਂ ਹਿੱਸਾ
ਪਟਿਆਲਾ, 4 ਮਾਰਚ - ਕੇਂਦਰੀ ਜੇਲ੍ਹ ਪਟਿਆਲਾ ਵਿਖੇ ਪੰਜਾਬ ਪ੍ਰੀਜ਼ਨ ਉਲੰਪਿਕਜ਼ 2024 ਦੀਆਂ ਪਟਿਆਲਾ ਜ਼ੋਨ ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆਂ। ਇਸ ਦੌਰਾਨ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਮਨਜੀਤ ਸਿੰਘ ਸਿੱਧੂ ਵੱਲੋਂ ਖੇਡਾਂ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਸਮਾਗਮ ਵਿੱਚ ਐਡੀਸ਼ਨਲ ਸੁਪਰਡੈਂਟ ਹਰਚਰਨ ਸਿੰਘ ਗਿੱਲ, ਡਿਪਟੀ ਸੁਪਰਡੈਂਟ ਜੈਦੀਪ ਸਿੰਘ ਅਤੇ ਡਿਪਟੀ ਸੁਪਰਡੈਂਟ ਬਲਜਿੰਦਰ ਸਿੰਘ ਚੱਠਾ ਵੀ ਇਸ ਸਮਾਗਮ ਵਿੱਚ ਮੌਜੂਦ ਰਹੇ।

ਇਹਨਾਂ ਜ਼ੋਨਲ ਖੇਡਾਂ ਵਿੱਚ ਕੁਲ ਸੱਤ ਜੇਲ੍ਹਾਂ ਕੇਂਦਰੀ ਜੇਲ੍ਹ ਪਟਿਆਲਾ, ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ, ਜ਼ਿਲ੍ਹਾ ਜੇਲ੍ਹ ਰੂਪਨਗਰ, ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ, ਜ਼ਿਲ੍ਹਾ ਜੇਲ੍ਹ ਸੰਗਰੂਰ, ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅਤੇ ਸਬ ਜੇਲ੍ਹ ਮਲੇਰਕੋਟਲਾ ਵੱਲੋਂ ਰੱਸਾ ਕੱਸੀ, ਵਾਲੀਕਬਾਲ, ਬੈਡਮਿੰਟਨ, ਲਾਂਗ ਜੰਪ, 400 ਮੀਟਰ ਰੇਸ, 100 ਮੀਟਰ ਰੇਸ, ਕਬੱਡੀ, ਸ਼ਤਰੰਜ, ਬੈਡਮਿੰਟਨ, 60 ਮੀਟਰ ਰੇਸ ਅਤੇ ਸ਼ਾਟ ਪੁੱਟ ਗੇਮਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਇਨ੍ਹਾਂ ਖੇਡਾਂ ਦਾ ਸਮਾਪਨ 10 ਮਾਰਚ ਨੂੰ ਹੋਵੇਗਾ।