ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਪਿੰਡ ਕਾਲੇਵਾਲ ਫੱਤੂ ਵਿਖੇ ਸਤਿਗੁਰਾਂ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ

ਮਹਿਲਪੁਰ, (4 ਮਾਰਚ)- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸ੍ਰੀ ਰਵਿਦਾਸ ਧਰਮਸਾਲਾ ਦੇ ਪ੍ਰਧਾਨ ਹਰਭਜਨ ਸਿੰਘ ਥਿੰਦ ਦੀ ਅਗਵਾਈ ਵਿਚ ਸ਼ਰਧਾਪੂਰਵਕ ਕਰਵਾਇਆ ਗਿਆ।

ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਉਪਰੰਤ ਦੀਵਾਨ ਹਾਲ ਵਿੱਚ ਸੰਤ ਸਤਨਾਮ ਦਾਸ ਜੀ ਗੱਜਰ ਮਹਿਦੂਦ ਵਾਲਿਆਂ ਨੇ  "ਉਨ੍ਹਾਂ ਸਵਾਸਾਂ ਨੂੰ ਕੀ ਕਰਨਾ ,ਜਿਹੜੇ ਰੱਬ ਦੇ ਲੇਖੇ ਲਾਏ ਨਾ",ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ 'ਅਸੀਂ ਪੱਥਰਾਂ ਤੋਂ ਭਾਰੀ ਸਾਨੂੰ ਪਾਰ ਲੰਘਾ ਦਿਓ ਜੀ' ਆਦਿ ਸ਼ਬਦ ਸੁਣਾ ਕੇ ਗੁਰਬਾਣੀ ਗੁਰਇਤਿਹਾਸ ਤੇ ਆਪਣੇ ਪ੍ਰਵਚਨਾਂ ਰਾਹੀਂ  ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਵਲੋਂ ਆਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪੇ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਹਰਭਜਨ ਸਿੰਘ, ਤਰਸੇਮ ਰਾਮ, ਹਰਜੀਤ ਸਿੰਘ, ਅਜੇ ਥਿੰਦ, ਹਰਬਿਲਾਸ ਬੰਗਾ, ਜਸਪਾਲ ਸਿੰਘ, ਹਰੀ ਰਾਮ ਬੰਗਾ, ਸੁਰਿੰਦਰ ਸਿੰਘ ਮਾਹਿਲਪੁਰ, ਪ੍ਰਸ਼ੋਤਮ ਲਾਲ, ਸੁਦਾਗਰ ਸਿੰਘ, ਰੇਸ਼ਮ ਬੰਗਾ, ਬਲਵੀਰ ਸਿੰਘ ਪੁਰੇਵਾਲ, ਪਰਦੀਪ ਬੰਗਾ, ਅਮਨ ਬੰਗਾ, ਕ੍ਰਿਪਾਲ ਸਿੰਘ ਪੁਰੇਵਾਲ, ਸਰਪੰਚ ਰਾਜਦੀਪ ਕੌਰ ਆਦਿ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।