ਸਿੱਖ ਨੈਸ਼ਨਲ ਕਾਲਜ ਬੰਗਾ ਦਾ ਸਲਾਨਾ ਕਾਲਜ ਮੇਲਾ ਯਾਦਗਾਰੀ ਹੋ ਨਿੱਬੜਿਆ

ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਅਤੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਸਹਿਯੋਗ ਨਾਲ ਸਲਾਨਾ ਕਾਲਜ ਮੇਲਾ ਸਫ਼ਲਤਾਪੂਰਵਕ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਡੀ ਐਸ ਪੀ ਦਲਜੀਤ ਸਿੰਘ ਖੱਖ ਨੇ ਮੁੱਖ ਮਹਿਮਾਨ ਵਜੋਂ ਕੀਤਾ।

ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਅਤੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਸਹਿਯੋਗ ਨਾਲ ਸਲਾਨਾ ਕਾਲਜ ਮੇਲਾ ਸਫ਼ਲਤਾਪੂਰਵਕ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਡੀ ਐਸ ਪੀ ਦਲਜੀਤ ਸਿੰਘ ਖੱਖ ਨੇ ਮੁੱਖ ਮਹਿਮਾਨ ਵਜੋਂ ਕੀਤਾ। 
ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸੁਰਿੰਦਰ ਸਿੰਘ ਕੰਦੋਲਾ, ਗੁਰਜੀਤ ਸਿੰਘ ਕੰਦੋਲਾ, ਹਰਮਿੰਦਰ ਸਿੰਘ ਅਟਵਾਲ, ਪਰਮਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਡਾਕਟਰ ਸੋਹਣ ਸਿੰਘ ਪਰਮਾਰ, ਪ੍ਰੋ ਪ੍ਰਗਣ ਸਿੰਘ ਤੇ ਜਰਨੈਲ ਸਿੰਘ ਪੱਲੀਝਿੱਕੀ ਵੀ ਸ਼ਾਮਲ ਹੋਏ। ਆਏ ਸੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੋਜ਼ਾਨਾ ਦੇ ਰੁਝੇਵਿਆਂ 'ਚੋਂ ਵਿਹਲ ਦੇਣ ਦੇ ਨਾਲ ਮਨੋਰੰਜਨ ਅਤੇ ਪ੍ਰਬੰਧਕ ਕਾਰਜਾਂ 'ਚ ਨਿਪੁੰਨ ਕਰਨ ਲਈ ਇਹ ਮੇਲਾ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਦਲਜੀਤ ਸਿੰਘ ਖੱਖ ਡੀ ਐਸ ਪੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਬੋਲੀ ਅਤੇ ਸੱਭਿਆਚਾਰ ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਪਨ ਸਮਾਗਮ ਮੌਕੇ ਨਾਮਵਰ ਗੀਤਕਾਰ ਸਮਸ਼ੇਰ ਸੰਧੂ ਨੇ ਮੁੱਖ ਮਹਿਮਾਨ ਵਜੇ ਸ਼ਿਰਕਤ ਕੀਤੀ। ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਉਘੇ ਪ੍ਰਵਾਸੀ ਲੇਖਕ ਐਸ ਅਸ਼ੋਕ ਭੌਰਾ ਤੇ ਗੀਤਕਾਰ ਜਸਵੀਰ ਗੁਣਾਚੌਰੀਆ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਸਮਸ਼ੇਰ ਸੰਧੂ ਨੇ ਸੰਬੋਧਨ ਕਰਦਿਆਂ ਕਾਲਜ ਦੇ ਸੱਭਿਅਕ ਮਾਹੌਲ ਨੂੰ ਖੂਬ ਸਰਾਹਿਆ। ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ ਜਿਹਨਾਂ ਵਿੱਚ 60 ਦੇ ਲਗਭਗ ਇਨਾਮ ਵੰਡੇ ਗਏ। ਪਹਿਲਾ ਇਨਾਮ ਐਲ ਈ ਡੀ ਟੀ ਵੀ ਵਿਸ਼ਾਲੀ ਸਰੋਏ, ਦੂਸਰਾ ਇਨਾਮ ਹਰਵਿੰਦਰ ਥਿੰਦ ਨੂੰ ਜੂਸਰ ਮਸ਼ੀਨ ਤੇ ਤੀਸਰਾ ਇਨਾਮ ਅਜੈ ਮਾਨ ਨੂੰ ਘੜੀ ਦਿੱਤੀ ਗਈ। ਸਮਾਗਮ ਦੌਰਾਨ ਮੰਚ ਸੰਚਾਲਨ ਡਾਕਟਰ ਨਿਰਮਲਜੀਤ ਕੌਰ ਅਤੇ ਪਰੋ ਗੁਰਪ੍ਰੀਤ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਦੌਰਾਨ ਕਾਲਜ ਦੇ ਸੰਗੀਤ ਵਿਭਾਗ ਦੇ ਉਭਰਦੇ ਨੋਜਵਾਨ ਗਾਇਕ ਸ਼ਾਹਿਦ ਅਲੀ, ਨਵ ਸਿੱਧੂ, ਇੰਦਰ ਕੌਰ,ਪਰਭਸਿਮਰਨ ਤੇ ਮੁਬਾਰਕ ਅਲੀ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਵਲੋਂ ਵਿਦਿਆਰਥੀਆਂ ਨਾਲ ਮਿਲ ਕੇ ਵੰਨ ਸੁਵੰਨੀਆ ਚੀਜਾਂ ਦੇ ਸਟਾਲ ਵੀ ਲਗਾਏ। ਜਿਹਨਾਂ ਵਿੱਚ ਵੱਖ-ਵੱਖ ਖੇਡਾਂ ਜਿਵੇਂ ਤੰਬੋਲਾ, ਸੈਲਫੀ ਤੇ ਡਾਂਸ ਕਾਰਨਰ ਆਦਿ ਵੀ ਸਨ। ਪੰਜਾਬੀ ਵਿਭਾਗ ਵਲੋਂ ਪੁਰਾਤਨ ਵਸਤਾਂ ਦੀ ਲਗਾਈ ਲੋਕ ਕਲਾ ਪ੍ਰਦਰਸ਼ਨੀ ਭਰਪੂਰ ਖਿੱਚ ਦਾ ਕੇਂਦਰ ਰਹੀ। ਆਏ ਹੋਏ ਮਹਿਮਾਨਾਂ ਨੂੰ ਹਰਿਆਵਲ ਦੇ ਪ੍ਰਤੀਕ ਬੂਟੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦਾ ਧੰਨਵਾਦ ਪ੍ਰੋ ਇੰਦੂ ਰੱਤੀ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰੋ ਆਬਿਦ ਵਕਾਰ, ਪ੍ਰੋ ਹਰਜੋਤ ਸਿੰਘ, ਪ੍ਰੋ ਅਮ੍ਰਿਤ ਕੌਰ, ਪ੍ਰੋ ਸੁਨਿਧੀ ਮਿਗਲਾਨੀ, ਪ੍ਰੋ ਰਾਜੇਸ਼ ਵਰਮਾ, ਪ੍ਰੋ ਸੋਨਾ ਬਾਂਸਲ, ਡਾਕਟਰ ਕਮਲਦੀਪ ਕੌਰ, ਪ੍ਰੋ ਤਵਿੰਦਰ ਕੌਰ, ਡਾਕਟਰ ਨਵਨੀਤ ਕੌਰ, ਮਨਮੰਤ ਸਿੰਘ ਲਾਇਬ੍ਰੇਰੀਅਨ, ਪਰਮਜੀਤ ਸਿੰਘ ਸੁਪਰਡੈਂਟ, ਪ੍ਰੋ ਚਰਨਜੀਤ ਕੁਮਾਰ, ਪ੍ਰੋ ਦਿਲ ਨਿਵਾਜ ਪ੍ਰੋ ਤੇਜਿੰਦਰ ਸਿੰਘ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।