ਅੰਤਰ-ਰਾਜੀ ਚੋਰ ਗਿਰੋਹ ਦੇ ਚਾਰ ਮੈਂਬਰ ਕਾਬੂ, 131 ਮੋਬਾਇਲ ਫੋਨ ਬ੍ਰਾਮਦ

ਪਟਿਆਲਾ, 27 ਫਰਵਰੀ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਠਿਤ ਅਪਰਾਧਾਂ ਤੇ ਅੰਤਰਰਾਜੀ ਚੋਰ ਗਿਰੋਹਾਂ ਵਿਰੁੱਧ ਚਲਾਈ ਹੋਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਚੋਰਾਂ ਦੇ ਅੰਤਰ-ਰਾਜੀ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ 131 ਨਵੇਂ ਐਨਡਰਾਇਡ ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਪਟਿਆਲਾ, 27 ਫਰਵਰੀ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਠਿਤ ਅਪਰਾਧਾਂ ਤੇ ਅੰਤਰਰਾਜੀ ਚੋਰ ਗਿਰੋਹਾਂ ਵਿਰੁੱਧ ਚਲਾਈ ਹੋਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ  ਚੋਰਾਂ ਦੇ ਅੰਤਰ-ਰਾਜੀ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ 131 ਨਵੇਂ ਐਨਡਰਾਇਡ ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮੁਹੰਮਦ ਸਰਫਰਾਜ਼ ਆਲਮ ਕਪਤਾਨ ਪੁਲਿਸ (ਸਿਟੀ) ਪਟਿਆਲਾ ਨੇ ਮੀਡੀਆ ਨੂੰ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖ਼ਬਰੀ 'ਤੇ 4 ਵਿਅਕਤੀਆਂ ਬਲਵਿੰਦਰ ਸਿੰਘ ਉਰਫ ਅਮਨ ਵਾਸੀ ਪ੍ਰੇਮ ਕਾਲੋਨੀ, ਪਿੰਡ ਸਿਊਨਾ, ਪਟਿਆਲਾ, ਪਰਮਜੀਤ ਸਿੰਘ ਉਰਫ ਰਾਜਵੀਰ ਉਰਫ ਰਾਜੂ ਵਾਸੀ ਵਿਕਾਸ ਨਗਰ ਪਟਿਆਲਾ, ਰਾਜ ਹਜਕ ਅਤੇ ਚੰਦਨ ਵਾਸੀ ਮੱਧ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਰੰਗੇ ਸ਼ਾਹ ਕਾਲੋਨੀ, ਪਟਿਆਲਾ ਨੇੜੇ ਚੋਰੀ ਕੀਤੇ ਹੋਏ ਮੋਬਾਇਲ ਫੋਨ ਵੇਚਣ ਦੀ ਫਿਰਾਕ ਵਿਚ ਸਨ। ਇਨ੍ਹਾਂ ਪਾਸੋਂ 42 ਨਵੇਂ ਐਨਡਰਾਇਡ ਮੋਬਾਇਲ ਫੋਨ, ਵੱਖ-ਵੱਖ ਕੰਪਨੀਆਂ ਦੇ ਬ੍ਰਾਮਦ ਕੀਤੇ ਗਏ।  ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਪਾਸੋਂ 89 ਐਨਡਰਾਇਡ ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਦੇ ਹੋਰ ਬ੍ਰਾਮਦ ਕਰਵਾਏ ਗਏ। ਪੁਲਿਸ ਮੁਤਾਬਿਕ ਇਹ ਟਰੱਕ ਡਰਾਇਵਰ ਤੇ ਹੈਲਪਰ ਦਾ ਕੰਮ ਕਰਦੇ ਹਨ ਤੇ ਜਦੋਂ ਵੀ ਟਰੱਕ ਲੈ ਕੇ ਦੂਸਰੀਆਂ ਸਟੇਟਾਂ ਵਿਚ ਜਾਂਦੇ ਸਨ ਤਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਰਿਮਾਂਡ ਅਧੀਨ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਈ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।