
ਵੇਸਟ ਪ੍ਰਤੀ ਬਣੇ ਨਿਯਮਾਂ ਨੂੰ ਨਾ ਲਾਗੂ ਕਰਨਾ, ਲੋਕਾਂ ਦੇ ਭਵਿੱਖ ਲਈ ਅਤਿ ਨੁਕਸਾਨ ਦੇਹ ਤੇ ਗੈਰ ਸੰਵਿਧਾਨਕ ।
ਗੜ੍ਹਸੰਕਰ 27 ਫਰਵਰੀ - ਵੇਸਟ ਚਾਹੇ ਕੋਈ ਵੀ ਹੋਵੇ,ਹਰ ਕਿਸੇ ਨੂੰ ਸੰਭਾਲਣ ਲਈ ਨਿਯਮ ਬਣੇ ਹੋਏ ਹਨ।ਪਰ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਪੈਸੇ ਬਚਾਉਣ ਦੇ ਚਕੱਰ ਵਿਚ ਕੁਝ ਅਦਾਰਿਆਂ ਵਲੋਂ ਸਰਕਾਰ ਦੀ ਮਿਲੀ ਭੁਗਤ ਅਤੇ ਅਵੇਸਲੇਪਨ ਕਾਰਨ ਉਸ ਰਸਾਇਣਕ ਤੱਤਾਂ ਨਾਲ ਭਰਪੂਰ ਵੇਸਟ ਨੂੰ ਪਿੰਡਾਂ ਦੇ ਛੱਪੜਾਂ ਵਿਚ, ਸੜਕਾਂ ਕਿਨਾਰੇ ਅਤੇ ਪਿੰਡਾਂ ਵਿਚ ਅਬਾਦੀ ਦੇ ਨਜਦੀਕ ਡੰਪ ਕਰਨ ਦਾ ਵੱਧ ਰਹੇ ਰੁਝਾਨ ਲੋਕਾਂ ਦੀ ਸਿਹਤ, ਧਰਤੀ, ਪਾਣੀ ਅਤੇ ਹਵਾ ਦੀ ਗੁਣਵੱਤਾ ਦੀ ਤਬਾਹੀ ਤਾਂ ਹੋਏਗੀ ਪਰ ਨਾਲ ਗਲੋਬਲ ਵਾਰਮਿੰਗ ਵਿਚ ਵੀ ਵਾਧੇ ਨੂੰ ਸੱਦਾ ਦਿਤਾ ਜਾ ਰਿਹਾ ਹੈ।
ਗੜ੍ਹਸੰਕਰ 27 ਫਰਵਰੀ - ਵੇਸਟ ਚਾਹੇ ਕੋਈ ਵੀ ਹੋਵੇ,ਹਰ ਕਿਸੇ ਨੂੰ ਸੰਭਾਲਣ ਲਈ ਨਿਯਮ ਬਣੇ ਹੋਏ ਹਨ।ਪਰ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਪੈਸੇ ਬਚਾਉਣ ਦੇ ਚਕੱਰ ਵਿਚ ਕੁਝ ਅਦਾਰਿਆਂ ਵਲੋਂ ਸਰਕਾਰ ਦੀ ਮਿਲੀ ਭੁਗਤ ਅਤੇ ਅਵੇਸਲੇਪਨ ਕਾਰਨ ਉਸ ਰਸਾਇਣਕ ਤੱਤਾਂ ਨਾਲ ਭਰਪੂਰ ਵੇਸਟ ਨੂੰ ਪਿੰਡਾਂ ਦੇ ਛੱਪੜਾਂ ਵਿਚ, ਸੜਕਾਂ ਕਿਨਾਰੇ ਅਤੇ ਪਿੰਡਾਂ ਵਿਚ ਅਬਾਦੀ ਦੇ ਨਜਦੀਕ ਡੰਪ ਕਰਨ ਦਾ ਵੱਧ ਰਹੇ ਰੁਝਾਨ ਲੋਕਾਂ ਦੀ ਸਿਹਤ, ਧਰਤੀ, ਪਾਣੀ ਅਤੇ ਹਵਾ ਦੀ ਗੁਣਵੱਤਾ ਦੀ ਤਬਾਹੀ ਤਾਂ ਹੋਏਗੀ ਪਰ ਨਾਲ ਗਲੋਬਲ ਵਾਰਮਿੰਗ ਵਿਚ ਵੀ ਵਾਧੇ ਨੂੰ ਸੱਦਾ ਦਿਤਾ ਜਾ ਰਿਹਾ ਹੈ।
ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਹੁਸਿ਼ਆਰ ਪੁਰ ਦੇ ਨਜਦੀਕ ਪਿੰਡ ਨੰਗਲ ਸ਼ਹੀਦਾਂ ਵਿਚ ਤੇਜੀ ਨਾਲ ਛੱਪੜ ਵਿਚ ਡੰਪ ਹੋ ਰਹੇ ਰਸਾਇਣਕ ਤੱਤਾਂ ਨਾਲ ਭਰਪੂਰ ਵੇਸਟ ਨੁੰ ਡੰਪ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਦੁਸ਼ਣ ਕੰਟਰੋਲ,ਸਿਹਤ ਵਿਭਾਗ,ਐਗਰੀਕਲਚਰ ਵਿਭਾਗ ਲਤੇ ਪੰਚਾਇਤੀ ਵਿਭਾਗ ਆਦਿ ਦੀਆਂ ਵਾਤਾਵਰਣ ਤੇ ਲੋਕਾਂ ਦੀ ਸਿਹਤ ਪ੍ਰਤੀ ਅਣਗਹਿਲੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਲੋਕਾਂ,ਵਾਤਾਵਰਣ ਦੀ ਤੰਦਰੁਸਤੀ ਅਤੇ ਕੁਦਰਤੀ ਸਰੋਤਾਂ ਨਾਲ ਖਿਲਵਾੜ ਕਰਨ ਵਾਲੀਆਂ ਸਿੱਧ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਅਨੁਸ਼ਾਸ਼ਨ ਹੀਨਤਾ ਹੀ ਪੈਦਾ ਨਹੀਂ ਕਰ ਰਿਹਾ ਸਗੋਂ ਅਜਿਹੀਆਂ ਗਤਿਵਿਧੀਆਂ ਲੋਕਾਂ ਦੇ ਭਵਿੱਖ ਲਈ ਖਤਰੇ ਪੈਦਾ ਕਰਨ ਵੱਲ ਵੱਧ ਰਹੀਆਂ ਹਨ।ਧੀਮਾਨ ਨੇ ਕਿਹਾ ਕਿ ਕੇਮੀਕਲ ਵੇਸਟ ਵਿਚ ਜਿਹੜੇ ਜਹਿਰੀਲੇ ਤੱਤ ਮਜੂਦ ਹੁੰਦੇ ਹਨ,ਉਹ ਅੱਗੇ ਹਵਾ ਵਿਚ ਹੋਰ ਮਜੂਦ ਤੱਤਾਂ ਨਾਲ ਰਸਾਇਣਕ ਕ੍ਰਿਆ ਕਰਕੇ ਭਾਰੀ ਨੁਕਸਾਨ ਕਰਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ਉਤੇ ਅਨੇਕਾਂ ਵਿਅਕਤੀ ਵੇਸਟ ਨੂੰ ਖਪਾਉਣ ਲਈ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਗੁ੍ਰੰਮਰਾਹ ਕਰਕੇ ਅਜਿਹੇ ਕੰਮਾਂ ਨੂੰ ਇੰਨਜਾਮ ਦੇ ਰਹੇ ਹਨ ਤੇ ਅਪਣੀਆਂ ਜੇਬਾਂ ਵੀ ਗਰਮ ਕਰਦੇ ਹਨ।ਮੁੱਖ ਮੰਤਰੀ ਪੰਜਾਬ ਜੀ ਵਲੋਂ ਫਲੈਕਯ ਉਤੇ ਨਾਹਰੇ ਤਾ ਤੰਦਰੁਸਤ ਪੰਜਾਬ ਦੈ ਦਿਤੇ ਜਾ ਰਹੇ ਹਨ ਪਰ ਕੰਮ ਉਸ ਨੀਤੀ ਦੇ ਵਿਰੁਧ ਕੀਤਾ ਜਾਂਦਾ ਹੈ ਤੇ ਫਿਰ ਤੰਦਰੁਸਤੀ ਕਿਥੋਂ ਆਏਗੀ । ਧੀਮਾਨ ਨੇ ਕਿਹਾ ਕਿ ਵੇਸਟ ਦਾ ਸਿੱਧਾ ਪ੍ਰਭਾਵ ਲੋਕਾਂ ਦੀ ਸਿਹਤ,ਵਾਤਾਵਰਣ ਦੀ ਤੰਦਰਸਤੀ, ਪੀਣ ਵਾਲੇ ਪਾਣੀ,ਧਰਤੀ ਦੀ ਕੁਦਰਤੀ ਗੁਣਵੱਤਾ ਲਈ ਤਾਂ ਭਾਰੀ ਨੁਕਸਾਨ ਦੇਹ ਹੈ ਹੀ ਹੈ ਪਰ ਨਾਲ ਗਲੋਵਲ ਵਾਰਮਿੰਗ ਵਿਚ ਵਾਧਾ ਹੁੰਦਾ ਹੈ।ਇਸ ਕੁਝ ਤੱਤ ਕੈਂਸਰ,ਦਮਾ, ਚਮੜੀ ਰੋਗਾਂ ਨੂੰ ਵੀ ਪੈਦਾ ਕਰਦੇ ਹਨ ਅਤੇ ਨਾਲ ਹੀ ਦਰਖਤਾਂ, ਕਿਸਾਨੀ ਫਸਲਾਂ ਨੂੰ ਵੀ ਜਹਿਰੀਲਾ ਬਨਾਉਂਦੇ ਹਨ।ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਵਾਤਾਵਰਣ ਪ੍ਰਤੀ ਅਣਗਹਿਲੀਆਂ ਵਰਤੀਆਂ ਜਾ ਰਹੀਆਂ ਹਨ,ਉਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜੁੰਮੇਵਾਰ ਹੈ।ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਞੱਲ ਹੈ ਕਿ ਸਰਕਾਰਾਂ ਦੀਆਂ ਅਣਗਹਿਲੀਆਂ,ਗੱਪਾਂ ਧਰਤੀ ਉਤੇ ਰਿਹ ਰਹੇ ਮਨੂੱਖਾਂ,ਜੀਵ ਜੰਤੂਆਂ,ਕੁਦਰਤੀ ਸਰੋਤਾਂ ਲਈ ਤਾਂ ਮੁਸੀਵਤਾਂ ਪੈਦਾ ਕਰਦੀਆਂ ਹਨ ਨਾਲ ਧਰਤੀ ਹੇਠਲਾ ਪੀਣ ਵਾਲਾ ਕੀਮਤੀ ਪਾਣੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।ਜਦੋਂ ਲੋਕਾਂ ਦਾ ਸਾਰਾ ਜੀਵਨ ਕੁਦਰਤੀ ਸਰੋਤਾਂ ਨਾਲ ਜੁੜਿਆ ਹੋਇਆ ਹੈ।ਸਰਕਾਰਾਂ ਕਸਮ ਤਾਂ ਸੰਵਿਧਾਨ ਦੀ ਖਾਂਦੀਆਂ ਹਨ ਤੇ ਕੰਮ ਸੰਵਿਧਾਨਕ ਨੀਤੀਆਂ ਅਨੁਸਾਰ ਨਹੀਂ ਕੀਤੇ ਜਾਂਦੇ।ਧੀਮਾਨ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਜੀ ਨੁੰ ਈ ਮੇਨ ਭੇਜ਼ ਕੇ ਅਜਿਹੀਆਂ ਗੈਰ ਸੰਵਿਧਾਨਕ ਗਤਿ ਵਿਧੀਆਂ ਨੂੰ ਵੀ ਰੋਕਣ ਦੀ ਅਪੀਲ ਕੀਤੀ।ਉਨ੍ਹਾਂ ਲੋਕਾਂ ਨੁੰ ਵੀ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਡੰਪ ਕੀਤੀ ਜਾ ਰਹੀ ਮਿਲਾਂ ਦੀ ਸੁਆਹ ਦਾ ਵਿਰੋਧ ਕਰਨ,ਇਹ ਸਿਹਤ ਪ੍ਰਤੀ ਬਹੁਤ ਹੀ ਘਾਤਕ ਹੈ।
