
ਕਾਹਨਪੁਰ ਖੂਹੀ ਸੜਕ ਦੇ ਟੋਟੇ ਲਈ ਸੰਗਤਾਂ ਦੇ ਸਹਿਯੋਗ ਦੀ ਵਧੇਰੇ ਜਰੂਰਤ ਹੈ - ਸੰਤ ਬਾਬਾ ਸੇਵਾ ਕਾਰ ਸੇਵਾ ਵਾਲੇ
ਸੜੋਆ - ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ ਸ਼੍ਰੀ ਆਨੰਦਪੁਰ ਸਾਹਿਬ ਦਾ ਕੰਮ ਕੁੱਕੜ ਮਜਾਰਾ ਤੋਂ ਕਾਹਨਪੁਰ ਖੂਹੀ ਤੱਕ ਮਨਜੂਰੀਆਂ ਦੇ ਚੱਕਰਵਿਊ ਵਿੱਚ ਫਸਿਆ ਹੋਰ ਲਟਕ ਗਿਆ ਹੈ। ਹੁਣ ਕਾਰ ਸੇਵਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਦੀ ਅਗਵਾਈ ਵਿੱਚ ਇਸ ਟੋਟੇ ਦੀ ਸੇਵਾ ਦਾ ਕੰਮ ਬਹੁਤ ਹੀ ਤੇਜੀ ਨਾਲ ਅੱਗੇ ਵਧ ਰਿਹਾ ਹੈ।
ਸੜੋਆ - ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ ਸ਼੍ਰੀ ਆਨੰਦਪੁਰ ਸਾਹਿਬ ਦਾ ਕੰਮ ਕੁੱਕੜ ਮਜਾਰਾ ਤੋਂ ਕਾਹਨਪੁਰ ਖੂਹੀ ਤੱਕ ਮਨਜੂਰੀਆਂ ਦੇ ਚੱਕਰਵਿਊ ਵਿੱਚ ਫਸਿਆ ਹੋਰ ਲਟਕ ਗਿਆ ਹੈ। ਹੁਣ ਕਾਰ ਸੇਵਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਦੀ ਅਗਵਾਈ ਵਿੱਚ ਇਸ ਟੋਟੇ ਦੀ ਸੇਵਾ ਦਾ ਕੰਮ ਬਹੁਤ ਹੀ ਤੇਜੀ ਨਾਲ ਅੱਗੇ ਵਧ ਰਿਹਾ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਜੋ ਕਿ ਬੰਗਾ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਜਾਂਦਾ ਹੈ, ਨਾ ਸਿਰਫ ਪੰਜਾਬ ਬਲਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਿਮਾਚਲ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਮੁੱਖ ਮਾਰਗ ਹੀ ਨਹੀਂ ਸਗੋਂ ਇਹ ਮਾਰਗ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਵੀ ਜੋੜਦਾ ਹੈ। ਇਸ ਦੇ ਨਾਲ ਹੀ ਇਹ ਮਾਰਗ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਯਾਤਰਾ ਕਰਵਾਉਣ ਲਈ ਵੀ ਸ਼ਰਧਾਲੂਆਂ ਲਈ ਮੁੱਖ ਮਾਰਗ ਹੈ। ਕੁੱਕੜ ਮਜਾਰਾ ਤੋਂ ਕਾਹਨਪੁਰ ਖੂਹੀ ਤੱਕ ਇਹ ਟੋਟਾ ਤਾਂ ਹੁਣ ਥਾਂ ਥਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ ਤੇ ਸੜਕ ਦੇ ਬਰਮ 2/3 ਫੁੱਟ ਡੂੰਘੇ ਹੋ ਚੁੱਕਿਆ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾ ਦਾ ਸਾਹਮਣੀ ਕਰਨਾ ਪੈਂਦਾ ਹੈ, ਤੇ ਰੋਜਾਨਾ ਇਸ ਮੁੱਖ ਮਾਰਗ ਤੇ ਕੋਈ ਨਾ ਕੋਈ ਦੁਰਘਟਨਾ ਹੋਈ ਰਹਿੰਦੀ ਹੈ। ਇਸ ਮਾਰਗ ਦੀ ਤਰਸਯੋਗ ਹਾਲਤ ਅਤੇ ਸਰਕਾਰਾਂ ਦੀ ਅਣਦੇਖੀ ਕਾਰਨ ਇਸ ਸੜਕ ਦੀ ਆਰਜੀ ਮੁਰੰਮਤ ਕਰਨ ਦੀ ਸੇਵਾ ਦਾ ਕੰਮ ਕਾਰ ਸੇਵਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਮੁੱਖ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਹੋਇਆ ਹੈ। ਕਾਰ ਸੇਵਾ ਵਾਲਿਆਂ ਇਸ ਰਹਿੰਦੇ ਟੋਟੇ ਦੀ ਆਰਜੀ ਮੁਰੰਮਤ ਲਈ ਜੰਗੀ ਪੱਧਰ ਤੇ ਆਪਣੀ ਮਸ਼ੀਨਰੀ ਅਤੇ ਸੇਵਾਦਾਰ ਲੈ ਕੇ ਕਾਹਨਪੁਰ ਖੂਹੀ ਤੋਂ ਲੈ ਕੇ ਆਰਜੀ ਤੌਰ ਤੇ ਬਰਮਾਂ ਅਤੇ ਟੋਇਆ ਨੂੰ ਗੱਟਕੇ ਅਤੇ ਮਿੱਟੀ ਦੀ ਸੇਵਾ ਨਾਲ ਮਾਰਗ ਨੂੰ ਚੱਲਣਯੋਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਜੋ ਹੋਲੇ ਮਹੱਲੇ ਤੱਕ ਇਸ ਮਾਰਗ ਆਉਣ ਵਾਲੀ ਸੰਗਤ ਲਈ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸੇਵਾਦਾਰ ਬਾਬਾ ਸਤਨਾਮ ਸਿੰਘ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਨੇ ਦੱਸਿਆ ਕਿ ਇਸ ਤੋ ਬਾਅਦ ਕਾਰ ਸੇਵਾ ਦੇ ਕੰਮ ਵਿਚ ਕਾਫੀ ਤੇਜੀ ਆਈ ਹੈ ਤੇ ਸੰਗਤਾਂ ਵਲੋਂ ਦਿਨ ਰਾਤ ਇਕ ਕਰਕੇ ਕਮ ਕੀਤਾ ਜਾ ਰਿਹਾ ਹੈ। ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਚੱਲ ਰਹੀ ਸੇਵਾ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਜਦੋਂ ਤੱਕ ਸਰਕਾਰ ਇਸ ਸੜਕ ਵੱਲ ਧਿਆਨ ਨਹੀਂ ਦਿੰਦੀ ਉਦੋ ਤੱਕ ਇਸ ਮਾਰਗ ਨੂੰ ਆਰਜੀ ਤੌਰ ਤੇ ਠੀਕ ਰੱਖਿਆ ਜਾ ਸਕੇ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਕੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾ ਸਕਦਾ ਹੋਵੇ ਤਾਂ ਉਹ ਜਰੂਰ ਪਾਵੇ। ਇਸ ਮੌਕੇ ਤੇ ਉਹਨਾਂ ਨਾਲ ਦਲਜੀਤ ਸਿੰਘ ਬੈਂਸ, ਕੇਵਲ ਸਿੰਘ ਬਰਹਮਪੁਰੀ, ਰਾਕੇਸ਼ ਭਾਰਦਵਾਜ ਇੰਜੀਨੀਅਰ ਰੋਡ, ਮਿਸ਼ਰਾ, ਦੀਪਕ ਯਾਦਵ ਤੇ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।
