ਪੀ ਬੀ 9 ਟੀਵੀ ਵੱਲੋਂ ਨਕਸ਼ਤਰ ਸਨਮਾਨ ਨਾਲ ਸਨਮਾਨਿਆ ਹਰਮਿਲਨ ਬੈਂਸ ਨੂੰ

ਮਾਹਿਲਪੁਰ - ਦੇਸ਼ ਦੁਨੀਆਂ ਵਿੱਚ ਭਾਰਤ ਦਾ ਨਾਂ ਚਮਕਾਉਣ ਵਾਲੇ ਵੱਖ ਵੱਖ ਖੇਤਰਾਂ ਦੇ ਕਲਾਕਾਰ, ਗੀਤਕਾਰ, ਸੰਗੀਤਕਾਰ, ਖਿਡਾਰੀਆਂ ਅਤੇ ਅਥਲੀਟਾਂ ਨੂੰ ਭਾਰਤ ਦੇ ਮਸ਼ਹੂਰ ਟੀਵੀ ਚੈਨਲ ਪੀ ਬੀ 9 ਟੀਵੀ ਵੱਲੋਂ ਨਕਸ਼ੱਤਰ ਸਨਮਾਨ ਨਾਲ ਸਨਮਾਨਿਆ ਗਿਆ ਹੈ। ਇਹਨਾਂ ਵਿੱਚ ਮਾਹਿਲਪੁਰ ਦੀ ਕੌਮਾਂਤਰੀ ਅਥਲੀਟ ਹਰਮਿਲਨ ਬੈਂਸ ਨੂੰ ਨਕਸ਼ੱਤਰ ਸਨਮਾਨ ਦਿੱਤਾ ਗਿਆ ਹੈ।

 ਜਿਸ ਰਾਹੀਂ ਉਹਨਾਂ ਹਰਮਿਲਨ ਬੈਂਸ ਨੂੰ ਭਾਰਤ ਦੀ ਸਪੋਰਟਸ ਆਈਕਨ ਅਤੇ ਕਵੀਨ ਅਥਲੀਟ ਨਾਲ ਨਿਵਾਜਿਆ ਹੈ। ਇਸ ਸਨਮਾਨ ਮੌਕੇ ਉਨਾਂ ਬੈਂਸ ਦੇ ਪੂਰੇ ਪਰਿਵਾਰ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਉਨਾਂ ਦੇ ਦਾਦਾ ਗਿਆਨੀ ਹਰਕੇਵਲ ਸਿੰਘ ਸੈਲਾਨੀ ਨੈਸ਼ਨਲ ਅਵਾਰਡੀ ਟੀਚਰ ਅਤੇ ਲੇਖਕ ਹੋਏ ਹਨ। ਪਿਤਾ ਅਮਨਦੀਪ ਸਿੰਘ ਬੈਂਸ ਅੰਤਰਰਾਸ਼ਟਰੀ ਅਥਲੀਟ ਅਤੇ ਮਾਤਾ ਮਾਧਰੀ ਏ ਸਿੰਘ ਅਰਜਨ ਅਵਾਰਡ ਜੇਤੂ ਅਥਲੀਟ ਹੈ। ਰਾਈਜਿੰਗ ਸਟਾਰ ਹਰਮਿਲਨ ਬੈਂਸ ਤੋਂ ਹੁਣ ਓਲੰਪਿਕ ਵਿੱਚ ਮੈਡਲ ਜਿੱਤਣ ਦੀ ਉਮੀਦ ਜਤਾਈ ਗਈ ਹੈ l ਉਹ ਹੁਣ ਇਹਨਾਂ ਪ੍ਰਾਪਤੀਆਂ ਨਾਲ ਨਾਰੀ ਸ਼ਕਤੀ ਦਾ ਵੀ ਪ੍ਰਤੀਕ ਬਣ ਗਈ ਹੈ। ਹਰਮਿਲਨ ਬੈਂਸ ਦੀ ਇਸ ਪ੍ਰਾਪਤੀ ਨਾਲ ਇਲਾਕੇ ਦਾ ਮਾਣ ਹੋਰ ਵਧਿਆ ਹੈ। ਇਸ ਪ੍ਰਾਪਤੀ ਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਐਸਪੀ ਸ਼ਵਿੰਦਰਜੀਤ ਸਿੰਘ ਬੈਂਸ, ਪ੍ਰਿੰਸੀਪਲ ਪਰਵਿੰਦਰ ਸਿੰਘ, ਸਾਹਿਤਕਾਰ ਬਲਜਿੰਦਰ ਮਾਨ, ਕੌਮਾਂਤਰੀ ਪੱਤਰਕਾਰ ਤੇ ਲੇਖਕ ਐਸ ਅਸ਼ੋਕ ਭੌਰਾ, ਜੀਐਨਏ ਯੂਨੀਵਰਸਿਟੀ ਦੇ ਡਾਕਟਰ ਪਰਮਪ੍ਰੀਤ ਕੈਂਡੋਵਾਲ, ਮਾਸਟਰ ਬਨਿੰਦਰ ਸਿੰਘ,ਦੁਆਬਾ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ, ਬੱਗਾ ਸਿੰਘ ਆਰਟਿਸਟ, ਤਲਵਿੰਦਰ ਸਿੰਘ ਹੀਰ,ਗੁਰਮਿੰਦਰ ਕੈਂਡੋਵਾਲ, ਜਿਲਾ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਸਮੇਤ ਇਲਾਕੇ ਦੀਆਂ ਖੇਡ ਕਲੱਬਾਂ ਵਿਦਿਅਕ ਅਤੇ ਖੇਡ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹਨ।