ਮਾਂ ਬੋਲੀ ਦਿਵਸ ਤੇ ਚੱਲੀ ਯਾਤਰਾ ਦਾ ਬਲਾਚੌਰ ਪਹੁੰਚਣ ਤੇ ਕੀਤਾ ਸਵਾਗਤ
ਬਲਾਚੌਰ - ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਅਵਸਰ ਤੇ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਜੀਅ ਜਾਨ ਨਾਲ ਲੱਗੇ ਪੰਜਾਬ ਦੀ ਸਿਰਮੌਰ ਹਸਤੀ ਦੀਪਕ ਬਾਲੀ ਵਲੋਂ ਮੇਹਲੀ ਤੋਂ ਮੋਹਾਲੀ ਤੱਕ ਪੰਜਾਬੀ ਪ੍ਰਚਾਰ ਯਾਤਰਾ ਕੱਢੀ ਗਈ।
ਬਲਾਚੌਰ - ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਅਵਸਰ ਤੇ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਜੀਅ ਜਾਨ ਨਾਲ ਲੱਗੇ ਪੰਜਾਬ ਦੀ ਸਿਰਮੌਰ ਹਸਤੀ ਦੀਪਕ ਬਾਲੀ ਵਲੋਂ ਮੇਹਲੀ ਤੋਂ ਮੋਹਾਲੀ ਤੱਕ ਪੰਜਾਬੀ ਪ੍ਰਚਾਰ ਯਾਤਰਾ ਕੱਢੀ ਗਈ।
ਮੇਹਲੀ ਤੋਂ ਚੱਲੀ ਇਹ ਯਾਤਰਾ ਬੰਗਾ ਤੇ ਨਵਾਂਸ਼ਹਿਰ ਤੋਂ ਹੁੰਦੇ ਹੋਏ ਬਲਾਚੌਰ ਪਹੁੰਚੀ। ਬਲਾਚੌਰ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨ ਵੀਰ ਕਟਾਰੀਆ ਨਵੀਂ ਸਾਥੀਆਂ ਸਮੇਤ ਇਸ ਯਾਤਰਾ ਦਾ ਭਰਵਾਂ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕਰਕੇ ਮਾਂ ਬੋਲੀ ਦੇ ਲਾਡਲਿਆਂ ਨੂੰ ਮਾਣ ਨਾਲ ਨਿਵਾਜਿਆ। ਇਸ ਮੌਕੇ ਤੇ ਯਾਤਰਾ ਨੂੰ ਲੈ ਕੇ ਕਰਨ ਵੀਰ ਕਟਾਰੀਆ ਵਲੋਂ ਮਾਂ ਬੋਲੀ ਦੀ ਨਿੱਠ ਕੇ ਸੇਵਾ ਕਰ ਰਹੇ ਦੀਪਕ ਬਾਲੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਸ਼ਵ ਮੀਲੂ, ਰਾਮਾ ਧੀਮਾਨ, ਹਨੀ ਡੱਬ, ਪ੍ਰਵੀਨ ਪੁਰੀ, ਬਿੱਟਾ ਰਾਣਾ, ਕੁਲਦੀਪ ਕੁਮਾਰ, ਚੰਦਰ ਮੋਹਨ ਜੇ ਡੀ, ਸ਼ਾਲੂ ਸੋਨੀ, ਮਨਜੀਤ ਬੇਦੀ, ਰਾਮ ਪਾਲ ਮੈਹਸ਼ੀ, ਸੁਰਿੰਦਰ ਭੱਟੀ ਸਮੇਤ ਹੋਰ ਵੀ ਬਹੁਤ ਸਾਰੇ ਸ਼ੁਭਚਿੰਤਕ ਮੌਜੂਦ ਸਨ।