ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ

ਬਲਾਚੌਰ - ਅੱਜ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ ਬਲਾਚੌਰ ਵਿਖੇ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜਿਥੇ ਵਿਦਿਆਰਥੀਆਂ ਨੂੰ ਸ਼ਰੀਰਕ ਪੱਖੋਂ ਤੰਦਰੁਸਤ ਰੱਖਦੀਆਂ ਹਨ, ਉਥੇ ਹੀ ਉਹਨਾਂ ਵਿੱਚ ਸਹਿਣਸ਼ੀਲਤਾ ਅਤੇ ਅਨੁਸ਼ਾਸਨ ਜਿਹੇ ਗੁਣ ਵੀ ਪੈਦਾ ਕਰਦੀਆਂ ਹਨ। ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਸਤੀਸ਼ ਕੁਮਾਰ ਅਤੇ ਸਮੂਹ ਕਾਲਜ ਸਟਾਫ ਵਲੋਂ ਵਿਧਾਇਕਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। 
ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਸਤੀਸ਼ ਕੁਮਾਰ, ਡਾਕਟਰ ਪਰਮਿੰਦਰ ਸਿੰਘ, ਡਾਕਟਰ ਕਮਲਪ੍ਰੀਤ ਕੌਰ, ਡਾਕਟਰ ਅੰਜਲੀ ਪਾਠਕ, ਡਾਕਟਰ ਸਰਬਜੀਤ ਸਿੰਘ, ਰਮਨ ਨਾਹਰ, ਰੂਬੀ, ਨੰਦਨੀ, ਸ਼ਾਇਨਾ ਚੌਧਰੀ, ਸੁਖਪ੍ਰੀਤ ਕੌਰ, ਸੁਖਜੀਤ ਕੌਰ, ਗੁਰਦੀਪ ਕੌਰ, ਤਮੰਨਾ, ਸਤਨਾਮ ਸਿੰਘ ਅਤੇ ਰਾਮ ਪ੍ਰਕਾਸ਼ ਚੇਚੀ ਸਮੇਤ ਕਾਲਜ ਸਟਾਫ ਵੀ ਮੌਜੂਦ ਸੀ।