
ਵੈਟਨਰੀ ਯੂਨੀਵਰਸਿਟੀ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਹਿਤ ਕਰਵਾਇਆ ਗਿਆ
ਲੁਧਿਆਣਾ 09 ਫਰਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਸੜਕ ’ਤੇ ਸੁਰੱਖਿਅਤ ਰਹਿਣ ਹਿਤ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਰਾਸ਼ਟਰੀ ਸੜਕ ਸੁਰੱਖਿਆ ਮਹੀਨਾ - 2024 ਦੀ ਮੁਹਿੰਮ ਤਹਿਤ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਨੇਮਾਂ ਬਾਰੇ ਦੱਸਿਆ ਗਿਆ। ਇਹ ਆਯੋਜਨ ਸੜਕ ਸੁਰੱਖਿਆ ਅਤੇ ਹਾਈਵੇਜ਼ ਮੰਤਰਾਲੇ ਦੇ ਨਿਰਦੇਸ਼ਾਂ ਅਧੀਨ ਕੀਤਾ ਗਿਆ।
ਲੁਧਿਆਣਾ 09 ਫਰਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਸੜਕ ’ਤੇ ਸੁਰੱਖਿਅਤ ਰਹਿਣ ਹਿਤ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਰਾਸ਼ਟਰੀ ਸੜਕ ਸੁਰੱਖਿਆ ਮਹੀਨਾ - 2024 ਦੀ ਮੁਹਿੰਮ ਤਹਿਤ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਨੇਮਾਂ ਬਾਰੇ ਦੱਸਿਆ ਗਿਆ। ਇਹ
ਆਯੋਜਨ ਸੜਕ ਸੁਰੱਖਿਆ ਅਤੇ ਹਾਈਵੇਜ਼ ਮੰਤਰਾਲੇ ਦੇ ਨਿਰਦੇਸ਼ਾਂ ਅਧੀਨ ਕੀਤਾ ਗਿਆ।
ਸ਼੍ਰੀ ਚਰਨਜੀਵ ਲਾਂਬਾ, ਪੀ ਪੀ ਐਸ, ਏ ਸੀ ਪੀ-1 ਟ੍ਰੈਫਿਕ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ। ਸ਼੍ਰੀ ਜਸਵੀਰ ਸਿੰਘ, ਇੰਚਾਰਜ, ਐਜੂਕੇਸ਼ਨ ਸੈਲ, ਟੈ੍ਰਫਿਕ ਪੁਲਿਸ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕੋਈ ਹੋਰ ਖਰਚ ਕਰਨ ਤੋਂ ਪਹਿਲਾਂ ਆਈ ਐਸ ਆਈ ਮਾਰਕੇ ਦਾ ਹੈਲਮੇਟ ਖਰੀਦਣ।
ਸਵੈ-ਸੇਵੀ ਸੰਸਥਾ ‘ਸੇਫ ਡਰਾਈਵ ਸਟੇਅ ਅਲਾਈਵ’ ਦੇ ਪ੍ਰਧਾਨ, ਸ਼੍ਰੀ ਨਵਲ ਕਿਸ਼ੋਰ ਕੌੜਾ ਨੇ ਕੁੰਜੀਵਤ ਭਾਸ਼ਣ ਦਿੱਤਾ ਅਤੇ ਆਪਣੀ ਪੇਸ਼ਕਾਰੀ ਵਿਚ ਉਨ੍ਹਾਂ ਨੇ ਉਨਾਂ ਮੁੱਖ ਬਿੰਦੂਆਂ ’ਤੇ ਚਾਨਣਾ ਪਾਇਆ ਜਿਨ੍ਹਾਂ ਨਾਲ ਅਸੀਂ ਸੜਕ ’ਤੇ ਸੁਰੱਖਿਅਤ ਰਹਿ ਸਕਦੇ ਹਾਂ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਇਸ ਸਮਾਗਮ ਵਿਚ ਯੋਗਦਾਨ ਪਾਉਣ ਲਈ ਸ਼੍ਰੀ ਚਰਨਜੀਵ ਲਾਂਬਾ, ਡਾ. ਸੌਰਭ ਸ਼ਰਮਾ, ਡੀ ਐਮ ਸੀ ਹਸਪਤਾਲ ਅਤੇ ਸ਼੍ਰੀ ਨਵਲ ਕਿਸ਼ੋਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁਚੱਜਾ ਗਿਆਨ ਦਿੱਤਾ।
ਡਾ. ਨਿਧੀ ਸ਼ਰਮਾ, ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾ ਅਤੇ ਸੰਯੋਜਕ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਕਾਰਜਾਂ ਨਾਲ ਸੜਕੀ ਦੁਰਘਟਨਾਵਾਂ ਨੂੰ ਘਟਾਇਆ ਜਾ ਸਕਦਾ ਹੈ। ਯੂਨੀਵਰਸਿਟੀ ਦੇ ਵਿਭਿੰਨ ਕਾਲਜਾਂ ਦੇ ਕੌਮੀ ਸੇਵਾ ਯੋਜਨਾ ਸੰਯੋਜਕਾਂ ਡਾ. ਸਿਵਾ ਕੁਮਾਰ, ਡਾ. ਵਿਸ਼ਾਲ ਸ਼ਰਮਾ ਅਤੇ ਡਾ. ਐਸ ਐਸ ਹਸਨ ਨੇ ਜਾਣਕਾਰੀ ਦਿੱਤੀ ਕਿ 200 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਆਯੋਜਨ ਵਿਚ ਹਿੱਸਾ ਲਿਆ ਅਤੇ ਸੜਕ ਸੁਰੱਖਿਆ ਨਿਯਮਾਂ ਨੂੰ ਅਪਨਾਉਣ ਦਾ ਵਾਅਦਾ ਕੀਤਾ।
