ਧਾਰਮਿਕ ਗੀਤ "ਰਣ ਤੱਤੇ" ਦੀ ਸ਼ੂਟਿੰਗ ਹੋਈ ਮੁਕੰਮਲ

ਨਵਾਂਸ਼ਹਿਰ - ਪੰਜਾਬੀ ਕਲਾਕਾਰ ਮਨਦੀਪ ਦੁੱਗਲ ਵਲੋਂ ਗਾਏ ਧਾਰਮਿਕ ਗੀਤ "ਰਣ ਤੱਤੇ" ਦੀ ਸ਼ੂਟਿੰਗ ਮੁਕੰਮਲ ਕੀਤੀ ਗਈ। ਗੀਤਕਾਰ ਡਾਕਟਰ ਕੁਲਵਿੰਦਰ ਕੁੱਲਾ ਤੇ ਹਰਵਿੰਦਰ ਸਿੰਘ ਨਵਾਂਸ਼ਹਿਰ ਦੀ ਕਲਮ ਚੋਂ ਨਿੱਕਲੇ ਬੋਲਾਂ ਨੂੰ ਬੀ ਆਰ ਡਿਮਾਣਾ ਨੇ ਸੰਗੀਤਕ ਧੁਨਾਂ ਨਾਲ ਬਾਖੂਬ ਸ਼ਿੰਗਾਰਿਆ ਹੈ। ਬੀਤੀ ਰਾਤ ਸ਼ਹੀਦ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੌਲਤਪੁਰ ਵਿਖੇ ਦਲੇਰ ਖਾਲਸਾ ਗਰੁੱਪ ਵਲੋਂ ਗੀਤ ਦੀ ਵੀਡੀਓ ਨੂੰ ਫਿਲਮਾਇਆ ਗਿਆ।

ਨਵਾਂਸ਼ਹਿਰ - ਪੰਜਾਬੀ ਕਲਾਕਾਰ ਮਨਦੀਪ ਦੁੱਗਲ ਵਲੋਂ ਗਾਏ ਧਾਰਮਿਕ ਗੀਤ "ਰਣ ਤੱਤੇ" ਦੀ ਸ਼ੂਟਿੰਗ ਮੁਕੰਮਲ ਕੀਤੀ ਗਈ। ਗੀਤਕਾਰ ਡਾਕਟਰ ਕੁਲਵਿੰਦਰ ਕੁੱਲਾ ਤੇ ਹਰਵਿੰਦਰ ਸਿੰਘ ਨਵਾਂਸ਼ਹਿਰ ਦੀ ਕਲਮ ਚੋਂ ਨਿੱਕਲੇ ਬੋਲਾਂ ਨੂੰ ਬੀ ਆਰ ਡਿਮਾਣਾ ਨੇ ਸੰਗੀਤਕ ਧੁਨਾਂ ਨਾਲ ਬਾਖੂਬ ਸ਼ਿੰਗਾਰਿਆ ਹੈ। ਬੀਤੀ ਰਾਤ ਸ਼ਹੀਦ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੌਲਤਪੁਰ ਵਿਖੇ ਦਲੇਰ ਖਾਲਸਾ ਗਰੁੱਪ ਵਲੋਂ ਗੀਤ ਦੀ ਵੀਡੀਓ ਨੂੰ ਫਿਲਮਾਇਆ ਗਿਆ। ਇਸ ਮੌਕੇ ਜੱਥੇਦਾਰ ਨਾਨਕ ਸਿੰਘ ਨੇ ਦੱਸਿਆ ਕਿ ਸਾਹਿਬਜਾਦਿਆ ਦੀ ਸ਼ਹਾਦਤ ਅਦੁੱਤੀ ਸੀ। ਸਾਹਿਬਜ਼ਾਦਾ ਜੁਝਾਰ ਸਿੰਘ ਦੇ ਉਸ ਸਮੇਂ ਨੂੰ ਗੀਤਕਾਰ ਵਲੋਂ ਪੇਸ਼ ਕੀਤਾ ਗਿਆ ਹੈ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦੀ ਪਾ ਗਿਆ ਸੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਆ ਕੇ ਖੜ ਗਿਆ ਸੀ ਕਿ ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ।