
ਦਿੱਲੀ ਪਬਲਿਕ ਸਕੂਲ ਨੇ ਸ਼ਾਨਦਾਰ ਤਰੀਕੇ ਨਾਲ ਕੀਤਾ ਵਿੰਟਰਜ਼ ਕਾਰਨੀਵਲ ਦਾ ਆਯੋਜਨ
ਪਟਿਆਲਾ, 17 ਦਸੰਬਰ - ਦਿੱਲੀ ਪਬਲਿਕ ਸਕੂਲ ਪਟਿਆਲਾ ਨੇ ਸਾਲਾਨਾ ਵਿੰਟਰ ਕਾਰਨੀਵਲ "ਦਿ ਵਿੰਟਜ਼" ਮੇਲਾ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਤਰੀਕੇ ਅਤੇ ਧੂਮ-ਧਾਮ ਨਾਲ, ਸਕੂਲ ਕੈਂਪਸ ਵਿੱਚ ਕੀਤਾ। ਵਿੰਟਜ਼ ਥੀਮ ਦੇ ਨਾਲ ਸਕੂਲ ਕੈਂਪਸ ਦਾ ਦ੍ਰਿਸ਼ ਬਹੁਤ ਹੀ ਸ਼ਾਹੀ ਅਤੇ ਮਨਮੋਹਕ ਲੱਗ ਰਿਹਾ ਸੀ ਸੀ। ਇਹ ਰੋਮਾਂਚਕ ਮਜ਼ੇਦਾਰ ਰਾਈਡਾਂ, ਮਨਮੋਹਕ ਢੰਗ ਨਾਲ ਸਜਾਏ ਗਏ ਸ਼ਾਪਿੰਗ ਸਟਾਲ, ਟੈਟੂ ਸਟੂਡੀਓ, ਮਲਟੀ-ਕਿਊਜ਼ੀਨ ਖਾਣ-ਪੀਣ ਦੇ ਸਟਾਲ ਅਤੇ ਮਨੋਰੰਜਨ ਨਾਲ ਭਰਪੂਰ ਖੇਡਾਂ ਨਾਲ ਸਜਿਆ ਹੋਇਆ ਇੱਕ ਮੈਗਾ ਸ਼ੋਅ ਸੀ। ਮੇਲੇ ਨੂੰ ਹੋਰ ਵੀ ਰੌਚਕ ਬਣਾਉਣ ਲਈ ਇੱਕ ਟੇਲੈਂਟ ਹੰਟ, ਸਪੈੱਲਬਾਈਡਿੰਗ ਮੈਜਿਕ ਸ਼ੋਅ, ਅਤੇ ਸਟਾਈਲਿਸ਼ ਫੈਸ਼ਨ ਵਾਕ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਐਕਸਕਲੂਸਿਵ ਟੌਡਲਰ ਜ਼ੋਨ, ਨੇਲ ਆਰਟ ਗੈਲਰੀ ਅਤੇ ਇੱਕ ਮੁਫਤ ਮੈਡੀਕਲ ਚੈੱਕਅਪ ਦਾ ਵੀ ਆਯੋਜਨ ਕੀਤਾ ਗਿਆ I
ਪਟਿਆਲਾ, 17 ਦਸੰਬਰ - ਦਿੱਲੀ ਪਬਲਿਕ ਸਕੂਲ ਪਟਿਆਲਾ ਨੇ ਸਾਲਾਨਾ ਵਿੰਟਰ ਕਾਰਨੀਵਲ "ਦਿ ਵਿੰਟਜ਼" ਮੇਲਾ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਤਰੀਕੇ ਅਤੇ ਧੂਮ-ਧਾਮ ਨਾਲ, ਸਕੂਲ ਕੈਂਪਸ ਵਿੱਚ ਕੀਤਾ। ਵਿੰਟਜ਼ ਥੀਮ ਦੇ ਨਾਲ ਸਕੂਲ ਕੈਂਪਸ ਦਾ ਦ੍ਰਿਸ਼ ਬਹੁਤ ਹੀ ਸ਼ਾਹੀ ਅਤੇ ਮਨਮੋਹਕ ਲੱਗ ਰਿਹਾ ਸੀ ਸੀ। ਇਹ ਰੋਮਾਂਚਕ ਮਜ਼ੇਦਾਰ ਰਾਈਡਾਂ, ਮਨਮੋਹਕ ਢੰਗ ਨਾਲ ਸਜਾਏ ਗਏ ਸ਼ਾਪਿੰਗ ਸਟਾਲ, ਟੈਟੂ ਸਟੂਡੀਓ, ਮਲਟੀ-ਕਿਊਜ਼ੀਨ ਖਾਣ-ਪੀਣ ਦੇ ਸਟਾਲ ਅਤੇ ਮਨੋਰੰਜਨ ਨਾਲ ਭਰਪੂਰ ਖੇਡਾਂ ਨਾਲ ਸਜਿਆ ਹੋਇਆ ਇੱਕ ਮੈਗਾ ਸ਼ੋਅ ਸੀ। ਮੇਲੇ ਨੂੰ ਹੋਰ ਵੀ ਰੌਚਕ ਬਣਾਉਣ ਲਈ ਇੱਕ ਟੇਲੈਂਟ ਹੰਟ, ਸਪੈੱਲਬਾਈਡਿੰਗ ਮੈਜਿਕ ਸ਼ੋਅ, ਅਤੇ ਸਟਾਈਲਿਸ਼ ਫੈਸ਼ਨ ਵਾਕ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਐਕਸਕਲੂਸਿਵ ਟੌਡਲਰ ਜ਼ੋਨ, ਨੇਲ ਆਰਟ ਗੈਲਰੀ ਅਤੇ ਇੱਕ ਮੁਫਤ ਮੈਡੀਕਲ ਚੈੱਕਅਪ ਦਾ ਵੀ ਆਯੋਜਨ ਕੀਤਾ ਗਿਆ I ਸਕੂਲ ਦੇ ਵਿਦਿਆਰਥੀਆਂ ਵੱਲੋਂ ਯੋਗਾ,ਸਕੂਲ ਆਰਕੈਸਟਰਾ, ਬਾਲੀਵੁੱਡ ਮੈਸ਼-ਅਪ, ਬਾਲੀਵੁੱਡ ਡਾਂਸ ਅਤੇ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ I ਮੇਲੇ ਦਾ ਮੁੱਖ ਆਕਰਸ਼ਣ ਐੱਲਵਸ ਅਤੇ ਫ਼ੇਰਿਸ ਬੇਬੀ ਸ਼ੋਅ ਸੀ। ਇਸ ਮੌਕੇ ’ਤੇ ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਅਤੇ ਮਾਡਲ ਹਸ਼ਨੀਨ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਅਤੇ ਟੇਲੈਂਟ ਹੰਟ ਅਤੇ ਫੈਸ਼ਨ ਵਾਕ ਇਵੈਂਟਸ ਦੇ ਮੁੱਖ ਜੱਜ ਵਜੋਂ ਸ਼ਿਰਕਤ ਕੀਤੀ I ਇਸ ਮੌਕੇ ਡੀ ਪੀ ਐੱਸ ਪਟਿਆਲਾ ਦੇ ਪ੍ਰੋ-ਵਾਈਸ ਚੇਅਰਮੈਨ ਸ੍ਰੀ ਰਮੇਸ਼ ਤਲਵਾੜ ਅਤੇ ਡੀ ਪੀ ਐਸ ਪਟਿਆਲਾ ਦੀ ਡਾਇਰੈਕਟਰ ਸ੍ਰੀਮਤੀ ਵੰਦਨਾ ਤਲਵਾੜ ਨੇ ਆਏ ਹੋਏ ਸਾਰੇ ਸੱਜਣ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਡੀ.ਪੀ.ਐੱਸ.ਪਟਿਆਲਾ ਦੇ ਪ੍ਰਿੰਸੀਪਲ ਸ੍ਰੀ ਸੰਤੋਸ਼ ਸ਼ੁਕਲਾ ਨੇ ਸਮੂਹ ਪਤਵੰਤਿਆਂ ਨੂੰ ਇੱਕ–ਇੱਕ ਪੌਦਾ ਦੇ ਕੇ ਸਨਮਾਨਤ ਕੀਤਾ। ਇਸ ਸਮਾਗਮ ਦੀ ਸਮਾਪਤੀ ਲੱਕੀ ਡਰਾਅ ਵਿੱਚ ਜੇਤੂਆਂ ਦੇ ਨਾਵਾਂ ਦੇ ਐਲਾਨ ਨਾਲ ਹੋਈ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ੍ਰੀ ਸੰਤੋਸ਼ ਸ਼ੁਕਲਾ ਨੇ ਕਾਰਨੀਵਲ ਵਿੱਚ ਹਿੱਸਾ ਲੈਣ ਵਾਲੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ I
