
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸਟੂਡੈਂਟ ਕਾਊਂਸਲਿੰਗ ਸੈੱਲ (ਐਸਸੀਸੀ) ਨੇ 7 ਫਰਵਰੀ, 2024 ਨੂੰ ''ਡੀਅਰ ਜ਼ਿੰਦਗੀ'' ਨਾਂ ਦਾ ਇੱਕ ਸਮਾਗਮ ਕਰਵਾਇਆ।
ਚੰਡੀਗੜ੍ਹ: 8 ਫਰਵਰੀ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸਟੂਡੈਂਟ ਕਾਊਂਸਲਿੰਗ ਸੈੱਲ (ਐਸਸੀਸੀ) ਨੇ 7 ਫਰਵਰੀ, 2024 ਨੂੰ ''ਡੀਅਰ ਜ਼ਿੰਦਗੀ'' ਨਾਂ ਦਾ ਇੱਕ ਸਮਾਗਮ ਕਰਵਾਇਆ। ਇਸੇ ਵਿਚ ਹੀ, ਐਸ.ਸੀ.ਸੀ. ਨੇ ''ਕੁਨੈਕਸ਼ਨ ਕੁਐਸਟ'' ਸਿਰਲੇਖ ਹੇਠ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਵਰਕਸ਼ਾਪ ''ਡੀਅਰ ਜ਼ਿੰਦਗੀ'' ਦੇ ਸਮਾਗਮਾਂ ਦੀ ਲੜੀ ਤਹਿਤ ਰੱਖੀ ਗਈ ਪਹਿਲੀ ਵਰਕਸ਼ਾਪ ਸੀ। ਸਟੂਡੈਂਟ ਕਾਉਂਸਲਰ ਨੇ ਜਾਣਿਆ, ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਰਿਲੇਸ਼ਨਸ਼ਿਪ ਅਤੇ ਰਿਸ਼ਤਿਆਂ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਭਾਵੇਂ ਇਹ ਰਿਲੇਸ਼ਨਸ਼ਿਪ ਉਹਨਾਂ ਦੇ ਮਾਪਿਆਂ, ਦੋਸਤਾਂ ਜਾਂ ਰੋਮਾਂਟਿਕ ਸਬੰਧਾਂ ਨਾਲ ਹੋਵੇ।
ਚੰਡੀਗੜ੍ਹ: 8 ਫਰਵਰੀ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸਟੂਡੈਂਟ ਕਾਊਂਸਲਿੰਗ ਸੈੱਲ (ਐਸਸੀਸੀ) ਨੇ 7 ਫਰਵਰੀ, 2024 ਨੂੰ ''ਡੀਅਰ ਜ਼ਿੰਦਗੀ'' ਨਾਂ ਦਾ ਇੱਕ ਸਮਾਗਮ ਕਰਵਾਇਆ। ਇਸੇ ਵਿਚ ਹੀ, ਐਸ.ਸੀ.ਸੀ. ਨੇ ''ਕੁਨੈਕਸ਼ਨ ਕੁਐਸਟ'' ਸਿਰਲੇਖ ਹੇਠ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਵਰਕਸ਼ਾਪ ''ਡੀਅਰ ਜ਼ਿੰਦਗੀ'' ਦੇ ਸਮਾਗਮਾਂ ਦੀ ਲੜੀ ਤਹਿਤ ਰੱਖੀ ਗਈ ਪਹਿਲੀ ਵਰਕਸ਼ਾਪ ਸੀ। ਸਟੂਡੈਂਟ ਕਾਉਂਸਲਰ ਨੇ ਜਾਣਿਆ, ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਰਿਲੇਸ਼ਨਸ਼ਿਪ ਅਤੇ ਰਿਸ਼ਤਿਆਂ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਭਾਵੇਂ ਇਹ ਰਿਲੇਸ਼ਨਸ਼ਿਪ ਉਹਨਾਂ ਦੇ ਮਾਪਿਆਂ, ਦੋਸਤਾਂ ਜਾਂ ਰੋਮਾਂਟਿਕ ਸਬੰਧਾਂ ਨਾਲ ਹੋਵੇ। ਇਸ ਲਈ ਇਹਨਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ।
ਵਰਕਸ਼ਾਪ ਦੀ ਸ਼ੁਰੂਆਤ ਸ਼੍ਰੀ ਨਵੀਨ ਕੁਮਾਰ, ਸਟੂਡੈਂਟ ਕਾਊਂਸਲਰ ਨੇ ਵਿਦਿਆਰਥੀਆਂ ਨੂੰ ਰਿਸ਼ਤਿਆਂ ਅਤੇ ਰਿਸ਼ਤਿਆਂ ਦੀ ਮਨੁੱਖੀ ਲੋੜ ਬਾਰੇ ਦੱਸਦਿਆਂ ਹੋਇਆ ਹੋਈ। ਇਸ ਤੋਂ ਬਾਅਦ ਸੇਲ੍ਫ਼-ਰਿਫਲੈਕਸ਼ਨ (ਸਵੈ-ਚਿੰਤਨ) ਅਤੇ ਸੇਲ੍ਫ਼-ਲਵ (ਸਵੈ-ਪ੍ਰੇਮ) ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
ਡਾ. ਦਿਵਿਆ ਬਾਂਸਲ, ਮੁਖੀ ਐਸ.ਸੀ.ਸੀ. ਨੇ ਵੱਖ-ਵੱਖ ਕਿਸਮਾਂ ਦੇ ਸਬੰਧਾਂ ਅਤੇ ਆਕਰਸ਼ਣ ਅਤੇ ਜਨੂੰਨ ਵਿਚਕਾਰ ਸੂਖਮ ਅੰਤਰ ਬਾਰੇ ਵੀ ਚਰਚਾ ਕੀਤੀ।
ਸੈਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਕੇ ਵਰਕਸ਼ਾਪ ਦੀ ਸਮਾਪਤੀ ਕੀਤੀ ਗਈ।
