ਵੈਟਨਰੀ ਯੂਨੀਵਰਸਿਟੀ ਨੇ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਸੰਬੰਧੀ ਕਰਵਾਇਆ ਵਿਚਾਰ ਵਟਾਂਦਰਾ
ਲੁਧਿਆਣਾ 08 ਫਰਵਰੀ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ਮੂੰਹ-ਖੁਰ ਦੀ ਬਿਮਾਰੀ ਸੰਬੰਧੀ ਜਾਗਰੂਕਤਾ ਦੇ ਪ੍ਰਸਾਰ ਹਿਤ ਮਾਹਿਰਾਂ ਅਤੇ ਕਿਸਾਨਾਂ ਦਾ ਵਿਚਾਰ ਵਟਾਂਦਰਾ ਕਰਵਾਇਆ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਹ ਇਕ ਤੇਜ਼ੀ ਨਾਲ ਪ੍ਰਭਾਵਿਤ ਕਰਨ ਵਾਲੀ ਵਿਸ਼ਾਣੂ ਬਿਮਾਰੀ ਹੈ। ਵਿਭਾਜਿਤ ਖੁਰਾਂ ਵਾਲੇ ਜਾਨਵਰਾਂ ਜਿਵੇਂ ਗਾਂਵਾਂ, ਮੱਝਾਂ, ਸੂਰ, ਬੱਕਰੀਆਂ ਅਤੇ ਭੇਡਾਂ ਇਸ ਦੇ ਪ੍ਰਭਾਵ ਵਿਚ ਆਉਂਦੇ ਹਨ।
ਲੁਧਿਆਣਾ 08 ਫਰਵਰੀ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ਮੂੰਹ-ਖੁਰ ਦੀ ਬਿਮਾਰੀ ਸੰਬੰਧੀ ਜਾਗਰੂਕਤਾ ਦੇ ਪ੍ਰਸਾਰ ਹਿਤ ਮਾਹਿਰਾਂ ਅਤੇ ਕਿਸਾਨਾਂ ਦਾ ਵਿਚਾਰ ਵਟਾਂਦਰਾ ਕਰਵਾਇਆ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਹ ਇਕ ਤੇਜ਼ੀ ਨਾਲ ਪ੍ਰਭਾਵਿਤ ਕਰਨ ਵਾਲੀ ਵਿਸ਼ਾਣੂ ਬਿਮਾਰੀ ਹੈ। ਵਿਭਾਜਿਤ ਖੁਰਾਂ ਵਾਲੇ ਜਾਨਵਰਾਂ ਜਿਵੇਂ ਗਾਂਵਾਂ, ਮੱਝਾਂ, ਸੂਰ, ਬੱਕਰੀਆਂ ਅਤੇ ਭੇਡਾਂ ਇਸ ਦੇ ਪ੍ਰਭਾਵ ਵਿਚ ਆਉਂਦੇ ਹਨ। ਇਸ ਨਾਲ ਜਿੱਥੇ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ ਉਥੇ ਉਤਪਾਦਨ ਵੀ ਘਟਦਾ ਹੈ। ਡਾ. ਬਰਾੜ ਨੇ ਕਿਹਾ ਕਿ ਇਸ ਲਈ ਯੂਨੀਵਰਸਿਟੀ, ਪਸ਼ੂ ਪਾਲਣ ਵਿਭਾਗ ਅਤੇ ਖੇਤਰੀ ਬਿਮਾਰੀ ਨਿਰੀਖਣ ਪ੍ਰਯੋਗਸ਼ਾਲਾ ਨੂੰ ਮਿਲ ਕੇ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਕੰਮ ਕਰਨਾ ਲੋੜੀਂਦਾ ਹੈ।
ਡਾ. ਰਾਬਿੰਦਰਾ ਪ੍ਰਸਾਦ ਸਿੰਘ, ਨਿਰਦੇਸ਼ਕ, ਮੂੰਹ-ਖੁਰ ਬਿਮਾਰੀ ਨਿਰੇਦਸ਼ਾਲਾ, ਭੁਵਨੇਸ਼ਵਰ ਨੇ ਬਿਮਾਰੀ ਦੇ ਬਚਾਅ ਅਤੇ ਕਾਬੂ ਕਰਨ ਲਈ ਵਿਭਿੰਨ ਪ੍ਰਭਾਵੀ ਨੀਤੀਆਂ ਸੰਬੰਧੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਲ ਵਿਚ ਦੋ ਵਾਰੀ ਟੀਕਾਕਰਨ ਅਤੇ ਛੋਟੀ ਉਮਰ ਦੇ ਜਾਨਵਰਾਂ ਨੂੰ ਬੂਸਟਰ ਖੁਰਾਕ ਦੇਣ ਨਾਲ ਬਿਮਾਰੀ ਤੋਂ ਬਚਾਅ ਹਿਤ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਬਿਮਾਰੀ ਨਾਲ ਪ੍ਰਭਾਵਿਤ ਇਲਾਕੇ ਵਿਚ ਘੇਰਾ ਵਿਧੀ ਰਾਹੀਂ ਟੀਕਾਕਰਨ ਕਰਨਾ ਵੀ ਬਹੁਤ ਜ਼ਰੂਰੀ ਹੈ।
ਡਾ. ਜਜਾਤੀ ਕੇ ਮੋਹਾਪਾਤਰਾ ਨੇ ਇਸ ਬਿਮਾਰੀ ਮੌਕੇ ਪਸ਼ੂਆਂ ਵਿਚ ਸਾਹ ਦੀ ਸਮੱਸਿਆ ਵਧਣ ਸੰਬੰਧੀ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ ਜੈਵਿਕ ਸੁਰੱਖਿਆ ਦੀ ਪੂਰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਫਾਰਮ ਨੂੰ ਪ੍ਰਭਾਵੀ ਤਰੀਕਿਆਂ ਨਾਲ ਵਿਸ਼ਾਣੂ ਰਹਿਤ ਕਰਨਾ ਚਾਹੀਦਾ ਹੈ। ਮਾਹਿਰਾਂ ਨੇ ਇਹ ਵੀ ਦੱਸਿਆ ਕਿ ਮੂੰਹ-ਖੁਰ ਅਤੇ ਗਲਘੋਟੂ ਦੀ ਬਿਮਾਰੀ ਦਾ ਸਾਂਝਾ ਟੀਕਾ ਵੀ ਪੂਰਨ ਪ੍ਰਭਾਵੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜਿਸ ਫਾਰਮ ’ਤੇ ਪਸ਼ੂ ਨੂੰ ਬਿਮਾਰੀ ਆਈ ਹੋਵੇ ਉਥੇ ਅਖੀਰਲੇ ਪਸ਼ੂ ਦੇ ਪ੍ਰਭਾਵਿਤ ਹੋਣ ਤੋਂ ਇਕ ਮਹੀਨਾ ਬਾਅਦ ਟੀਕਾਕਰਨ ਕਰ ਦੇਣਾ ਚਾਹੀਦਾ ਹੈ। ਡਾ. ਸਵਰਨ ਸਿੰਘ ਰੰਧਾਵਾ ਨੇ ਪਸ਼ੂ ਦੇ ਲੱਛਣਾਂ ’ਤੇ ਆਧਾਰਿਤ ਇਲਾਜ ਬਾਰੇ ਚਾਨਣਾ ਪਾਇਆ। ਡਾ. ਜਸਬੀਰ ਸਿੰਘ ਬੇਦੀ ਨੇ ਸਮੇਂ ਸਿਰ ਬਿਮਾਰੀ ਨੂੰ ਪਛਾਨਣ ਅਤੇ ਮਹਾਂਮਾਰੀ ਤੋਂ ਬਚਣ ਦੇ ਨੁਕਤੇ ਸਾਂਝੇ ਕੀਤੇ। ਪਸ਼ੂ ਪਾਲਣ ਵਿਭਾਗ, ਪੰਜਾਬ, ਖੇਤਰੀ ਬਿਮਾਰੀ ਨਿਰੀਖਣ ਪ੍ਰਯੋਗਸ਼ਾਲਾ ਦੇ ਅਧਿਕਾਰੀਆਂ ਅਤੇ ਕਿਸਾਨ ਭਾਈਚਾਰੇ ਤੋਂ 50 ਤੋਂ ਵਧੇਰੇ ਪ੍ਰਤੀਭਾਗੀਆਂ ਨੇ ਇਸ ਵਿਚਾਰ ਚਰਚਾ ਵਿਚ ਹਿੱਸਾ ਲਿਆ।
