ਸੰਜੀਵ ਭਨੋਟ ਬਣੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਦੇ ਪ੍ਰਧਾਨ
ਨਵਾਂਸ਼ਹਿਰ:- ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਦੀ ਇੱਕ ਅਹਿਮ ਮੀਟਿੰਗ ਅੱਜ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਚੇਅਰਮੈਨ ਹਰਮੇਸ਼ ਵਿਰਦੀ ਅਤੇ ਜਿਲ੍ਹਾ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੀਟਿੰਗ ਵਿੱਚ ਬੰਗਾ ਸਬ ਡਿਵੀਜ਼ਨ ਦੀ ਦੁਬਾਰਾ ਚੋਣ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਰਵਸੰਮਤੀ ਉਪਰੰਤ ਕਾਰਜਕਾਰੀ ਪ੍ਰਧਾਨ ਨਰਿੰਦਰ ਮਾਹੀ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਸੰਜੀਵ ਭਨੋਟ ਦਾ ਨਾਮ ਪੇਸ਼ ਕੀਤਾ। ਜਿਸਨੂੰ ਮੌਜੂਦ ਸਾਰਾ ਪੱਤਰਕਾਰਾਂ ਨੇ ਸਹਿਮਤੀ ਦਿੱਤੀ।

ਇਸੇ ਤਰ੍ਹਾਂ ਪ੍ਰਵੀਰ ਅੱਬੀ ਨੂੰ ਜਨਰਲ ਸਕੱਤਰ ਬਣਾਉਣ ਲਈ ਸਹਿਮਤੀ ਕੀਤੀ ਗਈ। ਇਸ ਮੌਕੇ ਨਵਕਾਂਤ ਭਰੋਮਜਾਰਾ ਨੇ ਨਵੇਂ ਚੁਣੇ ਗਏ ਪ੍ਰਧਾਨ ਸੰਜੀਵ ਭਨੋਟ ਨੂੰ ਜਿੱਥੇ ਹਰ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਕਹੀ ਉੱਥੇ ਸੰਜੀਵ ਭਨੋਟ ਨੂੰ ਜਥੇਬੰਦੀ ਚਲਾਉਣ ਲਈ ਸੁਝਾਅ ਦਿੱਤੇ। ਇਸ ਮੌਕੇ ਮਨਜਿੰਦਰ ਸਿੰਘ ਨੂੰ ਪ੍ਰੈਸ ਸਕੱਤਰ ਬਣਾਉਣ ਦਾ ਪ੍ਰਸਤਾਵ ਚੇਅਰਮੈਨ ਹਰਮੇਸ਼ ਵਿਰਦੀ ਵਲੋਂ ਰੱਖਿਆ ਗਿਆ ਜੋ ਕਿ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਚੁਣੇ ਗਏ ਤਿੰਨੇ ਅਹੁਦੇਦਾਰਾਂ ਨੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਚਲਾਉਣ ਦਾ ਵਾਅਦਾ ਕੀਤਾ। ਇਸ ਮੌਕੇ ਕੁਲਦੀਪ ਸਿੰਘ ਪਾਬਲਾ, ਧਰਮਵੀਰ ਪਾਲ, ਰਾਜ ਮਜਾਰੀ, ਗੁਰਜਿੰਦਰ ਗੁਰੂ ਆਦਿ ਵੀ ਹਾਜਰ ਸਨ।