ਜੋਸ਼ੀਲਾ ਜੀ ਦਾ ਮਾਨ ਸਨਮਾਨ ਸਾਡੇ ਲਈ ਪ੍ਰੇਰਨਾ ਸਰੋਤ ਹੈ - ਪ੍ਰਵੀਨ ਬੰਗਾ

ਨਵਾਂਸ਼ਹਿਰ - ਬੰਗਾ ਸ਼ਹਿਰ ਦੀ ਫਿਲਮੀ ਤੇ ਗਾਇਕੀ ਦੁਨੀਆਂ ਵਿਚ ਵਿਸ਼ਵ ਪ੍ਰਸਿਧ ਸੈਂਕੜੇ ਗੀਤਾਂ ਦਾ ਲਿਖਾਰੀ, ਦਰਜਨਾਂ ਪੰਜਾਬੀ ਫਿਲਮਾਂ ਦੇ ਗੀਤਕਾਰ, ਮਹਾਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਿਤ ਬਹੁਤ ਹੀ ਸਤਿਕਾਰਯੋਗ ਰਾਮ ਸ਼ਰਨ ਜੋਸ਼ੀਲਾ ਜੀ ਲਗਪਗ 84 ਸਾਲ ਦੀ ਉਮਰ ਭੋਗਦੇ ਹੋਏ 24 ਜਨਵਰੀ ਨੂੰ ਪਰਿਵਾਰ ਤੇ ਸਮਾਜ ਨੂੰ ਸਦੀਵੀ ਵਿਛੋੜਾ ਦੇ ਗਏ ਸਨ।

ਨਵਾਂਸ਼ਹਿਰ - ਬੰਗਾ ਸ਼ਹਿਰ ਦੀ ਫਿਲਮੀ ਤੇ ਗਾਇਕੀ ਦੁਨੀਆਂ ਵਿਚ ਵਿਸ਼ਵ ਪ੍ਰਸਿਧ  ਸੈਂਕੜੇ ਗੀਤਾਂ ਦਾ ਲਿਖਾਰੀ, ਦਰਜਨਾਂ ਪੰਜਾਬੀ ਫਿਲਮਾਂ ਦੇ ਗੀਤਕਾਰ,  ਮਹਾਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਿਤ ਬਹੁਤ ਹੀ ਸਤਿਕਾਰਯੋਗ ਰਾਮ ਸ਼ਰਨ ਜੋਸ਼ੀਲਾ ਜੀ ਲਗਪਗ 84 ਸਾਲ ਦੀ ਉਮਰ ਭੋਗਦੇ ਹੋਏ 24 ਜਨਵਰੀ ਨੂੰ ਪਰਿਵਾਰ ਤੇ ਸਮਾਜ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ ਹਲਕਾ ਬੰਗਾ ਨੇ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ   ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਜੋਸ਼ੀਲਾ ਜੀ ਦਾ ਬਣਦਾ ਸਨਮਾਨ ਸਮਾਜ ਵਲੋਂ ਉਨ੍ਹਾਂ ਲੋਕਾਂ ਨੇ ਨਹੀਂ ਦਿਤਾ। ਜਿਨਾ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਬੁਲੰਦੀਆਂ ਨੂੰ ਛੂਹਿਆ ਹੈ। ਬੰਗਾ ਇਲਾਕੇ ਦਾ ਮਾਣ  ਕੌਮਾਂਤਰੀ ਪ੍ਰਸਿਧ ਲੇਖਕ ਐਸ ਅਸ਼ੋਕ ਭੌਰਾ USA  ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪਰਿਵਾਰ ਨੂੰ ਦਿਲਾਸਾ ਦਿੱਤਾ। ਉਹਨਾਂ ਆਖਿਆ ਕਿ ਉਨਾਂ ਦੇ ਅਣਛਪੇ ਸਾਹਿਤ ਨੂੰ  ਸੰਭਾਲਣਾਂ ਤੇ ਉਨਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ। ਇੱਕਾ ਦੁੱਕਾ   ਨੂੰ ਛੱਡਕੇ ਕਿਸੇ  ਹੋਰ ਗਾਇਕ ਨੇ ਸ਼ੋਕ ਸੁਨੇਹਾ ਭੇਜਣਾ ਵੀ ਜਰੂਰੀ ਨਹੀਂ ਸਮਝਿਆ। ਜਿਨਾਂ ਗੀਤਾਂ ਦੀ ਬਦੌਲਤ ਫਿਲਮੀ ਤੇ ਸੰਗੀਤ ਦੀ ਦੁਨੀਆ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਨਾਂਅ ਹੈ। ਮੰਚ ਦੀ ਕਾਰਵਾਈ ਉਨ੍ਹਾਂ ਦੇ ਨਜਦੀਕੀ ਸਹਿਯੋਗੀ ਤੇ ਸਾਹਿੱਤਕਾਰ ਮਾਸਟਰ ਸਤਪਾਲ ਸਾਹਲੋਂ ਜੀ ਨੇ ਨਿਭਾਉਂਦਿਆਂ ਉਨ੍ਹਾਂ ਦੀ ਸੰਘਰਸ਼ਮਈ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਤੇ ਜੋਸ਼ੀਲਾ ਜੀ ਦੇ ਸਪੁੱਤਰ  ਬਲਰਾਜ ਸੱਲ੍ਹਣ ਤੇ ਬੇਟੀ ਗੀਤਾ ਸੱਲ੍ਹਣ ਅਤੇ ਪੁੱਤਰਾ ਵਾਂਗ ਦੇਖਭਾਲ ਕਰਨ ਵਾਲੇ ਜਵਾਈ ਡਾਕਟਰ ਵਿਜੇ ਕੁਮਾਰ ਨਾਲ ਵਿਜੇ ਕੁਮਾਰ ਗੁਣਾਚੋਰ, ਗਾਇਕ ਲਖਵਿੰਦਰ ਸੁਰਾਪੁਰੀਆ, ਮੈਡਮ ਮਨਦੀਪ ਕੌਰ ਅਤੇ  ਚਰਨਜੀਤ ਸੱਲ੍ਹਾਂ ਤੋਂ ਇਲਾਵਾ ਨਜਦੀਕੀ ਸਾਥੀਆਂ ਨੇ ਵੀ ਦੁੱਖ ਸਾਂਝਾ ਕੀਤਾ।