
ਡੇਰਾ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਜੋੜ ਮੇਲੇ ਤੇ ਕੁਸ਼ਤੀ ਮੁਕਾਬਲਿਆਂ ਦੇ ਗੋਲਡ ਕੱਪ ਜਸਪੂਰਨ ਸਿੰਘ ਮੁੱਲਾਂਪੁਰ ਦਾਖਾ ਤੇ ਕਾਜਲ ਸੋਨੀਪਤ ਨੇ ਜਿੱਤੇ
ਮਾਹਿਲਪੁਰ, (3 ਫਰਵਰੀ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਨਜ਼ਦੀਕ ਪਿੰਡ ਭੁੱਲੇਵਾਲ ਗੁੱਜਰਾਂ ਦੀ ਪੂਜਨੀਕ ਧਰਤੀ ਡੇਰਾ ਬੈਕੁੰਠ ਧਾਮ ਜਿੱਥੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਨੇ ਆਪਣੇ ਸੰਸਾਰਕ ਜੀਵਨ ਦੇ ਆਖਰੀ ਕਈ ਵਰ੍ਹੇ ਗੁਜ਼ਾਰੇ ਸਨ ਤੇ ਮਨੁੱਖੀ ਚੋਲਾ ਤਿਆਗ ਕੇ ਬ੍ਰਹਮਲੀਨ ਹੋਏ ਸਨl ਉਨ੍ਹਾਂ ਦੀ ਯਾਦ ਵਿੱਚ ਡੇਰੇ ਦੇ ਮੁੱਖ ਸੇਵਾਦਾਰ ਬਾਲ ਕਿਸ਼ਨ ਆਨੰਦ ਜੀ ਦੀ ਰਹਿਨੁਮਾਈ ਹੇਠ 4 ਦਿਨਾਂ ਸਲਾਨਾ ਜੋੜ ਮੇਲਾ ਦੇਸ਼ ਵਿਦੇਸ਼ ਵਸਦੇ ਟਰੱਸਟ ਦੇ ਮੈਂਬਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ।
ਮਾਹਿਲਪੁਰ, (3 ਫਰਵਰੀ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਨਜ਼ਦੀਕ ਪਿੰਡ ਭੁੱਲੇਵਾਲ ਗੁੱਜਰਾਂ ਦੀ ਪੂਜਨੀਕ ਧਰਤੀ ਡੇਰਾ ਬੈਕੁੰਠ ਧਾਮ ਜਿੱਥੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਨੇ ਆਪਣੇ ਸੰਸਾਰਕ ਜੀਵਨ ਦੇ ਆਖਰੀ ਕਈ ਵਰ੍ਹੇ ਗੁਜ਼ਾਰੇ ਸਨ ਤੇ ਮਨੁੱਖੀ ਚੋਲਾ ਤਿਆਗ ਕੇ ਬ੍ਰਹਮਲੀਨ ਹੋਏ ਸਨl ਉਨ੍ਹਾਂ ਦੀ ਯਾਦ ਵਿੱਚ ਡੇਰੇ ਦੇ ਮੁੱਖ ਸੇਵਾਦਾਰ ਬਾਲ ਕਿਸ਼ਨ ਆਨੰਦ ਜੀ ਦੀ ਰਹਿਨੁਮਾਈ ਹੇਠ 4 ਦਿਨਾਂ ਸਲਾਨਾ ਜੋੜ ਮੇਲਾ ਦੇਸ਼ ਵਿਦੇਸ਼ ਵਸਦੇ ਟਰੱਸਟ ਦੇ ਮੈਂਬਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ।
ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਤੇ ਉਤਸ਼ਾਹਿਤ ਕਰਨ ਲਈ ਰੁਸਤਮੇ ਹਿੰਦ ਕਲੱਬ ਕੈਨੇਡਾ ਦੇ ਮੁਖੀ ਪਹਿਲਵਾਨ ਹਰਜੀਤ ਸਿੰਘ ਬਿਲਨ ਨੇ ਆਪਣੇ ਸ਼ਾਗਿਰਦ ਬਲਤੇਜ ਸਿੰਘ ਮੁੰਡੀ ਤੇ ਸਪੁੱਤਰ ਉਦੈਪ੍ਰਤਾਪ ਸਿੰਘ ਬਿਲਨ ਸਮੇਤ ਪਹੁੰਚ ਕੇ ਸੀਨੀਅਰ ਕੁਸ਼ਤੀ ਕੋਚ ਪੀ ਆਰ ਸੌਧੀ,ਕੋਚ ਰਾਜਿੰਦਰ ਸਿੰਘ ਤੇ ਚੰਦ ਪਹਿਲਵਾਨ ਦੀ ਦੇਖਰੇਖ ਹੇਠ 10 ਵਾਂ ਗੋਲਡ ਕੱਪ ਕੁਸ਼ਤੀ ਮੁਕਾਬਲਾ ਬਹੁਤ ਹੀ ਜ਼ਿਆਦਾ ਯੋਜਨਾਬੱਧ ਤੇ ਪਾਰਦਰਸ਼ੀ ਢੰਗ ਨਾਲ ਕਰਵਾਇਆ ਗਿਆ।
ਜਿਸ ਵਿੱਚ ਇਸ ਵਾਰ ਦਾ ਗੋਲਡ ਕੱਪ ਲੜਕਿਆਂ ਜਸਪੂਰਨ ਸਿੰਘ ਮੁੱਲਾਂਪੁਰ ਦਾਖਾ ਨੇ ਆਪਣੇ ਵਿਰੋਧੀ ਦੀਪਕ ਪਹਿਲਵਾਨ ਇੰਡੀਅਨ ਨੇਵੀ ਨੂੰ ਹਰਾ ਕੇ ਜਿੱਤਿਆ ਅਤੇ ਲੜਕੀਆਂ ਦਾ ਗੋਲਡ ਕੱਪ ਕਾਜਲ ਸੋਨੀਪਤ ਨੇ ਹਰਿਆਣਾ ਨੇ ਸੀਮਾ ਰੋਹਤਕ ਨੂੰ ਹਰਾ ਕੇ ਜਿੱਤਿਆ।ਇਨ੍ਹਾਂ ਤੋਂ ਇਲਾਵਾ ਰਜਤ ਹਰਿਆਣਾ, ਪੁਸ਼ਪਿੰਦਰ ਆਲਮਗੀਰ,ਨਿਕੀਤਾ ਕਿੰਨੌਰ,ਰਾਜਨਦੀਪ ਫਰੀਦਕੋਟ,ਸੰਦੀਪ ਦਿੱਲੀ,ਅਤੁਲ ਜਲੰਧਰ,ਕਰਨ ਪਟਿਆਲਾ, ਮੁਹੰਮਦ ਅੰਸ਼ ਮਲੇਰਕੋਟਲਾ,ਮਨਪ੍ਰੀਤ ਕੌਰ ਫਰੀਦਕੋਟ,ਗੁਰਸ਼ਰਨ ਕੌਰ ਫਰੀਦਕੋਟ,ਸਿਧਾਰਥ ਹਰਿਆਣਾ,ਰਿੰਕੂ ਲੁਧਿਆਣਾ,ਖੁਸ਼ਪ੍ਰੀਤ ਮੁੱਲਾਂਪੁਰ,ਪੂਰਵੀ ਸ਼ਰਮਾਂ ਮੁੱਲਾਂਪੁਰ ਨੇ ਵੀ ਵੱਖੋ ਵੱਖਰੇ ਭਾਰ ਵਰਗ ਮੁਕਾਬਲਿਆਂ ਵਿੱਚ ਖ਼ਿਤਾਬ ਜਿੱਤੇ ਤੇ ਨਕਦ ਇਨਾਮ ਪ੍ਰਾਪਤ ਕੀਤੇ।ਫਾਈਨਲ ਮੁਕਾਬਲਿਆਂ ਵਾਲੇ ਦਿਨ ਨਵੇਂ ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਰੁਸਤਮੇ ਹਿੰਦ ਤੇ ਏਸ਼ੀਅਨ ਖੇਡਾਂ ਦੇ ਜੇਤੂ ਪਹਿਲਵਾਨ ਸਰਦਾਰ ਬੁੱਧ ਸਿੰਘ ਸੀਨੀਅਰ,ਪਹਿਲਵਾਨ ਕਰਤਾਰ ਸਿੰਘ ਰਿਟਾਇਰਡ ਆਈ ਜੀ,ਰਾਕੇਸ਼ ਪਹਿਲਵਾਨ ਇੰਦੌਰ, ਪਹਿਲਵਾਨ ਸਤੀਸ਼ ਕੁਮਾਰ ਡੀ ਐਸ ਪੀ ਗੜ੍ਹਸ਼ੰਕਰ, ਗੁਰਸ਼ਰਨ ਕੌਰ,ਪਰਮਿੰਦਰ ਸਿੰਘ ਡੂਮਛੇੜੀ,ਰੰਗਾ ਪਹਿਲਵਾਨ,ਚੌਂਤਾ ਪਹਿਲਵਾਨ,ਲਖਵਿੰਦਰ ਸਿੰਘ ਗਿੱਲ, ਲਹਿੰਬਰ ਪਹਿਲਵਾਨ ਆਦੀ ਹਾਜਰ ਸਨ ਮੇਲੇ ਦੇ ਚਾਰੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਦੂਰੋਂ ਆਏ ਪਹਿਲਵਾਨਾਂ ਤੇ ਸੰਗਤਾਂ ਦੇ ਰਾਤ ਠਹਿਰਨ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਹੋਇਆ ਸੀ।ਇਸ ਮੌਕੇ ਤੇ ਕੈਨੇਡਾ ਵਿਚ ਆਪਣਾਂ ਰੇਡੀਓ ਸਟੇਸ਼ਨ ਚਲਾ ਰਹੇ ਜੁਗਿੰਦਰ ਬਾਸੀ,ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ,ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਸਾਂਪਲਾ ਨੇ ਵੀ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ। ਆਟੋ ਯੂਨੀਅਨ ਮਾਹਿਲਪੁਰ ਵਲੋਂ ਮਾਹਿਲਪੁਰ ਤੋਂ ਸੰਗਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਪ੍ਰਦਾਨ ਕੀਤੀ ਗਈ।ਇਹ ਸਾਰੀ ਵਿਸਥਾਰਪੂਰਵਕ ਜਾਣਕਾਰੀ ਡੇਰੇ ਦੇ ਸ਼ਰਧਾਲੂ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਬਾਲ ਕਿਸ਼ਨ ਆਨੰਦ ਜੀ ਤੇ ਹਰਜੀਤ ਬਿਲਨ ਹੋਰਾਂ ਦੇ ਸਹਿਯੋਗ ਨਾਲ ਸਾਂਝੀ ਕੀਤੀ। ਪਿੰਡ ਭੁੱਲੇਵਾਲ ਗੁੱਜਰਾਂ ਦੇ ਨੌਜਵਾਨਾਂ ਸਮੇਤ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਚਾਰੋਂ ਦਿਨ ਜੋੜ ਮੇਲੇ ਤੇ ਸ਼ਰਧਾਪੂਰਵਕ ਸੇਵਾ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ।ਚੌਥੇ ਦਿਨ ਸੋਲ੍ਹਵੇਂ ਬਰਸੀ ਸਮਾਗਮ ਮੌਕੇ ਕਬੀਰ ਪੰਥੀ ਸੰਤ ਬਾਬਾ ਭੋਲਾ ਦਾਸ ਜੀ,ਸੰਤ ਬਾਬਾ ਜਸਵੰਤ ਸਿੰਘ ਠੱਕਰਵਾਲ, ਸੰਤ ਹਰ ਕ੍ਰਿਸ਼ਨ ਸਿੰਘ ਸੋਢੀ ਸਿੰਘ ਠੱਕਰਵਾਲ, ਬੀਬੀ ਕਮਲਾ ਜੀ ਗੱਦੀਨਸ਼ੀਨ ਦਰਬਾਰ ਪੀਰ ਨਾਂਗੇਸ਼ਾਹ ਚੌਹਾਨ,ਸੰਤ ਮੱਖਣ ਸਿੰਘ ਟੂਟੋਮਜਾਰਾ ਸੰਤ ਬਲਵੀਰ ਸਿੰਘ,ਨੇ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਤੋਂ ਇਲਾਵਾ ਅਰਜਨਾ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ,ਗੁਰਮਿੰਦਰ ਕੈਂਡੋਵਾਲ,ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਜਸਵੰਤ ਮੈਹਤਾ ਫਰਾਲਾ,ਮਾਸਟਰ ਮੋਹਣ ਸਿੰਘ,ਕੁਲਦੀਪ ਕੌਰ, ਮਲਕੀਤ ਕਾਂਜੀ,ਪੰਮਾ ਆਲਮਗੀਰ,ਮੋਹਣ ਸਿੰਘ ਮੋਹਣੀ,ਬਘੇਲ ਸਿੰਘ ਲੱਲੀਆਂ,ਨਿਰਮਲ ਸਿੰਘ ਗਰਚਾ,ਪਰਮਜੀਤ ਸਿੰਘ ਵਾਲੀਆ, ਦਵਿੰਦਰ ਸਿੰਘ ਵਾਲੀਆ,ਮਨਜੀਤ ਸਿੰਘ ਵਾਲੀਆ,ਹਰਬੰਸ ਸਿੰਘ ਵਾਲੀਆ,ਗੁਰਮੀਤ ਸਿੰਘ ਲੁਧਿਆਣਾ, ਵਾਸੁਦੇਵ ਗੌਤਮ,ਮਦਨ ਲਾਲ, ਮਹਿੰਦਰ ਸਿੰਘ,ਮੱਖਣ ਸਿੰਘ ਗੋਹਗੜੋਂ,ਬਲਜੀਤ ਕੌਰ,ਪਰਮਜੀਤ ਕੌਰ ਦਾਤਾ, ਹਰਨੇਕ ਸਿੰਘ ਰਾਏ ਬੰਗਾ, ਰਾਣਾ ਬੇਕਰੀ ਕੋਟ,ਓਮ ਇਲੈਕਟ੍ਰਿਕ ਸਟੋਰ ਬੰਗਾ ਵਾਲੇ,ਰਾਕੇਸ਼ ਬਤਰਾ,ਬਾਬਾ ਸ਼ਰਨ ਦਾ ਢਾਬਾ,ਕਮਲ ਬਾਹੜੋਵਾਲ,ਜਿੰਦੋਂ ਫਰੂਟ ਵਾਲਾ,ਬੰਤ ਬਟੂਆ,ਜੱਸਾ ਹਲਵਾਈ,ਰਾਮਪਾਲ ਅਜਨੋਹਾ,ਹਰਬੰਸ ਕੌਰ, ਸਤਨਾਮ ਸਿੰਘ ਇੰਗਲੈਂਡ,ਸ਼ੰਕਰੀਆ ਪਹਿਲਵਾਨ,ਕੀਰਤੀ ਪਹਿਲਵਾਨ,ਗੋਲੂ ਪਹਿਲਵਾਨ,ਇਕਬਾਲ ਸਿੰਘ ਕਾਲੇਵਾਲ ਭਗਤਾਂ, ਜਸ਼ਨ,ਬਿੱਟੂ ਕਾਲੇਵਾਲ,ਸ਼ਿਵ ਕੁਮਾਰ, ਭਗਤਾਂ,ਲਿਆਕਤ ਹੁਸੈਨ, ਬੁੱਧ ਸਿੰਘ ਧੁਲੇਤਾ,ਬੀਰਾ ਪਹਿਲਵਾਨ,ਐਸ ਐਚ ਓ ਰਮਨ ਕੁਮਾਰ,ਥਾਣੇਦਾਰ ਕੁਲਵਿੰਦਰ ਸਿੰਘ ਬਿੱਟੂ, ਡਾਕਟਰ ਮਨਮੀਤ ਅਵਤਾਰ ਨਰਸਿੰਗ ਹੋਮ, ਜਸਵੀਰ ਸਿੰਘ ਬਿੱਲਾ, ਅਮਿਤ ਗੰਭੀਰ,ਸੱਤਾ ਕਲੇਰਾਂ,ਮਨਦੀਪ ਸਿੰਘ,ਰਾਮਜੀ ਭੂੰਨੋਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਡੇਰੇ ਵਿਖੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਪਹੁੰਚੇ ਹੋਏ ਸਨ।
