ਅੱਖਾਂ ਦਾ ਜਾਂਚ ਕੈਂਪ ਲਗਾਇਆ

ਐਸ ਏ ਐਸ ਨਗਰ, 1 ਫਰਵਰੀ - ਲਾਇਨਜ਼ ਕਲੱਬ ਮੁਹਾਲੀ (ਰਜਿ.) ਅਤੇ ਲਿਓ ਕਲੱਬ ਮੁਹਾਲੀ ਸਮਾਇਲਿੰਗ ਵੱਲੋਂ ਸੇਂਟ ਸੋਲਜਰ ਸਕੂਲ, ਫੇਜ਼-7, ਮੁਹਾਲੀ ਵਿਖੇ ਜੇ.ਪੀ. ਆਈ ਹਸਪਤਾਲ, ਫੇਜ਼-7 ਦੇ ਨਾਲ ਮਿਲ ਕੇ ਅੱਖਾਂ ਦਾ ਮੁਫਤ ਜਾਂਚ ਕੈਂਪ ਆਯੋਜਤ ਕੀਤਾ ਗਿਆ।

ਐਸ ਏ ਐਸ ਨਗਰ, 1 ਫਰਵਰੀ - ਲਾਇਨਜ਼ ਕਲੱਬ ਮੁਹਾਲੀ (ਰਜਿ.) ਅਤੇ ਲਿਓ ਕਲੱਬ ਮੁਹਾਲੀ ਸਮਾਇਲਿੰਗ ਵੱਲੋਂ ਸੇਂਟ ਸੋਲਜਰ ਸਕੂਲ, ਫੇਜ਼-7, ਮੁਹਾਲੀ ਵਿਖੇ ਜੇ.ਪੀ. ਆਈ ਹਸਪਤਾਲ, ਫੇਜ਼-7 ਦੇ ਨਾਲ ਮਿਲ ਕੇ ਅੱਖਾਂ ਦਾ ਮੁਫਤ ਜਾਂਚ ਕੈਂਪ ਆਯੋਜਤ ਕੀਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਕੂਲ ਦੇ 160 ਦੇ ਕਰੀਬ ਬੱਚਿਆਂ ਅਤੇ ਸਟਾਫ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਜ਼ੋਨ ਚੇਅਰਪਰਸਨ ਹਰਿੰਦਰ ਪਾਲ ਸਿੰਘ ਹੈਰੀ, ਲਿਓ ਕਲੱਬ ਦੇ ਸਲਾਹਕਾਰ ਜਸਵਿੰਦਰ ਸਿੰਘ, ਖ਼ਜ਼ਾਨਚੀ ਰਾਜਿੰਦਰ ਚੌਹਾਨ ਅਤੇ ਜਤਿੰਦਰ ਬਾਂਸਲ, ਲਿਓ ਕਲੱਬ ਦੇ ਸਕੱਤਰ ਗੁਰਪ੍ਰੀਤ ਸਿੰਘ ਅਤੇ ਖਜਾਨਚੀ ਆਯੂਸ਼ ਭਸੀਨ, ਸਕੂਲ ਦੇ ਪ੍ਰਿੰਸੀਪਲ ਅੰਜਲੀ ਸ਼ਰਮਾ ਵੀ ਮੌਜੂਦ ਸਨ।