ਇੰਡਸ ਪਬਲਿਕ ਸਕੂਲ ਨੇ ਇੰਟਰ ਸਕੂਲ ਰਾਜ ਪੱਧਰੀ ਮੁਕਾਬਲੇ ਵਿਚ ੳਵਰ ਆਲ ਟਰਾਫ਼ੀ ਜਿੱਤੀ
ਐਸ ਏ ਐਸ ਨਗਰ, 1 ਫਰਵਰੀ - ਇੰਡਸ ਪਬਲਿਕ ਸਕੂਲ ਨੇ ਫ਼ਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿਚ ਵਾਤਾਵਰਨ ਸਿੱਖਿਆ ਪ੍ਰੋਗਰਾਮ 2023-24 ਅਧੀਨ ਪੰਜਾਬ ਭਰ ਦੇ 27 ਸਕੂਲਾਂ ਦੇ ਇੰਟਰ ਸਕੂਲ ਮੁਕਾਬਲਿਆਂ ਵਿੱਚ ਪੰਜਾਬ ਵਿੱਚ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਹੈ।

ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ.) ਐਸ ਪੀ ਐਸ ਚੀਮਾ ਅਤੇ ਸਕੂਲ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਦੱਸਿਆ ਕਿ ‘ਪ੍ਰਕਿਰਤੀ’ ਬੈਨਰ ਹੇਠ, ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਤਕਨਾਲੋਜੀ, ਚੰਡੀਗੜ੍ਹ ਵਲੋਂ ਸਪਾਂਸਰ ਅਤੇ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੋ ਰੋਜਾ ਸਟੇਟ ਇੰਟਰ ਸਕੂਲ ਮੁਕਾਬਲੇ ਵਿੱਚ ਵੱਖ ਵੱਖ ਸਕੂਲਾਂ ਦੇ ਚਾਰ ਸੌ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।
ਉਹਨਾਂ ਦੱਸਿਆ ਕਿ ਇਸ ਦੌਰਾਨ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਵਾਤਾਵਰਨ ਦੀ ਸਾਂਭ-ਸੰਭਾਲ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਜਿਵੇਂ ਸਿੱਖਿਆ ਭਰਪੂਰ ਵਰਕਸ਼ਾਪਾਂ, ਪ੍ਰਦਰਸ਼ਨੀਆਂ, ਕੁਲਾਜ ਬਣਾਉਣ, ਕੁਇਜ਼, ਪੋਸਟਰ ਪੇਸ਼ਕਾਰੀ ਅਤੇ ਕਹਾਣੀ ਲੇਖਣ ਆਦਿ ਮੁਕਾਬਲਿਆਂ ਇਕ ਦੂਜੇ ਨੂੰ ਫਸਵੀਂ ਟੱਕਰ ਦਿਤੀ।