ਕਵੀ ਮੰਚ ਦੀ ਮੀਟਿੰਗ ਦੌਰਾਨ ਸਿਰੀ ਰਾਮ ਅਰਸ਼ ਨੂੰ ਸਰਪ੍ਰਸਤ ਅਤੇ ਜਸਪਾਲ ਸਿੰਘ ਦੇਸੂਵੀ ਨੂੰ ਮੁੱਖ ਸਲਾਹਕਾਰ ਚੁਣਿਆ

ਐਸ ਏ ਐਸ ਨਗਰ, 1 ਫਰਵਰੀ - ਕਵੀ ਮੰਚ (ਰਜਿ:) ਮੁਹਾਲੀ ਦੀ ਜਨਰਲ ਇਕੱਤਰਤਾ ਭਗਤ ਰਾਮ ਰੰਗਾੜਾ, ਪ੍ਰਧਾਨ, ਕਵੀ ਮੰਚ ਦੀ ਪ੍ਰਧਾਨਗੀ ਹੇਠ ਫੇਜ਼-3ਬੀ2, ਮੁਹਾਲੀ ਵਿਖੇ ਹੋਈ।

ਐਸ ਏ ਐਸ ਨਗਰ, 1 ਫਰਵਰੀ - ਕਵੀ ਮੰਚ (ਰਜਿ:) ਮੁਹਾਲੀ ਦੀ ਜਨਰਲ ਇਕੱਤਰਤਾ ਭਗਤ ਰਾਮ ਰੰਗਾੜਾ, ਪ੍ਰਧਾਨ, ਕਵੀ ਮੰਚ ਦੀ ਪ੍ਰਧਾਨਗੀ ਹੇਠ ਫੇਜ਼-3ਬੀ2, ਮੁਹਾਲੀ ਵਿਖੇ ਹੋਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਨੇ ਦੱਸਿਆ ਕਿ ਇਸ ਮੌਕੇ ਸਿਰੀ ਰਾਮ ਅਰਸ਼ ਨੂੰ ਮੰਚ ਦਾ ਸਰਪ੍ਰਸਤ ਅਤੇ ਜਸਪਾਲ ਸਿੰਘ ਦੇਸੂਵੀ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਇਹ ਚੋਣ ਦੋ ਸਾਲ 2024-2025 ਲਈ ਕੀਤੀ ਗਈ ਹੈ।