ਭਾਰੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਜਨ ਜੀਵਨ ਅਸਤ ਵਿਅਸਤ
ਐਸ ਏ ਐਸ ਨਗਰ, 1 ਫਰਵਰੀ - ਫਰਵਰੀ ਮਹੀਨੇ ਦਾ ਪਹਿਲਾ ਦਿਨ ਮੁਹਾਲੀ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰਾਂ ਲਈ ਭਾਰੀ ਬਰਸਾਤ ਅਤੇ ਗੜੇਮਾਰੀ ਵਾਲਾ ਰਿਹਾ। ਇਸ ਸਬੰਧੀ ਭਾਵੇਂ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਦੌਰਾਨ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਬੀਤੀ ਦੇਰ ਰਾਤ ਤੋਂ ਰੁਕ ਰੁਕ ਹੋ ਰਹੀ ਬਰਸਾਤ ਨੇ ਅੱਜ ਸਵੇਰੇ ਜਬਰਦਸਤ ਤੇਜੀ ਫੜਦਿਆਂ ਪੂਰਾ ਜਨ ਜੀਵਨ ਅਸਤ ਵਿਅਸਤ ਕਰ ਦਿੱਤਾ।

ਇਸ ਦੌਰਾਨ ਆਈ ਤੇਜ ਹਨੇਰੀ ਅਤੇ ਝੱਖੜ ਕਾਰਨ ਜਿੱਥੇ ਕਈ ਥਾਵਾਂ ਤੇ ਪੇੜ ਉਖੜ ਗਏ ਉੱਥੇ ਕਈ ਥਾਵਾਂ ਤੇ ਲੋਕਾਂ ਦੀਆਂ ਟੀਨਾਂ ਦੀਆਂ ਛੱਤਾਂ ਵੀ ਉੜ ਗਈਆਂ। ਭਾਰੀ ਬਰਸਾਤ ਕਾਰਨ ਥਾਂ ਥਾਂ ਤੇ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਵਿੱਚ ਰੁਕਾਵਟ ਆਈ।
ਸਵੇਰੇ 10 ਵਜੇ ਦੇ ਆਸ ਪਾਸ ਤੇਜ ਹੋਈ ਭਾਰੀ ਬਰਸਾਤ ਦੇ ਨਾਲ ਹੀ ਗੜ੍ਹੇਮਾਰੀ ਆਰੰਭ ਹੋ ਗਈ ਅਤੇ ਲਗਭਗ ਇੱਕ ਘੰਟੇ ਤਕ ਗੜ੍ਹੇ ਪੈਂਦੇ ਰਹੇ ਜਿਸ ਕਾਰਨ ਜਿੱਥੇ ਲੋਕ ਹੈਰਾਨ ਨਜਰ ਆਏ ਉੱਥੇ ਲੋਕਾਂ ਨੇ ਗੜ੍ਹੇਮਾਰੀ ਦੀਆਂ ਤਸਵੀਰਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿਤੀਆਂ।
ਇਸ ਦੌਰਾਨ ਸੜਕਾਂ ਤੇ ਹਨੇਰਾ ਛਾ ਗਿਆ ਅਤੇ ਵਿਜਿਬਿਲਟੀ ਕਾਫੀ ਘੱਟ ਹੋ ਗਈ। ਇਹ ਸਿਲਸਿਲਾ ਲਗਭਗ ਡੇਢ ਘੰਟੇ ਤਕ ਜਾਰੀ ਰਿਹਾ ਜਿਸਤੋਂ ਬਾਅਦ ਗੜ੍ਹੇਮਾਰੀ ਤਾਂ ਰੁਕ ਗਈ ਪਰੰਤੂ ਥੋੜ੍ਹੀ ਥੋੜ੍ਹੀ ਦੇਰ ਬਾਅਦ ਬਰਸਾਤ ਪੈਣ ਦਾ ਕੰਮ ਜਾਰੀ ਰਿਹਾ।
ਗੜ੍ਹੇਮਾਰੀ ਅਤੇ ਬਰਸਾਤ ਦੇ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ ਅਤੇ ਸਰਦੀ ਵੱਧ ਗਈ ਹੈ। ਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਸ ਬਰਸਾਤ ਨਾਲ ਖਾਂਸੀ, ਜੁਕਾਮ ਅਤੇ ਸਰਦੀ ਦੀਆਂ ਬਿਮਾਰੀਆਂ ਤੋਂ ਕਾਫੀ ਰਾਹਤ ਮਿਲਣੀ ਹੈ। ਵਾਤਾਵਰਨ ਦਾ ਪ੍ਰਦੂਸ਼ਨ ਘੱਟ ਹੋਣ ਅਤੇ ਸੁੱਕੀ ਠੰਡ ਖਤਮ ਹੋਣ ਨਾਲ ਲੋਕਾਂ ਨੂੰ ਸਰਦੀ ਦੀਆਂ ਬਿਮਾਰੀਆਂ ਤੋਂ ਕਾਫੀ ਰਾਹਤ ਮਿਲਣੀ ਹੈ।
ਭਾਰੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਖੇਤਾਂ ਵਿੱਚ ਖੜ੍ਹੀਆਂ ਫਸਲਾ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਕਾਰਨ ਕਣਕ ਦੀ ਫਸਲ ਵਿਛ ਗਈ ਹੈ। ਗੜ੍ਹੇਮਾਰੀ ਕਾਰਨ ਕਣਕ ਦੇ ਝਾੜ ਦਾ ਵੀ ਨੁਕਸਾਨ ਹੋਣਾ ਤੈਅ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮਾਯੂਸ ਹਨ। ਇਸ ਦੌਰਾਨ ਮੌਸਮ ਵਿਭਾਗ ਵਲੋਂ ਅਗਲ ਦੋ ਦਿਨ ਤਕ ਬਰਸਾਤ ਦੇ ਜਾਰੀ ਰਹਿਣ ਦਾ ਅਲਰਟ ਜਾਰੀ ਕੀਤਾ ਗਿਆ ਹੈ।