ਪੈਨਸ਼ਨਰਾਂ ਨਾਲ ਧੱਕਾ ਬੰਦ ਕਰੇ ਸਰਕਾਰ : ਸ਼ਰਮਾ

ਐਸ ਏ ਐਸ ਨਗਰ, 31 ਜਨਵਰੀ - ਪੰਜਾਬ ਸੱਕਤਰੇਤ ਸਰਵਿਸਿਜ਼ ਰੀਟਾਇਰਡ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੈਂਸ਼ਨਰਾਂ ਨਾਲ ਧੱਕਾ ਕਰਨਾ ਬੰਦ ਕਰੇ ਅਤੇ ਪੇ-ਕਮਿਸ਼ਨ ਦਾ ਬਕਾਇਆ ਅਤੇ ਡੀ. ਏ. ਦੀਆਂ 2 ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆ ਜਾਣ।

ਐਸ ਏ ਐਸ ਨਗਰ, 31 ਜਨਵਰੀ - ਪੰਜਾਬ ਸੱਕਤਰੇਤ ਸਰਵਿਸਿਜ਼ ਰੀਟਾਇਰਡ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੈਂਸ਼ਨਰਾਂ ਨਾਲ ਧੱਕਾ ਕਰਨਾ ਬੰਦ ਕਰੇ ਅਤੇ ਪੇ-ਕਮਿਸ਼ਨ ਦਾ ਬਕਾਇਆ ਅਤੇ ਡੀ. ਏ. ਦੀਆਂ 2 ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆ ਜਾਣ।

ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੈਨਸ਼ਨਰਾਂ ਨਾਲ ਧੱਕਾ ਕਰ ਰਹੀ ਹੈ ਅਤੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਦੇ ਹੋਏ ਉਨ੍ਹਾਂ ਦਾ ਪੇ-ਕਮਿਸ਼ਨ ਦਾ ਬਣਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੈ।

ਮੀਟਿੰਗ ਦੌਰਾਨ ਕਿਹਾ ਗਿਆ ਕਿ ਸਰਕਾਰ ਦਾ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਵੱਲ ਕੋਈ ਧਿਆਨ ਨਹੀਂ ਹੈ ਅਤੇ ਪੰਜਾਬ ਸਰਕਾਰ ਅਜੇ ਤੱਕ ਕੇਂਦਰੀ ਪੈਟਰਨ ਤੇ ਡੀ.ਏ. ਦੀ ਅਦਾਇਗੀ ਨਹੀਂ ਕਰ ਰਹੀ, ਜਦੋਂਕਿ ਬਹੁਤ ਸਾਰੀਆ ਰਾਜ ਸਰਕਾਰਾਂ ਵੱਲੋਂ ਆਪਣੇ ਪੈਨਸ਼ਨਰਜ਼ ਨੂੰ ਡੀ.ਏ. ਅਤੇ ਪੇ-ਕਮਿਸ਼ਨ ਦੀਆਂ ਸਿਫਾਰਸ਼ਾ ਦੇ ਅਧਾਰ ਤੇ ਕਈ ਸਾਲ ਪਹਿਲਾਂ ਹੀ ਲੋੜੀਂਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਇੱਥੇ ਜਾਰੀ ਬਿਆਨ ਵਿੱਚ ਸ਼੍ਰੀ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਵਿਗਿਆਪਣਾ ਰਾਹੀਂ ਦਾਅਵੇ ਕਰ ਰਹੀ ਹੈ ਕਿ ਸਰਕਾਰੀ ਖਜਾਨੇ ਵਿੱਚ ਧਨ ਦੀ ਕੋਈ ਕਮੀ ਨਹੀਂ ਹੈ ਪਰੰਤੂ ਪੈਂਸ਼ਨਰਾਂ ਦੀ ਅਦਾਇਗੀ ਦੇ ਮਾਮਲੇ ਵਿੱਚ ਬਹੁਤ ਪਛੜ ਗਈ ਹੈ। ਉਹਨਾਂ ਕਿਹਾ ਕਿ ਪੈਨਸ਼ਨਰਾਂ ਵੱਲੋਂ ਪੇ ਕਮਿਸ਼ਨ ਦਾ ਬਕਾਇਆ ਦੇਣ ਬਾਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਵੀ ਦਾਇਰ ਕੀਤੇ ਗਏ ਹਨ ਪਰੰਤੂ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਪੈਨਸ਼ਨਰਜ਼ ਡੀ. ਏ. ਅਤੇ ਪੇ ਕਮਿਸ਼ਨ ਦੇ ਬਕਾਏ ਦੀ ਉਡੀਕ ਵਿੱਚ ਇਸ ਦੁਨੀਆ ਤੋਂ ਚਲੇ ਗਏ ਹਨ ਪਰੰਤੂ ਪੰਜਾਬ ਸਰਕਾਰ ਦਾ ਆਪਣੇ ਪੈਨਸ਼ਨਰਾਂ ਦੀ ਭਲਾਈ ਵੱਲ ਕੋਈ ਧਿਆਨ ਨਹੀਂ ਹੈ ਜਿਸਦਾ ਨਤੀਜਾ ਪੰਜਾਬ ਸਰਕਾਰ ਨੂੰ ਲੋਕ ਸਭਾ ਦੀ ਚੋਣਾਂ ਵਿਚ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਦੇਸ਼ ਵਿਚ ਕਦੇ ਵੀ ਕੋਡ ਆਫ ਕੰਡਕਟ ਲਾਗੂ ਹੋ ਸਕਦਾ ਹੈ, ਇਸ ਲਈ ਸਰਕਾਰ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਪੈਨਸ਼ਨਰਾਂ ਨੂੰ ਅਦਾਇਗੀ ਕਰਨ ਲਈ ਫੰਡ ਰਿਲੀਜ ਕਰਨੇ ਚਾਹੀਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਮਨੋਹਰ ਸਿੰਘ ਮਕੜ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਗੁਰਾਇਆ ਮੀਤ ਪ੍ਰਧਾਨ, ਸੁੱਖਦੇਵ ਸਿੰਘ ਵਿੱਤ ਸੱਕਤਰ, ਬੀ. ਐਸ. ਸੋਢੀ ਪ੍ਰੈਸ ਸੱਕਤਰ , ਅਮਰਜੀਤ ਸਿੰਘ ਵਾਲੀਆ, ਕਰਨੈਲ ਸਿੰਘ ਸੈਣੀ, ਉਮਾਂ ਕਾਂਤ ਤਿਵਾਰੀ , ਚੰਦਰ ਸੁਰੇਖਾ, ਆਸ਼ਾ ਸੂਦ, ਸੁਰਜੀਤ ਸਿੰਘ ਸੀਤਲ ,ਅੰਜੁਲ ਦੇਵ ਭੰਡਾਰੀ ਅਤੇ ਧੰਨਾ ਸਿੰਘ ਵੀ ਹਾਜ਼ਰ ਸਨ।