ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੀ ਨਜਰ ਦਾ ਚੈੱਕ ਅਪ ਕੀਤਾ, 150 ਵਿਅਕਤੀਆਂ ਦਾ ਕੀਤਾ ਗਿਆ ਨਿਰੀਖਣ
ਗੜਸ਼ੰਕਰ, 31 ਜਨਵਰੀ - ਇੱਥੋਂ ਦੇ ਪਿੰਡ ਬੀਣੇਵਾਲ ਦੇ ਡਾਕਟਰ ਬੀ ਆਰ ਅੰਬੇਡਕਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਦੀ ਨਜ਼ਰ ਦਾ ਚੈੱਕ ਅਪ ਕਰਵਾਇਆ ਗਿਆ। ਸ਼ਿਵ ਸਕਤੀ ਆਪਟੀਕਲ ਗੜਸ਼ੰਕਰ ਤੋਂ ਇੰਜਨੀਅਰ ਆਈ ਐਲ ਗੋਗਨਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਚੈੱਕ ਅਪ ਦੌਰਾਨ ਸਾਰੇ ਵਿਦਿਆਰਥੀਆਂ ਅਤੇ ਸਟਾਫ ਸਹਿਤ ਕੁਲ 150 ਵਿਅਕਤੀਆਂ ਦੀ ਨਜ਼ਰ ਦੀ ਟੈਸਟਿੰਗ ਕੰਪੀਊਟਰ ਮਸ਼ੀਨ ਨਾਲ ਕੀਤੀ ਗਈ ਜਿਨਾਂ ਵਿੱਚੋਂ 12 ਬੱਚਿਆਂ ਦੀ ਨਿਗਹਾ ਕਮਜੋਰ ਨਿਕਲੀ।

ਐਨਆਰਆਈ ਪਵਨ ਸਿੰਘ ਢੀਡਸਾ ਵੱਲੋਂ ਇਹਨਾਂ ਸਾਰੇ ਬੱਚਿਆਂ ਦੀਆਂ ਐਨਕਾਂ ਮੁਫਤ ਬਣਵਾ ਕੇ ਦਿੱਤੀਆਂ ਜਾਣਗੀਆਂ ਜੋ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹਨਾਂ ਬੱਚਿਆਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ।
ਸੇਵਾ ਭਾਰਤੀ ਤੋਂ ਪ੍ਰਧਾਨ ਰਜਿੰਦਰ ਪ੍ਰਸ਼ਾਦ ਖੁਰਮੀ ਅਤੇ ਬਾਬੂ ਰੋਸ਼ਨ ਲਾਲ ਲੰਬ ਭਗਵੰਤ ਕਿਸ਼ੋਰ ਲੰਭ ਚੈਰੀਟੇਬਲ ਟਰਸੱਟ ਤੋਂ ਸਤੀਸ਼ ਕੁਮਾਰ ਲੰਭ ਇਸ ਸਮਾਗਮ ਦੌਰਾਨ ਵਿਸ਼ੇਸ ਤੌਰ ਤੇ ਹਾਜਰ ਰਹੇ, ਉਹਨਾਂ ਨੇ ਜਿੱਥੇ ਮਿਸ਼ਨ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਉੱਥੇ ਨਾਲ ਹੀ ਉਹਨਾਂ ਨੇ ਪੂਰਾ ਕੈਂਪ ਦੌਰਾਨ ਖੁਦ ਹਾਜਰ ਰਹਿ ਕੇ ਸ਼ਿਵ ਸਕਤੀ ਆਪਟੀਕਲ ਤੋਂ ਆਈ ਐਲ ਗੋਗਨਾ ਤੇ ਉਹਨਾਂ ਦੀ ਟੀਮ ਦਾ ਸਹਿਯੋਗ ਵੀ ਕੀਤਾ।
ਇਸ ਮੌਕੇ ਬੀਤ ਇਲਾਕੇ ਦੇ ਨਾਮੀ ਸਮਾਜ ਸੇਵਕ ਰਜਨੀਸ਼ ਜੋਸ਼ੀ ਨੇ ਦੱਸਿਆ ਕਿ ਖੁਰਾਕੀ ਤੱਤਾਂ ਦੀ ਘਾਟ ਕਾਰਨ ਬੱਚਿਆਂ ਦੀ ਨਿਗਾਹ ਵਿੱਚ ਕਮੀ ਪਾਈ ਜਾਂਦੀ ਹੈ ਇਸ ਲਈ ਬੱਚਿਆਂ ਨੂੰ ਹਮੇਸ਼ਾ ਚੰਗੀ ਖੁਰਾਕ ਮਿਲੇ ਇਹ ਮਾਪਿਆਂ ਨੂੰ ਯਕੀਨਨ ਬਣਾਉਣਾ ਚਾਹੀਦਾ।