ਜੰਗਲੀ ਜੀਵ ਸੁਰੱਖਿਆ ਵਿਭਾਗ ਸਵਾਲਾਂ ਦੇ ਘੇਰੇ ਵਿੱਚ|

ਗੜ੍ਹਸ਼ੰਕਰ 30 ਜਨਵਰੀ - ਅਸਲ ਵਿੱਚ ਜੰਗਲੀ ਜੀਵ ਸੁੱਰਖਿਆ ਵਿਭਾਗ ਅੰਦਰ ਪਾਈਆ ਜਾ ਰਹੀਆਂ ਅਨੇਕਾਂ ਤਰੁੱਟੀਆਂ ਕਾਰਨ ਜੰਗਲੀ ਜੀਵ ਮਨੁੱਖੀ ਅਤੇ ਸਰਕਾਰੀ ਜੁਲਮ ਦਾ ਸਿ਼ਕਾਰ ਹੋ ਰਹੇ ਨੇ , ਸਥਾਨਕ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਸਰਦੀਆਂ ਵਿਚ ਗਰਮ ਕਮਰਿਆਂ ਦਾ ਮਾਣ ਰਹੇ ਆਨੰਦ ਤੇ ਜੰਗਲੀ ਜੀਵ ਬਿਸਤ ਦੁਆਬ ਕਨਾਲ ਵਿੱਚ ਰਹੇ ਨੇ ਮਰ , ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬਿਸਤ ਦੁਆਬ ਨਹਿਰ ਵਿਚ ਜੰਗਲੀ ਸੂਰਾਂ ਦੇ ਡਿੱਗੇ ਹੋਣ ਦਾ ਪਤਾ ਲੱਗਣ

ਗੜ੍ਹਸ਼ੰਕਰ 30 ਜਨਵਰੀ - ਅਸਲ ਵਿੱਚ ਜੰਗਲੀ ਜੀਵ ਸੁੱਰਖਿਆ ਵਿਭਾਗ ਅੰਦਰ ਪਾਈਆ ਜਾ ਰਹੀਆਂ ਅਨੇਕਾਂ ਤਰੁੱਟੀਆਂ ਕਾਰਨ ਜੰਗਲੀ ਜੀਵ ਮਨੁੱਖੀ ਅਤੇ ਸਰਕਾਰੀ ਜੁਲਮ ਦਾ ਸਿ਼ਕਾਰ ਹੋ ਰਹੇ ਨੇ , ਸਥਾਨਕ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਸਰਦੀਆਂ ਵਿਚ ਗਰਮ ਕਮਰਿਆਂ ਦਾ ਮਾਣ ਰਹੇ ਆਨੰਦ ਤੇ ਜੰਗਲੀ ਜੀਵ ਬਿਸਤ ਦੁਆਬ ਕਨਾਲ ਵਿੱਚ ਰਹੇ ਨੇ ਮਰ , ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬਿਸਤ ਦੁਆਬ ਨਹਿਰ ਵਿਚ ਜੰਗਲੀ ਸੂਰਾਂ ਦੇ ਡਿੱਗੇ ਹੋਣ ਦਾ ਪਤਾ ਲੱਗਣ ਤੇ ਤੁਰੰਤ ਪਿੰਡ ਪੋਸੀ ਅਤੇ ਐਮਾਂ ਜੱਟਾਂ ਦੇ ਵਿਚਕਾਰ ਪਤਾ ਲਗਣ ਤੇ ਤੁਰੰਤ ਜਾ ਕੇ ਵੇਖਿਆ ਤੇ ਪਤਾ ਲੱਗਾ ਕਿ 2 ਸੂਅਰ ਨਹਿਰ ਵਿੱਚ ਡਿੱਗ ਕੇ ਮਰ ਗਏ ਅਤੇ ਇਕ ਐਮਾਂ ਜੱਟਾਂ ਦੇ ਨਜਦੀਕ ਨਹਿਰ ਕਿਨਾਰੇ ਦਰਖਤਾਂ ਦੀਆ ਝਾੜੀਆਂ ਵਿਚ ਛੁੱਪ ਗਿਆ।ਇਸ ਮੋਕੇ ਉਤੇ ਪਹੁੰਚ ਕੇ ਵਾਇਲਡ ਸੁੱਰਖਿਆ ਗਾਰਡ ਸ਼੍ਰੀ ਮਤੀ ਰਮਨਦੀਪ ਕੌਰ ਵੀ ਮੌਕੇ ਉਤੇ ਅਪਣੀ ਐਕਟਿਵਾ ਟੀਮ ਲੈ ਕੇ ਮੌਟਰ ਸਾਇਕਲਾਂ ਅਤੇ ਕਾਇਨੇਟਿਕ ਉਤੇ ਪਹੁੰਚੇ ਤੇ ਉਨ੍ਹਾਂ ਦੀ ਟੀਮ ਨੇ ਬਿਨ੍ਹਾਂ ਕਿਸੇ ਠੋਸ ਸਾਧਨਾ ਤੋਂ ਮਰੇ ਸੂਅਰਾਂ ਨੂੰ ਨਹਿਰ ਦੇ ਠੰਡੇ ਪਾਣੀ ਵਿੱਚ ਬੜ ਕੇ ਉਨ੍ਹਾਂ ਮਰੇ ਸੂਅਰਾਂ ਨੂੰ ਬਾਹਰ ਕੱਢਿਆ ਅਤੇ ਤੀਸਰਾ ਸੂਅਰ ਨਹਿਰ ਕਿਨਾਰੇ ਲੱਗੇ ਦਰਖਤਾਂ ਵਿੱਚ ਛੁਪ ਗਿਆ।ਇਸ ਦੁਰਾਨ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜੰਗਲੀ ਜੀਵ ਸੁੱਰਖਿਆ ਵਿਭਾਗ ਦੇ ਡਵੀਜ਼ਨਲ ਅਫਸਰ ਸ਼੍ਰੀ ਅਨਿਲ ਯਾਦਵ ਦੇ ਧਿਆਨ ਹੇਠ ਸਾਰਾ ਮਾਮਲਾ ਲਿਆਂ ਅਤੇ ਦੱਸਿਆ ਕਿ ਸਾਧਨਾ ਦੀ ਵੱਡੀ ਘਾਟ ਕਰਕੇ ਸੂਅਰ ਕਿਸੇ ਦਾ ਵੀ ਜਾਨੀ ਨੁਕਸਾਨ ਕਰ ਸਕਦਾ ਹੈ ਤੇ ਮੋਕੇ ਉਤੇ ਨਾ ਤਾਂ ਰੇਂਜ ਅਫਸਰ ਅਤੇ ਨਾ ਹੀ ਗੱਡੀ ਅਤੇ ਪਿੰਜਰਾ ਪਹੁੰਚਿਆ।ਠੰਡ ਦੇ ਮੋਸਮ ਵਿਚ ਸਾਰੇ ਵਰਕਰ ਤੇ ਆਪ ਵੀ ਠੰਡ ਵਿੱਚ ਠਰਦੇ ਰਹੇ। ਜਦੋਂ ਗੱਡੀ ਅਤੇ ਪਿੰਜਰਾ ਨਹੀਂ ਪਹੁੰਚਿਆ ਤਾ ਸਾਰਾ ਮਾਮਲਾ ਐਸ ਡੀ ਐਮ ਗੜ੍ਹਸ਼ੰਕਰ ਜੀ ਦੇ ਧਿਆਂਨ ਹੇਠ ਵੀ ਲਿਆਂਦਾ।
ਧੀਮਾਨ ਨੇ ਦੱਸਿਆ ਕਿ ਜਿਹੜੇ ਮਰੇ ਸੂਅਰਾਂ ਨੂੰ ਨਹਿਰ ਵਿਚੋਂ ਬਾਹਰ ਕੱਢਿਆ, ਉਨ੍ਹਾਂ ਨੂੰ ਢਾਂਚੇ ਦੀ ਘਾਟ ਕਾਰਨ ਫੋਰਸਟ ਗਾਰਡ ਦੀ ਐਕਟਿਵਾ ਉਤੇ ਲੋਡ ਕਰਕੇ ਰੱਖਿਆ ਵੇਖਿਆ ਤੇ ਜਦੋਂ ਕਿ ਵਿਭਾਗ ਕੋਲ ਅਪਣੀ ਗੱਡੀ ਵੀ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਇਹ ਜੰਗਲੀ ਜਾਨਵਰ ਜੰਗਲੀ ਰਕਬੇ ਵਿੱਚ ਵੱਡੇ ਪਧੱਰ ਤੇ ਦਰਖਤਾਂ ਦੀ ਕਟਾਈ ਹੋਣ ਅਤੇ ਉਨ੍ਹਾਂ ਜਾਨਵਰਾਂ ਦੇ ਜਿੰਦਗੀ ਜਿਊਣ ਦੇ ਸਾਧਣਾ ਦੀ ਘਾਟ ਹੋਣ ਕਰਕੇ ਇਹ ਜਾਨਵਰ ਭੋਜਨ ਦੀ ਤਲਾਸ਼ ਵਿਚ ਮੈਦਾਨੀ ਇਲਾਕੇ ਵਿੱਚ ਆ ਜਾਂਦੇ ਹਨ।ਜਾਂ ਤਾਂ ਇਹ ਸਿ਼ਕਾਰੀਆਂ ਦੇ ਸਿ਼ਕਾਰ ਹੁੰਦੇ ਹਨ ਜਾਂ ਫਿਰ ਅਪਣੀਆਂ ਲੁਕਣਗਾਹਾਂ ਬਨਾਉਣ ਦੀ ਤਲਾਸ਼ ਵਿਚ ਨਹਿਰ ਆਦਿ ਵਿਚ ਡਿੱਗ ਪੈਂਦੇ ਹਨ । ਧੀਮਾਨ ਨੇ ਕਿਹਾ ਕਿ ਸਟਾਫ ਅਤੇ ਇਨਫਰਾ ਸਟਰਕਚਰ ਦੀ ਵੱਡੀ ਘਾਟ ਕਰਕੇ ਸਾਰੇ ਜੰਗਲੀ ਜੀਵਾਂ ਲਈ ਸੰਤਾਪ ਬਣਦੀ ਹੈ।ਉਨ੍ਹਾਂ ਕਿਹਾ ਕਿ ਜੰਗਲੀ ਜੀਵ ਰਖਿਆ ਵਿਭਾਗ ਨੂੰ ਚੁਸਤ ਦਰੁਸਤ ਕਰਨ ਦੀ ਜਰੂਰਤ ਹੈ ਤੇ ਇਨ੍ਹਾਂ ਦੇ ਦਫਤਰ ਵੀ ਜੰਗਲਾਂ ਵਿਚ ਹੀ ਹੋਣੇ ਚਾਹੀਦੇ ਹਨ।ਇਹ ਜਾਨਵਰ ਮਨੂੱਖੀ ਜੀਵਨ ਦਾ ਅਹਿਮ ਹਿੱਸਾ ਵੀ ਹਨ । ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਰੈਸਕਿਊ ਕਰਨ ਲਈ ਸਮੇਂ ਸਿਰ ਵਹੀਕਲ ਦਾ ਨਾ ਪਹੁੰਚਣ ਦੀ ਉੱਚ ਪਧੱਰੀ ਪੜਤਾਲ ਹੋਵੇ ਤੇ ਰੈਸਕਿਓ ਟੀਮ ਨੂੰ ਸਾਰੀ ਤਰ੍ਹਾਂ ਦਾ ਇਨਫਰਾ ਸਟਰਕਚਰ ਮੁਹਈਆ ਕਰਵਾਇਆ ਜਾਵੇ।